jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 29 July 2013

ਗਰੀਬਾਂ ਦੀ ਭਲਾਈ ’ਚ ਪੰਜਾਬ ਸਭ ਤੋਂ ਅੱਗੇ : ਬਾਦਲ

www.sabblok.blogspot.com

ਐਸ. ਏ. ਐਸ. ਨਗਰ (ਪਾਲ ਕੰਸਾਲਾ)
  ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਅਤੇ ਕੇਂਦਰ ਵਿੱਚ ਐਨ.ਡੀ.ਏ ਦੀ ਸਰਕਾਰ ਬਣੇਗੀ। ਇਹ ਦਾਅਵਾ ਅੱਜ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬਸਪਾ ਦੇ ਸੀਨੀਅਰ ਆਗੂ ਸ. ਮਾਨ ਸਿੰਘ ਮਨਹੇੜਾ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਲੋਕ ਕੇਂਦਰ ਵਿਚਲੀ ਕਾਂਗਰਸ ਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਭਲੀ-ਭਾਂਤ ਜਾਣੂੰ ਹੋ ਚੁੱਕੇ ਹਨ। ਇਸ ਮੌਕੇ ਪੱਤਰਕਾਰਾਂ ਵੱਲੋ ਫੂਡ ਸਕਿਉਰਟੀ ਬਿਲ ਲਾਗੂ ਕਰਨ ਸਬੰਧੀ ਪੁੱਛੇ ਸਵਾਲ

ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੱਲੋਂ ਪਹਿਲਾਂ ਹੀ ਲੋਕਾਂ ਨੂੰ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਮੁਹੱਈਆ ਕਰਵਾਈ ਜਾ ਰਹੀਂ ਹੈ ਕੇਂਦਰ ਸਰਕਾਰ ਨੇ ਇਹ ਬਿਲ ਲਿਆ ਕੇ ਪੰਜਾਬ ਦੀ ਰੀਸ ਕੀਤੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਗਰੀਬਾਂ ਦੀ ਭਲਾਈ ਲਈ ਕਿਸੇ ਵੀ ਸਕੀਮ ਨੂੰ ਪੁਰੀ ਵਚਨਬਧਤਾ ਨਾਲ ਲਾਗੂ ਕਰਨ ਵਿੱਚ ਵਿਸ਼ਵਾਸ਼ ਰੱਖਦੀ ਹੈ। ਹਾਲ ਹੀ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਸਬੰਧੀ ਦਿੱਤੇ ਬਿਆਨ ਬਾਰੇ ਪੱਤਰਕਾਰਾਂ ਵੱਲੋ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਲੀਡਰਾਂ ਨੂੰ ਅਜਿਹੇ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਚੰਡੀਗੜ੍ਹ ਤੇ ਪੂਰਾ ਹੱਕ ਹੈ।ਸਵਰਗੀ ਮਾਨ ਸਿੰਘ ਮਨਹੇੜਾ ਬਾਰੇ ਉਨ੍ਹਾਂ ਕਿਹਾ ਕਿ ਉਹ ਸੂਬੇ ਦਾ ਨਹੀ ਬਲਕਿ ਦੇਸ਼ ਦਾ ਮਹਾਨ ਲੀਡਰ ਸੀ ਜਿਸ ਨੇ ਦੱਬੇ ਕੁੱਚਲੇ ਅਤੇ ਗਰੀਬ ਲੋਕਾਂ ਦੇ ਮਸਲੇ ਸੂਬੇ ਅਤੇ ਦੇਸ਼ ਪੱਧਰ ਤੱਕ ਉਭਾਰੇ ਅਤੇ ਹਮੇਸ਼ਾਂ ਗਰੀਬਾਂ ਲਈ ਲੜਾਈ ਲੜੀ ਅਤੇ ਹੱਕ ਤੇ ਸੱਚ ਤੇ ਪਹਿਰਾ ਦਿੱਤਾ।

ਅਨਾਜ ਮੰਡੀ ਖਰੜ ਵਿਖੇ ਸਵਰਗੀ ਮਾਨ ਸਿੰਘ ਮਨਹੇੜਾ ਦੀ ਮਨਾਈ ਗਈ ਪਹਿਲੀ ਬਰਸੀ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਪੰਜਾਬ ਨੇ ਆਖਿਆ ਕਿ ਸਵਰਗੀ ਮਨਹੇੜਾ ਵੱਲੋਂ ਨਿਭਾਈਆਂ ਗਈਆਂ ਸਮਾਜ ਦੇ ਲੋਕਾਂ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਆਖਿਆ ਕਿ ਮਨਹੇੜਾ ਪਰਿਵਾਰ ਨੂੰ ਪਾਰਟੀ ਅਤੇ ਸਰਕਾਰ ਵਿੱਚ ਪੁਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਸ਼ਰਧਾਂਜਲੀ ਸਮਾਗਮ ਮੌਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ ਚੋਟਾਲਾ, ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰੇਮ ਕੁਮਾਰ ਧੁਮਲ, ਭਾਜਪਾ ਦੇ ਸਾਬਕਾ ਐਮ.ਪੀ. ਸ੍ਰੀ ਸਤਿਪਾਲ ਜੈਨ ਅਤੇ ਹੋਰ ਧਾਰਮਿਕ, ਸਮਾਜਿਕ, ਰਾਜਨੀਤਿਕ ਸੰਗਠਨਾਂ ਵੱਲੋਂ ਭੇਜੇ ਗਏ ਸ਼ੋਕ ਸੰਦੇਸ ਵੀ ਪੜੇ ਗਏ। ਇਸ ਮੌਕੇ ਸਵ: ਮਨਹੇੜਾ ਦੀ ਸੁਪੱਤਨੀ ਬੀਬੀ ਸਤਵੀਰ ਕੌਰ ਨੇ ਸਰਧਾਂਜਲੀ ਸਮਾਰੋਹ ਵਿੱਚ ਸ਼ਾਮਲ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਸ਼ਖਸੀਅਤਾਂ ਅਤੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਮਨਹੇੜਾ ਪਰਿਵਾਰ ਸ੍ਰੋਮਣੀ ਅਕਾਲੀ ਦਲ ਨਾਲ ਜੁੜਕੇ ਸਵਰਗੀ ਮਨਹੇੜਾ ਦੀ ਵਿਚਾਰਧਾਰਾ ਨੂੰ ਹੇਠਲੇ ਪੱਧਰ ਤੱਕ ਪਹੁੰਚਾਵੇਗਾ ਅਤੇ ਸ੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਤਨੋਮਨੋ ਸੇਵਾ ਨਿਭਾਏਗਾ। ਇਸ ਮੌਕੇ ਮੁੱਖ ਸੰਸਦੀ ਸਕੱਤਰ ਉਦਯੋਗ ਤੇ ਵਣਜ ਵਿਭਾਗ ਪੰਜਾਬ ਸ੍ਰੀ ਐਨ.ਕੇ ਸ਼ਰਮਾ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਬੀਬੀ ਪਰਮਜੀਤ ਕੌਰ ਲਾਂਡਰਾ, ਸ੍ਰ: ਜਗਮੋਹਨ ਸਿੰਘ ਕੰਗ ਐਮ.ਐਲ.ਏ ਖਰੜ, ਸ੍ਰ: ਅਜਮੇਰ ਸਿੰਘ ਖੇੜਾ, ਸ੍ਰ: ਚਰਨਜੀਤ ਸਿੰਘ ਕਾਲੇਵਾਲ (ਦੋਵੇ ਮੈਂਬਰ ਐਸ.ਜੀ.ਪੀ.ਸੀ), ਸੰਤ ਬਾਬਾ ਸਰੂਪ ਸਿੰਘ ਸੋਲਖੀਆਂ, ਸੰਤ ਬਾਬਾ ਅਵਤਾਰ ਸਿੰਘ, ਸ੍ਰ: ਮਲਕੀਤ ਸਿੰਘ ਖੱਟੜਾ, ਸ੍ਰ: ਮਨਜੀਤ ਸਿੰਘ ਮੁੰਧੋ ਸੰਗਤੀਆਂ, ਸ੍ਰ: ਹਰਦੇਵ ਸਿੰਘ ਹਰਪਾਲਪੁਰ, ਸ੍ਰ: ਕੁਲਦੀਪ ਸਿੰਘ ਹਰਪਾਲਪੁਰ, ਸ੍ਰ: ਦਰਸ਼ਨ ਸਿੰਘ ਸਿਵਜੋਤ, ਸ੍ਰ: ਸਤਿਨਾਮ ਸਿੰਘ, ਸ੍ਰ: ਬਲਜੀਤ ਸਿੰਘ ਨਿਆਮੂ ਮਾਜਰਾ, ਸ੍ਰ: ਪਰਮਿੰਦਰ ਸਿੰਘ ਮਨਹੇੜਾ, ਸ੍ਰ: ਰਾਜਬੀਰ ਸਿੰਘ ਪਡਿਆਲਾ, ਸ੍ਰ: ਸੁਰਿੰਦਰ ਸਿੰਘ ਮਨਹੇੜਾ, ਗੁਰਜੀਤ ਕੌਰ ਮਨਹੇੜਾ, ਸ੍ਰ: ਪਰਸੋਤਮ ਸਿੰਘ ਸਾਗੀ, ਸ੍ਰੀ ਵੇਦ ਪ੍ਰਕਾਸ਼, ਸ੍ਰੀ ਹਰਭਜਨ ਸਿੰਘ ਠੇਕੇਦਾਰ, ਸ੍ਰੀ ਗੁਰਬਚਨ ਸਿੰਘ ਮੰਡੀ ਖਰੜ, ਸ੍ਰੀ ਜਗਜੀਤ ਸਿੰਘ, ਸ੍ਰੀ ਹਰਸਿਮਰਤ ਸਿੰਘ ਬਿੱਟੂ, ਨਾਇਬ ਗੁਡਾਣਾ, ਸ੍ਰੀ ਸੂੱਚਾ ਸਿੰਘ ਸਨੇਟਾ, ਸ੍ਰੀ ਕਲਿਆਣ ਸਿੰਘ, ਸ੍ਰੀ ਗਜਰਾਜ ਮਹਿਰਾ, ਸ੍ਰੀ ਪਾਲ ਸਿੰਘ ਕੈਲੋ, ਸ੍ਰੀ ਰਵਿੰਦਰ ਸਿੰਘ ਮਦਨਹੇੜੀ, ਸ੍ਰੀ ਸਵਰਣ ਸਿੰਘ, ਸ੍ਰੀ ਕਮਲ ਕਿਸੋਰ ਸ਼ਰਮਾ, ਸ੍ਰੀ ਕੁਲਦੀਪ ਸਿੰਘ ਐਡਵੋਕੇਟ, ਸ੍ਰੀ ਹਰਪਾਲ ਸਿੰਘ ਦਤਾਰਪੁਰ, ਸ੍ਰੀ ਬਲਬਾਨ ਸਿੰਘ ਆਰੀਆ, ਸ੍ਰੀ ਧਰਮਪਾਲ, ਸ੍ਰੀ ਧਰਮ ਸਿੰਘ , ਸ਼ਰਧਾਂਜਲੀ ਸਮਾਰੋਹ ਮੌਕੇ ਸੰਤ ਬਾਬਾ ਦਰਬਾਰਾ ਸਿੰਘ ਦੇ ਜਥੇ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਪਾਠ ਦੇ ਭੋਗ ਪਾਏ ਗਏ।

No comments: