jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 July 2013

ਸਿਆਸਤ ਹੋਈ ਅਫਸਰਸ਼ਾਹੀ ਤੇ ਭਾਰੂ , ਆਖਿਰ ਕਾਹਨ ਸਿੰਘ ਪੰਨੂ ਡੀ. ਜੀ. ਐਸ.ਈ. ਦਾ ਹੋਇਆ ਤਬਾਦਲਾ ---ਖੇਤੀਬਾੜੀ ਵਿਭਾਗ ਮਿਲਿਆ

ਚੰਡੀਗੜ--ਪਿੱਛਲੇ ਦਿਨੀ ਉਤਰਾਖੰਡ ਵਿਖੇ ਹੋਈ ਬਦਸਲੂਕੀ ਅਤੇ ਪੰਜਾਬ ਸਿੱਖਿਆ ਵਿਭਾਗ ਵਿੱਚ ਹੋਏ ਪੁਸਤਕ ਘੁਟਾਲੇ ਵਿੱਚ ਇਮਾਨਦਾਰ ਅਫਸਰ ਦੀ ਭੂਮਿਕਾ ਨਿਭਾਨ ਕਰਕੇ ਚਰਚਾ ਵਿੱਚ ਰਹਨ ਵਾਲੇ ਆਈ .ਏ.ਐਸ . ਅਫਸਰ ਦਾ  ਅੱਜ ਪੰਜਾਬ ਸਰਕਾਰ ਵਲੋਂ ਤਬਾਦਲਾ ਕਰ ਦਿੱਤਾ ਗਿਆ ਹੈ ਓਹਨਾ ਤੋਂ ਪੰਜਾਬ ਸਿੱਖਿਆ ਵਿਭਾਗ ਵਿੱਚ ਸਕੂਲ ਸਿੱਖਿਆ ਦੇ ਡਾਈਰੈਕਟਰ  ਜਨਰਲ ਦਾ ਅਹੁਦਾ ਵਾਪਸ ਲੈ ਕੇ ਓਹਨਾ ਨੂੰ ਖੇਤੀਬਾੜੀ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ  ਯਾਦ ਰਹੇ ਪੰਜਾਬ ਸਿੱਖਿਆ ਵਿਭਾਗ ਵਿੱਚ ਹੋਏ ਪੁਸਤਕ ਘੁਟਾਲੇ ਵਿੱਚ ਪਾਰਦਰਸ਼ਕ  ਰਿਪੋਰਟ ਪੇਸ਼ ਕਰਨ ਕਰਕੇ ਪੁਸਤਕ ਘੁਟਾਲੇ ਵਿੱਚ ਸ਼ੱਕ ਦੀ ਸੂਈ
ਪੰਜਾਬ ਦੇ ਸਿੱਖਿਆ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਅਤੇ ਪੰਜਾਬ ਸਿੱਖਿਆ ਵਿਭਾਗ ਵਿੱਚ  ਕੰਮ ਕਰਨ ਵਾਲੀ ਓਹਨਾ ਦੀ ਨੂੰਹ ਤੇ ਜਾ ਟਿਕੀ ਸੀ | ਓਸ ਤੋਂ ਬਾਅਦ ਉਤਰਾਖੰਡ ਵਿਖੇ ਰਾਹਤ ਕਾਰਜਾਂ ਲਈ ਗਏ ਇਸ ਅਫਸਰ ਨਾਲ ਹੋਈ ਬਦਸਲੂਕੀ ਦੇ ਤਾਰ ਵੀ ਪੰਜਾਬ ਦੇ ਸਿੱਖਿਆ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਨਾਲ ਜੁੜਦੇ ਰਹੇ ਪਰ ਪੰਨੂ ਵਲੋਂ ਇਸ ਤਰਹ ਦੇ ਖਦਸ਼ੇ ਤੇ ਕੋਈ ਬਿਆਨ ਨਾ ਦਿੱਤਾ ਗਿਆ ਪਰ ਪਿੱਛਲੇ  ਦਿਨੀ ਬਾਬੁਸ਼ਾਈ ਡਾਟ ਕਾਮ ਨੂੰ ਦਿੱਤੇ ਆਪਨੇ ਬਿਆਨ ਵਿੱਚ ਪੰਨੂ ਨੇ ਅੱਗੇ ਪੰਜਾਬ ਸਿੱਖਿਆ ਵਿਭਾਗ ਵਿੱਚ ਡਾਈਰੈਕਟਰ  ਜਨਰਲ ਦੇ ਅਹੁਦੇ ਕੰਮ ਨਾ ਕਰਨ ਦੀ ਇੱਛਾ ਪ੍ਰਗਟਾਈ ਸੀ ਜਿਸ ਤੋਂ ਲਗਦਾ ਸੀ ਕਿ ਓਹ ਪੰਜਾਬ ਦੇ ਮੋਜੂਦਾ ਸਿੱਖਿਆ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਨਾਲ ਹੋਰ ਕੰਮ ਕਰਨ ਤੋਂ ਮੁਨਕਰ ਸਨ | ਇਹ ਹਾਲਤ  ਦੇਖਦੇ ਹੋਏ ਪੰਜਾਬ ਸਰਕਾਰ ਜੋ ਮੋਜੂਦਾ ਸਿੱਖਿਆ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਦਾ ਵਿਭਾਗ ਬਦਲਣ ਤੋਂ ਅਸਮਰਥ ਸੀ ਨੇ ਇੱਕ ਇਮਾਨਦਾਰ ਅਫਸਰ ਨੂੰ ਓਸ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਜਿਕਰਯੋਗ ਹੈ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਡੀ.ਸੀ. ਦੇ ਅਹੁਦੇ ਤੇ ਕੰਮ ਕਰਦੇ ਦੋਰਾਨ ਇਸ ਇਮਾਨਦਾਰ ਅਫਸਰ ਕਾਹਨ ਸਿੰਘ ਪੰਨੂ ਦਾ ਭਾਜਪਾ ਨੇਤਾ ਨਵਜੋਤ ਸਿੰਘ ਸਿਧੂ ਨਾਲ ਵੀ ਇੱਕ ਮਸਲੇ ਤੇ ਟਕਰਾ ਹੋਇਆ ਸੀ ਪਰ ਉਸ ਸਮੇ ਪੰਜਾਬ ਸਰਕਾਰ ਨੇ ਪੰਨੂ ਦਾ ਪੱਖ ਲਿਆ ਸੀ | ਪਰ ਹੁਣ ਦੂਜੇ ਪਾਸੇ ਪੰਨੂ ਨਾਲ ਉਤਰਾਖੰਡ ਵਿੱਚ ਹੋਈ ਬਦਸਲੂਕੀ ਦੀ ਜਾਂਚ ਵੀ ਪੰਜਾਬ ਸਰਕਾਰ ਨੇ ਢਿੱਲੀ ਪਾ ਦਿੱਤੀ ਹੈ |
ਆਖਿਰ ਕਦ ਤੱਕ ਇਮਾਨਦਾਰ ਅਫਸਰਾਂ ਨੂੰ ਆਪਣੀ ਇਮਾਨਦਾਰੀ ਦਾ ਮੁੱਲ ਚੁਕਾਉਣਾ ਪੈਂਦਾ ਰਹੇਗਾ

No comments: