www.sabblok.blogspot.com
ਦੇਹਰਾਦੂਨ
: ਚੀਨੀ ਫੌਜ ਸਿਰਫ ਲੱਦਾਖ 'ਚ ਹੀ ਨਹੀਂ ਬਲਕਿ ਉੱਤਰਾਖੰਡ 'ਚ ਵੀ ਘੁਸਪੈਠ ਕਰ ਰਹੀ ਹੈ।
ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਖੇਤਰ 'ਚ ਇਸ ਸਾਲ ਤਿੰਨ ਵਾਰੀ ਚੀਨੀ ਫੌਜੀਆਂ ਨੇ ਕੰਟਰੋਲ
ਲਾਈਨ ਲੰਘੀ ਹੈ। ਘੋੜਿਆਂ ਤੇ ਯਾਕ 'ਤੇ ਸਵਾਰ ਇਹ ਚੀਨੀ ਫੌਜੀ ਬਾਰਾਹੋਤੀ ਖੇਤਰ 'ਚ ਗਸ਼ਤ
ਲਗਾਉਂਦੇ ਵੇਖੇ ਗਏ। ਏਨਾ ਹੀ ਨਹੀਂ, ਧਾਰਚੂਲਾ ਖੇਤਰ 'ਚ ਵੀ ਚੀਨੀ ਫੌਜ ਨੇ ਘੁਸਪੈਠ
ਕੀਤੀ ਹੈ। ਕਾਰਗਿਲ ਵਿਜੇ ਦਿਵਸ ਮੌਕੇ ਸ਼ੁੱਕਰਵਾਰ ਨੂੰ ਹੋਏ ਪ੍ਰੋਗਰਾਮ ਮਗਰੋਂ ਮੁੱਖ
ਮੰਤਰੀ ਵਿਜੇ ਬਹੁਗੁਣਾ ਨੇ ਮੀਡੀਆ ਨਾਲ ਗੱਲਬਾਤ 'ਚ ਪਿਥੌਰਾਗੜ੍ਹ ਜਿਲ੍ਹੇ ਦੇ ਧਾਰਚੂਲਾ
'ਚ ਚੀਨੀ ਘੁਸਪੈਠ 'ਤੇ ਚਿੰਤਾ ਪ੍ਰਗਟ ਕੀਤੀ। ਪਿਥੌਰਾਗੜ੍ਹ 'ਚ ਸਥਿਤ ਅਸਕੋਟ ਮਿ੍ਰਗ
ਵਿਹਾਰ ਤੋਂ 111 ਪਿੰਡਾਂ ਨੂੰ ਬਾਹਰ ਕਰਨ
ਤੇ ਨਿਰਮਾਣ ਕਾਰਜਾਂ ਤੋਂ ਪਾਬੰਦੀ ਹਟਾਉਣ ਦੇ
ਸਰਕਾਰ ਦੇ ਫੈਸਲੇ ਨੂੰ ਵੀ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ਨਾਲ ਜੋੜ ਕੇ ਵੇਖਿਆ ਜਾ
ਰਿਹਾ ਹੈ। ਭਾਰਤ ਤੇ ਚੀਨ ਨੂੰ ਲੈ ਕੇ ਸਰਹੱਦੀ ਮਤਭੇਦ ਹਨ। ਸਰਹੱਦ ਤੈਅ ਨਾ ਹੋਣ ਕਾਰਨ
ਚੀਨੀ ਫੌਜੀ ਭਾਰਤੀ ਸਰਹੱਦ 'ਚ ਵੀ ਦਾਖਲ ਹੋ ਜਾਂਦੇ ਹਨ। ਉੱਤਰਾਖੰਡ ਦੀ ਤਕਰੀਬਨ 350
ਕਿਲੋਮੀਟਰ ਲੰਬੀ ਸਰਹੱਦ ਚੀਨ ਨਾਲ ਲੱਗੀ ਹੋਈ ਹੈ। ਇਸਦੀ ਸੁਰੱਖਿਆ ਤੇ ਨਿਗਰਾਨੀ ਦਾ
ਜ਼ਿੰਮਾ ਇੰਡੋ-ਤਿੱਬਤਨ ਬਾਰਡਰ ਪੁਲਸ 'ਤੇ ਹੈ। ਚੀਨ ਤੇ ਭਾਰਤ ਦਰਮਿਆਨ ਤਿੰਨ ਖੇਤਰਾਂ ਨੂੰ
ਲੈ ਕੇ ਵਿਵਾਦ ਹੈ। ਪਹਿਲਾ ਇਲਾਕਾ ਅਕਸਾਈ ਚਿਨ ਦਾ ਹੈ। ਇਸ 'ਚ ਲੱਦਾਖ ਦਾ ਖੇਤਰ ਆਉਂਦਾ
ਹੈ।
No comments:
Post a Comment