jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 25 July 2013

ਫ਼ੌਜ ਦੀ ਭਰਤੀ ਰੈਲੀ ’ਚ ਸ਼ਾਮਲ ਹੋਏ ਪੈਂਤੀ ਹਜ਼ਾਰ ਨੌਜਵਾਨ

www.sabblok.blogspot.com


ਅੰਮ੍ਰਿਤਸਰ,
ਖਾਸਾ ਛਾਉਣੀ ਵਿਖੇ ਚੱਲ ਰਹੀ ਭਰਤੀ ਰੈਲੀ ’ਚ ਉਮੀਦਵਾਰਾਂ ਦੇ ਸਰੀਰਕ ਯੋਗਤਾ ਦੇ ਟੈਸਟ ਮੁਕੰਮਲ ਹੋ ਗਏ। 15 ਜੁਲਾਈ ਤੋਂ ਸ਼ੁਰੂ ਹੋਈ ਇਸ ਭਰਤੀ ਰੈਲੀ ’ਚ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਦੇ 35000 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ, ਜਿਨ੍ਹਾਂ ’ਚੋਂ 3000 ਨੌਜਵਾਨ 1600 ਮੀਟਰ ਦੀ ਦੌੜ ’ਚ ਸਫਲ ਰਹੇ ਅਤੇ 2000 ਨੌਜਵਾਨ ਨੇ ਡਾਕਟਰੀ ਟੈਸਟ ਪਾਸ ਕੀਤਾ। ਸਰੀਰਕ ਯੋਗਤਾ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਲਿਖਤੀ ਟੈਸਟ ਐਤਵਾਰ 28 ਜੁਲਾਈ ਨੂੰ ਖਾਸਾ ਛਾਉਣੀ ਵਿਖੇ ਹੀ ਹੋਵੇਗਾ।
ਭਰਤੀ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਭਰਤੀ ਬੋਰਡ ਦੇ ਡਾਇਰੈਕਟਰ ਕਰਨਲ ਨਿਸਾਰ ਅਹਿਮਦ ਸੀਥੀ ਨੇ ਦੱਸਿਆ ਕਿ ਇਹ ਭਰਤੀ ਰੈਲੀ ਪੂਰੀ ਤਰ੍ਹਾਂ ਸਫਲ ਰਹੀ ਹੈ ਅਤੇ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਇਸ ਭਰਤੀ ਰੈਲੀ ’ਚ ਭਾਗ ਲਿਆ ਹੈ। ਫੌਜ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਭਰਤੀ ਸਬੰਧੀ ਕੀਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਭਰਤੀ ਦੇਖਣ ਆਏ ਨੌਜਵਾਨਾਂ ਲਈ ਛਾਉਣੀ ਦੇ ਅੰਦਰ ਅਤੇ ਬਾਹਰ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਸਨ, ਜਿਸ ਕਾਰਨ ਨੌਜਵਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।
ਕਰਨਲ ਸੀਥੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ’ਚ ਉਤਸ਼ਾਹ ਦੀ ਕੋਈ ਕਮੀ ਨਹੀਂ ਹੈ ਅਤੇ 35000 ਤੋਂ ਵੱਧ ਨੌਜਵਾਨਾਂ ਦਾ ਭਰਤੀ ਰੈਲੀ ’ਚ ਭਾਗ ਲੈਣਾ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਨੌਜਵਾਨਾਂ ’ਚ ਭਾਰਤੀ ਫੌਜ ’ਚ ਭਰਤੀ ਹੋਣ ਦੇ ਜਜ਼ਬੇ ’ਚ ਕੋਈ ਕਮੀ ਨਹੀਂ ਆਈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਭਾਰਤੀ ਫੌਜ ਨੂੰ ਬਹਾਦਰ ਜਵਾਨ ਦਿੱਤੇ ਹਨ ਅਤੇ ਦੇਸ਼ ਨੂੰ ਆਪਣੇ ਪੰਜਾਬੀ ਜਵਾਨਾਂ ’ਤੇ ਹਮੇਸ਼ਾ ਫਖਰ ਰਹੇਗਾ।
ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵਿਚ ਭਰਤੀ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਮੈਰਿਟ ’ਤੇ ਕੀਤੀ ਜਾਂਦੀ ਹੈ ਅਤੇ ਨੌਜਵਾਨਾਂ ਨੂੰ ਭਰਤੀ ਹੋਣ ਲਈ ਮਿਹਨਤ ਕਰਨੀ ਚਾਹੀਦੀ ਹੈ ਨਾ ਕਿ ਦਲਾਲਾਂ ਦੇ ਝਾਂਸੇ ’ਚ ਆਉਣਾ ਚਾਹੀਦਾ ਹੈ। ਡਾਇਰੈਕਟਰ ਸੀਥੀ ਨੇ ਦੱਸਿਆ ਕਿ ਟੈਟੂ ਸਬੰਧੀ ਨੌਜਵਾਨਾਂ ’ਚ ਕਾਫੀ ਜਾਗਰੂਕਤਾ ਆਈ ਹੈ ਅਤੇ ਇਸ ਵਾਰ ਸਿਰਫ 6 ਨੌਜਵਾਨਾਂ ਨੂੰ ਟੈਟੂ ਕਾਰਨ ਭਰਤੀ ’ਚੋਂ ਬਾਹਰ ਕੀਤਾ ਗਿਆ ਹੈ ਜਦਕਿ ਪਿਛਲੀ ਭਰਤੀ ’ਚ 400 ਨੌਜਵਾਨ ਟੈਟੂ ਛਾਪਣ ਕਾਰਨ ਬਾਹਰ ਹੋਏ ਸਨ।

No comments: