jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 22 July 2013

ਸਰਕਾਰੀ ਸਕੂਲਾਂ ‘ਚ ਬਿਜਲੀ ਪ੍ਰਬੰਧਾਂ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ

www.sabblok.blogspot.com


ਫਿਰੋਜ਼ਪੁਰ- ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਚੱਲਦੇ ਸਰਕਾਰੀ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੀਤੇ ਹੈਰਾਨੀਜਨਕ ਖੁਲਾਸਿਆਂ ਨੇ ਸਿੱਖਿਆ ਵਿਭਾਗ ਦੀ ਬੱਚਿਆਂ ਪ੍ਰਤੀ ਹਮਦਰਦੀ ਨੂੰ ਜੱਗ ਜ਼ਾਹਿਰ ਕਰ ਦਿੱਤਾ। ਦਸਣਯੋਗ ਹੈ ਕਿ ਫ਼ਿਰੋਜ਼ਪੁਰ ਵਿਚ ਬਹੁਤੇ ਸਰਕਾਰੀ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲਾਂ ਵਿਚ ਬਿਜਲੀ ਦੇ ਮੀਟਰ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਕੱਟੇ ਹੋਏ ਹਨ ਅਤੇ ਜਿਨ੍ਹਾਂ ਦੇ ਬਿੱਲ ਭਰੇ ਜਾ ਰਹੇ ਹਨ, ਉਹ ਵੀ ਸਕੂਲੀ ਅਧਿਆਪਕਾਂ ਵੱਲੋਂ ਆਪਣੀਆਂ ਜੇਬਾਂ ਵਿਚੋਂ ਜਾਂ ਫਿਰ ਪੰਚਾਇਤ ਦੇ ਰਹਿਮੋ-ਕਰਮ ‘ਤੇ ਭਰੇ ਜਾਂਦੇ ਹਨ। ਗੌਰਤਲਬ ਹੈ ਕਿ ਬੀਤੇ ਦਿਨ ਫ਼ਿਰੋਜ਼ਪੁਰ ਦੇ ਪਿੰਡ ਕਮੱਗਰ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਕੁੰਡੀ ਕੁਨੈਕਸ਼ਨ ਨਾਲ ਚੱਲ ਰਹੀ ਬਿਜਲੀ ਦੀ ਸਪਲਾਈ ਨੇ ਇਕ ਮਾਸੂਮ ਵਿਦਿਆਰਥੀ ਦੀ ਜਾਨ ਲੈ ਲਈ ਸੀ।

ਉਧਰ ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿਚ ਬੱਚਿਆਂ ਨੂੰ ਹੋਰਨਾਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪ੍ਰੰਤੂ ਇਨ੍ਹਾਂ ਸਕੂਲਾਂ ਵਿਚ ਹਾਲੇ ਤੱਕ ਮੁੱਢਲੀ ਸਹੂਲਤ ਬਿਜਲੀ ਦੇ ਬਿੱਲਾਂ ਲਈ ਕੋਈ ਫੰਡ ਨਹੀਂ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿਚ ਪੰਚਾਇਤੀ ਜ਼ਮੀਨ ਦਾ ਮਾਲੀਆ ਇਕੱਠਾ ਹੁੰਦਾ ਹੈ, ਉਨ੍ਹਾਂ ਪੰਚਾਇਤਾਂ ਵੱਲੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕੀਤੀ ਜਾਂਦੀ ਹੈ, ਪ੍ਰੰਤੂ ਆਮਦਨੀ ਘੱਟ ਵਾਲੀ ਪੰਚਾਇਤ ਵੱਲੋਂ ਬਿਜਲੀ ਦੀ ਅਦਾਇਗੀ ਨਾ ਹੋਣ ਕਰਕੇ ਕਈ ਪਿੰਡਾਂ ਦੇ ਸਕੂਲਾਂ ਵਿਚ ਕੁੰਡੀ ਲਗਾਈ ਜਾਂਦੀ ਹੈ।
ਇਸ ਸਬੰਧੀ ਜਦ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਮਨਜੀਤ ਸਿੰਘ ਨਾਰੰਗ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਲਈ ਸਿੱਖਿਆ ਵਿਭਾਗ ਵੱਲੋਂ ਕੋਈ ਫੰਡ ਨਹੀਂ ਦਿੱਤੇ ਜਾਂਦੇ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਵਾਉਣ ਲਈ ਸਿੱਖਿਆ ਵਿਭਾਗ ਤੋਂ ਫੰਡ ਜਾਰੀ ਕਰਵਾਏ ਜਾਣਗੇ ਤਾਂ ਜੋ ਪਿਛਲੇ ਖੜ੍ਹੇ ਆਬਿਆਨੇ ਦੀ ਅਦਾਇਗੀ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਦੇ ਬਹੁਤੇ ਸਰਕਾਰੀ ਐਲੀਮੈਂਟਰੀ ਤੇ ਪ੍ਰਾਇਮਰੀ ਸਕੂਲ ਬਿਜਲੀ ਤੋਂ ਵਿਹੂਣੇ ਹਨ, ਇਹ ਸਕੂਲ ਜਾਂ ਤਾਂ ਕੁੰਡੀ ਕੁਨੈਕਸ਼ਨ ਨਾਲ ਚੱਲਦੇ ਹਨ ਜਾਂ ਫਿਰ ਪੰਚਾਇਤਾਂ ਦੇ ਰਹਿਮੋ-ਕਰਮ ‘ਤੇ। ਲੋੜ ਹੈ ਸਿੱਖਿਆ ਵਿਭਾਗ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਸਕੂਲ ‘ਚ ਚਲਦੀ ਬਿਜਲੀ ਦਾ ਬੋਝ ਅਧਿਆਪਕਾਂ ਸਿਰ ਨਾ ਪੈ ਸਕੇ ਅਤੇ ਕੁੰਡੀ ਕੁਨੈਕਸ਼ਨ ਨਾਲ ਚੱਲਦੀ ਬਿਜਲੀ ਬਿਜਲੀ ਕਾਰਣ ਕੋਈ ਹੋਰ ਹਾਦਸਾ ਨਾ ਵਾਪਰ ਸਕੇ।

No comments: