jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 July 2013

ਵਿਧਾਇਕ ਮਿੱਤਲ ਨੇ ਰੱਖੇ ਵੱਖ ਵੱਖ ਗਲੀਆਂ ਦੇ ਨੀਂਹ ਪੱਥਰ3 ਗਲੀਆਂ ਦੇ ਨਿਰਮਾਣ ’ਤੇ ਖਰਚੇ ਜਾਣਗੇ 23 ਲੱਖ ਰੁਪਏ

www.sabblok.blogspot.com


ਮਾਨਸਾ(;cb;'u ) ਮਾਨਸਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਚੱਲ ਰਹੇ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਲੜੀ ਤਹਿਤ ਵਿਧਾਇਕ ਮਿੱਤਲ ਨੇ ਵੱਖ ਵੱਖ ਵਾਰਡਾਂ ਵਿੱਚ 23 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਤਿੰਨ ਸੜਕਾਂ ਦੇ ਨੀਂਹ ਪੱਥਰ ਰੱਖੇ। ਵਾਰਡ ਨੰਬਰ 9 ਦੀ ਧੀਰ ਵਾਲੀ ਗਲੀ ਜਿਸ ’ਤੇ ਸਾਢੇ 7 ਲੱਖ ਰੁਪਏ, ਵਾਰਡ ਨੰਬਰ 10 ਲੱਲੂਆਣਾ ਰੋਡ ਦੀ ਗਲੀ ਜੀਓ ਔਰ ਜੀਨੇ ਦੋ ਜਿਸ ’ਤੇ 4 ਲੱਖ ਰੁਪਏ ਅਤੇ ਵਾਰਡ ਨੰਬਰ 1 ਵਿੱਚ ਸਥਿੱਤ ਡਾ. ਨਿਸ਼ਾਨ ਸਿੰਘ ਵਾਲੀ ਗਲੀ ਜਿਸ ’ਤੇ ਸਾਢੇ 11 ਲੱਖ ਰੁਪਏ ਖਰਚਾ ਆਵੇਗਾ, ਦੇ ਨਿਰਮਾਣ ਕਾਰਜਾਂ ਲਈ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਹਾਜਰ ਮੁਹੱਲਾ ਨਿਵਾਸੀਆਂ ਨੁੰ ਸੰਬੋਧਨ ਕਰਦੇ ਹੋਏ ਵਿਧਾਇਕ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਖਾਸ ਕਰ ਬੀਬਾ ਹਰਸਿਮਰਤ ਕੌਰ ਬਾਦਲ ਮਾਨਸਾ ਜਿਲ•ੇ ਦੇ ਸੰਪੂਰਨ ਵਿਕਾਸ ਲਈ ਵਚਨਬੱਧ ਹਨ ਅਤੇ ਉਹਨਾਂ ਵੱਲੋਂ ਵਿਕਾਸ ਕਾਰਜਾਂ ਲਈ ਪਹਿਲ ਦੇ ਆਧਾਰ ’ਤੇ ਗਰਾਂਟਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਵਿਧਾਇਕ ਮਿੱਤਲ ਨੇ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਮਾਨਸਾ ਸ਼ਹਿਰ ਦੇ ਹਰ ਵਾਰਡ ਵਿੱਚ ਸੜਕਾਂ ਦਾ ਨਿਰਮਾਣ ਕੰਮ ਤੇਜੀ ਨਾਲ ਚੱਲ ਰਿਹਾ ਹੈ ਅਤੇ ਜੋ ਸੜਕਾਂ, ਗਲੀਆਂ ਬਾਕੀ ਹਨ ਉਹਨਾਂ ਦਾ ਕੰਮ ਵੀ ਜਲਦ ਪੂਰਾ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਸ਼ਹਿਰੀ ਪ੍ਰਧਾਨ ਅੰਗਰੇਜ ਮਿੱਤਲ, ਨਗਰ ਕੌਂਸਲ ਦੇ ਪ੍ਰਧਾਨ ਆਤਮਜੀਤ ਸਿੰਘ ਕਾਲਾ, ਐਮ.ਸੀ. ਬਲਵਿੰਦਰ ਸਿੰਘ ਕਾਕਾ, ਐਮ.ਸੀ. ਹਰਰਬੰਸ ਸਿੰਘ ਪੰਮੀ, ਐਮ.ਸੀ. ਰਜਿੰਦਰ ਕੌਰ ਟੈਕਸਲਾ, ਦਵਿੰਦਰ ਟੈਕਸਲਾ, ਯੂਥ ਅਕਾਲੀ ਆਗੂ ਨਰੇਸ਼ ਮਿੱਤਲ, ਸੰਜੀਵ ਪਿੰਕਾ, ਭੂਸ਼ਣ ਗੋਇਲ, ਜਗਤ ਰਾਮ, ਡਾ. ਨਿਸ਼ਾਨ ਸਿੰਘ, ਲਖਵਿੰਦਰ ਸਿੰਘ ਮੂਸਾ ਅਤੇ ਵਾਰਡ ਵਾਸੀ ਹਾਜਰ ਸਨ।
 

No comments: