jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 25 July 2013

ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ

www.sabblok.blogspot.com

ਨਹੀਂ ਹੋਣਗੇ ਪ੍ਰਾਇਮਰੀ ਅਤੇ ਅੱਪਰ-ਪ੍ਰਾਇਮਰੀ ਸਕੂਲਾਂ ਦੇ ਹਾਜ਼ਰੀ ਰਜਿਸ਼ਟਰ ਇਕੱਠੇ

ਮੋਹਾਲੀ, 25 ਜੁਲਾਈ (ਜਤਿੰਦਰ ਸੱਭਰਵਾਲ) : ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਸਕਿੰਦਰ ਸਿੰਘ ਮਲੂਕਾ ਨਾਲ ਯੂਨੀਅਨ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿਦਿੰਆ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਬੈਨੀਪਾਲ ਨੇ ਦੱਸਿਆ ਕਿ ਮੀਟਿੰਗ ਵਿਚ ਸਿੱਖਿਆ ਮੰਤਰੀ ਨੇ ਪ੍ਰਾਇਮਰੀ ਸਕੂਲਾਂ ਅਤੇ ਮਿਡਲ ਸਕੂਲਾਂ ਦੀ ਹੋ ਰਹੀ ਕਲਬਿੰਗ ਸਬੰਧੀ ਸਪਸ਼ਟ ਕੀਤਾ ਕਿ ਪ੍ਰਾਇਮਰੀ ਅਤੇ ਅੱਪਰ-ਪ੍ਰਾਇਮਰੀ ਅਧਿਆਪਕਾਂ ਦੀ ਹਾਜ਼ਰੀ ਵੱਖਰੇ-ਵੱਖਰੇ ਰਜਿਸਟਰ ਤੇ ਲੱਗੇਗੀ ਅਤੇ ਪ੍ਰੋਮੋਸ਼ਨ ਚੈਨਲ ਵੀ ਉਸੇ ਤਰ੍ਹਾਂ ਹੀ ਹੋਵੇਗੀ।

ਇੱਕੋ ਕੈਂਪਸ ਵਾਲੇ ਸਕੂਲ ਸਵੇਰ ਦੀ ਸਭਾ ਇੱਕਠੀ ਕਰਨਗੇ ਅਤੇ ਅੱਪਰ-ਪ੍ਰਾਇਮਰੀ ਦੇ ਵਾਧੂ ਅਧਿਆਪਕ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਪੜਾਉਣਗੇ, ਹੋਰ ਕੋਈ ਪ੍ਰਬੰਧਕੀ ਕੰਮ ਇਕੱਠਾ ਨਹੀਂ ਹੋਵੇਗਾ। ਬਲਾਕਾਂ ਵਿਚ ਸਕੂਲਾਂ ਦੀ ਰੈਸ਼ਨੇਲਾਈਜੇਸ਼ਨ ਅਧਿਆਪਕਾਂ ਦੀ ਸਹਿਮਤੀ ਨਾਲ ਹੋਵੇਗੀ। ਸਿੱਖਿਆ ਮੰਤਰੀ ਨੇ ਕਿਹਾ ਕਿ ਜੇ ਸਿੱਖਿਆ ਅਧਿਕਾਰੀ ਨਿੱਜੀ ਹਿੱਤਾਂ ਜਾਂ ਚਹੇਤਿਆਂ ਲਈ ਬਲਾਕਾਂ ਦੀ ਗਲਤ ਵੰਡ ਕਰਣਗੇ ਤਾਂ ਅਧਿਕਾਰੀਆ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿਚ ਸਿੱਖਿਆ ਮੰਤਰੀ ਨੇ ਪ੍ਰਾਇਮਰੀ ਤੋਂ ਮਾਸਟਰ ਕਾਡਰ, ਸੀ.ਐਚ.ਟੀ ਅਤੇ ਐਚ. ਟੀ. ਦੀਆਂ ਪ੍ਰੋਮੋਸ਼ਨਾਂ ਦੀ ਫਾਈਲ ਡੀ.ਪੀ.ਆਈ. ਤੋਂ ਆਪਣੇ ਕੋਲ ਮੰਗਵਾ ਲਈਆਂ ਹਨ ਅਤੇ ਤਰੱਕੀਆਂ ਜਲਦ ਕਰਨ ਦਾ ਭਰੋਸਾ ਵੀ ਦਿਵਾਇਆ। ਸਿੱਖਿਆ ਮੰਤਰੀ ਨੇ ਯੂਨੀਅਨ ਦੇ ਆਗੂਆਂ ਨੂੰ ਇਹ ਵੀ ਕਿਹਾ ਕਿ ਜੇਕਰ ਵਿਭਾਗ ਵਿਚ ਕੋਈ ਬੇਨਿਯਮੀਆਂ ਹੋ ਰਹੀਆਂ ਹਨ ਤਾਂ ਉਹ ਮੇਰੇ ਧਿਆਨ ਵਿਚ ਲਿਆਂਦੀਆਂ ਜਾਣ ਤਾਂ ਜੋ ਅਜਿਹੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਸ ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਹਰਜਿੰਦਰ ਹਾਂਡਾ, ਨਰੇਸ਼ ਪਨਿਆੜ, ਅਮ੍ਰਿਤਪਾਲ ਸੇਖੋਂ, ਰਣਜੀਤ ਮੱਲ੍ਹਾ, ਰਣਜੀਤ ਭੱਠਲ, ਸਤਵੀਰ ਰੌਣੀ, ਪ੍ਰਮਿੰਦਰ ਚੌਹਾਨ, ਹਰਪ੍ਰੀਤ ਸਿਆੜ, ਮਨਿੰਦਰ ਪਾਲ ਝੱਮਟ, ਜਗਤਾਰ ਹੋਲ, ਦਵਿੰਦਰ ਬੂਥਗੜ੍ਹ, ਹਰਵਿੰਦਰ ਗੋਹ, ਸੁਖਪਾਲ ਧਰੋੜ, ਜਗਮੋਹਨ ਘੁਡਾਣੀ, ਅਸ਼ੋਕ ਸਰਾਰੀ, ਮਲਕੀਤ ਤਰਨਤਾਰਨ, ਗੁਰਿੰਦਰ ਘੁਕੇਵਾਲੀਆ ਆਦਿ ਯੂਨੀਅਨ ਆਗੂ ਮੌਜੂਦ ਸਨ।
ਤਸਵੀਰ ਕੈਪਸਨ - ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂ ਸਿੱਖਿਆ ਮੰਤਰੀ ਪੰਜਾਬ ਸਕਿੰਦਰ ਸਿੰਘ ਮਲੂਕਾ ਨੂੰ ਆਪਣਾ ਮੰਗ ਪੱਤਰ ਦਿੰਦੇ ਹੋਏ

No comments: