www.sabblok.blogspot.com
ਗੁਰਦਾਸਪੁਰ, 27 ਜੁਲਾਈ
ਜ਼ਿਲ੍ਹਾ (ਗੁਰਦਾਸਪੁਰ) ਦੇ ਸਕੂਲਾਂ ਅੰਦਰ ਸਿੱਖਿਆ, ਵਾਧੂ ਕਮਰਿਆਂ ਦੀ ਉਸਾਰੀ, ਲੜਕੀਆਂ ਲਈ ਪੈਖਾਨੇ, ਚਾਰਦੀਵਾਰੀ ਅਤੇ ਸਕੂਲਾਂ ਦਾ ਆਲਾ-ਦੁਆਲਾ ਵਧੀਆ ਬਣਾਉਣ ਲਈ ਸਰਵ-ਸਿੱਖਿਆ ਅਭਿਆਨ ਤਹਿਤ ਚੱਲ ਰਹੇ ਪ੍ਰਾਜੈਕਟਾਂ ਤਹਿਤ ਚਾਲੂ ਵਿੱਤੀ ਵਰ੍ਹੇ ਦੌਰਾਨ 15 ਕਰੋੜ 33 ਲੱਖ 75 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ ਜਦੋਂਕਿ ਹੁਣ ਤੱਕ 11 ਕਰੋੜ 96 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਹ ਦਾਅਵਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿ੍ਰਖਾ ਨੇ ਜ਼ਿਲ੍ਹਾ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਹੈ। ਇਸ ਮੌਕੇ ਸਕੂਲਾਂ ਅੰਦਰ ਚੱਲ ਰਹੇ ਵਿਕਾਸ ਕੰਮਾਂ ਅਤੇ ਮਿਡ-ਡੇਅ-ਮੀਲ ਦੇ ਕੰਮ ਦੀ ਸਮੀਖਿਆ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਕਤ ਰਕਮ ਵਿੱਚੋਂ 323.60196 ਲੱਖ ਰੁਪਏ ਸਿਵਲ ਵਰਕਸ ਦੇ ਕੰਮਾਂ ਤੇ ਬਾਕੀ ਰਕਮ ਸਰਵ-ਸਿੱਖਿਆ ਅਭਿਆਨ ਅਧੀਨ ਹੋਰ ਕੰਮਾਂ ’ਤੇ ਖਰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਲ 2012-13 ਦੌਰਾਨ ਸਿਵਲ ਵਰਕਸ ਅਧੀਨ ਚਲ ਰਹੇ ਵੱਖ- ਵੱਖ ਕੰਮਾਂ ਲਈ ਪੇਂਡੂ ਖੇਤਰ ਦੇ ਸਕੂਲਾਂ ਅੰਦਰ ਵਾਧੂ 42 ਕਮਰੇ ਬਣਾਉਣ ਵਾਸਤੇ 218.4 ਲੱਖ ਰੁਪਏ ਪ੍ਰਾਪਤ ਹੋਏ ਸਨ। 10 ਕਮਰਿਆਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਲੜਕੀਆਂ ਦੇ ਪਖਾਨਿਆਂ ਲਈ 153.66 ਲੱਖ ਰੁਪਏ 78 ਸਕੂਲਾਂ ਲਈ ਪ੍ਰਾਪਤ ਹੋਏ ਸਨ। 25 ਸਕੂਲਾਂ ਵਿੱਚ ਪਖਾਨਿਆਂ ਦਾ ਕੰਮ ਪੂਰਾ ਹੋ ਚੁੱਕਾ ਹੈ। ਹੈੱਡ ਟੀਚਰ ਪ੍ਰਾਇਮਰੀ ਲਈ 16 ਸਕੂਲਾਂ ਲਈ 52.32 ਲੱਖ ਪ੍ਰਾਪਤ ਹੋਏ , ਜਿਸ ਵਿੱਚ 6 ਸਕੂਲਾਂ ਵਿੱਚ ਕੰਮ ਮੁਕੰਮਲ ਹੋ ਚੁੱਕਾ ਹੈ

No comments:
Post a Comment