www.sabblok.blogspot.com
ਨਵੀਂ ਦਿੱਲੀ, 21 ਜੁਲਾਈ (ਅਜੀਤ ਬਿਊਰੋ)-ਸਾਬਕਾ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਸੁਪਰੀਮ ਕੋਰਟ ਵੱਲੋਂ ਤੇਜ਼ਾਬ ਦੇ ਹਮਲਿਆਂ 'ਤੇ ਦਿੱਤੇ ਤਾਜ਼ਾ ਫ਼ੈਸਲੇ ਬਾਰੇ ਕਿਹਾ ਕਿ ਸਰਬਉਚ ਅਦਾਲਤ ਅੱਗੇ ਮੈਂ ਸਿਰ ਝੁਕਾ ਕੇ ਕਹਿੰਦਾ ਹਾਂ ਕਿ ਇਹ ਫੈਸਲਾ ਉਕਾ ਹੀ ਸਵਾਗਤਯੋਗ ਨਹੀਂ ਹੈ ਕਿਊਾਕਿ ਇਹ ਫੈਸਲਾ ਪੀੜਤ ਲੜਕੀ ਨੂੰ ਦਸ ਫੀਸਦੀ ਰਾਹਤ ਵੀ ਨਹੀਂ ਦਿੰਦਾ | ਸ: ਰਾਮੂਵਾਲੀਆ ਨੇ ਕਿਹਾ ਕਿ ਪੀੜਤ ਲੜਕੀ ਉਮਰ ਭਰ ਲਈ ਤੜਫਦੀ ਹੈ | ਉਸ ਦੇ ਪਰਿਵਾਰ ਵਾਲੇ ਲੜਕੀ ਦਾ ਬੇਨੂਰ ਕੀਤਾ ਗਿਆ ਚਿਹਰਾ ਵੇਖ ਕੇ
ਹਰ ਪਲ ਬਦਲੇ ਦੇ ਤੱੱੱਤੇ ਤੇਲ 'ਚ ਉਬਲਦੇ ਹਨ ਜਿਸ ਨੂੰ ਸੁਪਰੀਮ ਕੋਰਟ ਨੇ ਇਸ ਤੱਥ ਨੂੰ ਸੰਬੋਧਨ ਹੀ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਤੇਜ਼ਾਬ ਖਰੀਦਣ ਤੇ ਵੇਚਣ ਵਾਲਿਆਂ ਲਈ ਸੁਪਰੀਮ ਕੋਰਟ ਦੀਆਂ ਪੇਸ਼ਬੰਦੀਆਂ ਸਿਰਫ਼ ਤਕਨੀਕੀ ਗੱਲਾਂ ਹਨ ਜਿਨ੍ਹਾਂ ਨੂੰ ਫੇਲ੍ਹ ਕਰਨਾ ਦਿਾਰੰਦਾ ਹਮਲਾਵਰ ਲਈ ਜ਼ਰਾ ਵੀ ਔਖਾ ਨਹੀਂ | ਸ: ਰਾਮੂਵਾਲੀਆ ਨੇ ਕਿਹਾ ਕਿ ਭਾਰਤ ਦੇ ਲੱਖਾਂ ਜਵਾਨਾਂ ਦੇ ਹੁੰਦਿਆਂ ਸਰਹੱਦਾਂ ਦੇ ਪਾਰੋਂ ਹਰ ਮਹੀਨੇ ਸੈਂਕੜੇ ਟਨ ਹੈਰੋਇਨ ਸਮੇਤ ਹੋਰ ਨਸ਼ੇ ਬੇਰੋਕ-ਟੋਕ ਆ ਸਕਦੇ ਹਨ, ਉਥੇ ਇਕ ਕੱਪ ਤੇਜ਼ਾਬ ਖਰੀਦਣਾ ਕੋਈ ਔਖਾ ਨਹੀਂ | ਸੁਪਰੀਮ ਕੋਰਟ ਵੱਲੋਂ ਤੇਜ਼ਾਬੀ ਹਮਲਾ ਕਰਨ ਵਾਲੇ ਨੂੰ ਸੁਝਾਈ ਗਈ 10 ਸਾਲ ਕੈਦ ਦੀ ਸਜ਼ਾ ਵੀ ਉਮਰ ਭਰ ਦੀ ਹੋਣੀ ਚਾਹੀਦੀ ਸੀ | ਸ: ਰਾਮੂਵਾਲੀਆ ਮੁਤਾਬਕ ਸੁਪਰੀਮ ਕੋਰਟ ਨੂੰ ਵੇਖਣਾ ਚਾਹੀਦਾ ਹੈ ਕਿ ਲੜਕੀ ਕੀ-ਕੀ ਗੁਆਉਂਦੀ ਹੈ? ਜਿਵੇਂ ਉਸ ਦਾ ਸੁੰਦਰ ਚਿਹਰਾ ਸੋਨੇ ਤੋਂ ਸੁਆਹ ਬਣ ਜਾਂਦਾ ਹੈ | ਸਰੀਰ ਤੇ ਅੱਖਾਂ ਲਗਭਗ ਤਬਾਹ ਹੋ ਜਾਂਦੀਆਂ ਹਨ | ਜਿਨ੍ਹਾਂ ਲੜਕੀਆਂ ਦੇ ਮੂੰਹ 'ਚ ਇਹੀ ਤੇਜ਼ਾਬ ਪੈ ਜਾਂਦਾ ਹੈ, ਉਨ੍ਹਾਂ ਦਾ ਜੀਵਨ ਭਰ ਲਈ ਖਾਣ-ਪੀਣ ਦਾ ਸਵਾਦ ਖਤਮ ਹੋ ਜਾਂਦਾ ਹੈ | ਰਾਮੂਵਾਲੀਆ ਨੇ ਸੁਪਰੀਮ ਕੋਰਟ ਦਾ ਇਹ ਸੁਝਾਅ ਕਿ ਪੀੜਤਾ ਨੂੰ ਸਰਕਾਰ 3 ਲੱਖ ਰੁਪਏ ਵਿੱਤੀ ਮਦਦ ਦੇਵੇ, ਨੂੰ ਵੀ ਐਵੇਂ ਡੰਗ ਟਪਾਊ ਕਿਹਾ ਤੇ ਮੰਗ ਕੀਤੀ ਕਿ ਹਮਲਾਵਰ 'ਤੇ 50 ਲੱਖ ਰੁਪਏ ਹਰਜ਼ਾਨਾ ਪਾਇਆ ਜਾਵੇ ਤੇ ਸਰਕਾਰ ਵੱਲੋਂ ਵੀ 50 ਲੱਖ ਰੁਪਏ ਜੀਵਨ ਜਿਉਣ ਲਈ ਦਿੱਤਾ ਜਾਵੇ | ਸ: ਰਾਮੂਵਾਲੀਆ ਨੇ ਕਿਹਾ ਕਿ ਅਦਾਲਤਾਂ ਕਿ੍ਪਾ ਕਰਕੇ ਇਹ ਵੀ ਸੋਚਣ ਕਿ ਵਿਆਹ ਦੇ ਮਸਲਿਆਂ 'ਚ ਉਲਝੀਆਂ ਲੜਕੀਆਂ ਅਦਾਲਤਾਂ 'ਚ ਹੀ 7-17 ਸਾਲਾਂ ਤੋਂ ਫ਼ੈਸਲੇ ਉਡੀਕਦੀਆਂ ਬੁੱਢੀਆਂ ਹੋ ਜਾਂਦੀਆਂ ਹਨ |

No comments:
Post a Comment