www.sabblok.blogspot.com
ਚੰਡੀਗੜ੍ਹ, 27 ਜੁਲਾਈ
ਪੰਜਾਬ ਦੇ ਸਿੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਜਿਹੜੇ ਵਿਦਿਆਰਥੀ 2011 ਵਿਚ 10ਵੀਂ ਦੇ ਪਹਿਲੇ ਸਮੈਸਟਰ ਦੀ ਪ੍ਰੀਖਿਆ ਅਤੇ ਉਸ ਦੇ ਬਾਅਦ ਮਿਲੇ ਮੌਕਿਆਂ ਵਿਚ ਪਾਸ ਨਹੀਂ ਹੋਏ ਸਨ ਪਰ ਸਾਲ 2013 ਵਿਚ ਵਿਸ਼ੇਸ਼ ਮੌਕੇ ਅਧੀਨ 10 ਵੀਂ ਦੀ ਪ੍ਰੀਖਿਆ ਪਾਸ ਕਰ ਚੁੱਕੇ ਸਨ ਅਤੇ 11ਵੀਂ ਸਕੂਲ ਤੋਂ ਪਾਸ ਕਰ ਲਈ ਸੀ, ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 2013-14 ਲਈ 12 ਵੀਂ ਦੀ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਵਿਸ਼ੇਸ਼ ਮੌਕੇ ਰਾਹੀਂ 12ਵੀਂ ਦੀ ਪ੍ਰੀਖਿਆ ਦੇ ਦਾਖਲੇ ਦੀ ਅੰਤਿਮ ਤਰੀਕ 30 ਜੁਲਾਈ, 2013 ਹੈ ਅਤੇ ਦਫਤਰ ਵਿਚ ਰਜਿਸਟਰੇਸ਼ਨ ਪਹੁੰਚਾਉਣ ਦੀ ਅੰਤਿਮ ਤਰੀਕ 7 ਅਗਸਤ, 2013 ਹੈ।
ਸਿੱਖਿਆ ਬੋਰਡ ਹਰ ਸਾਲ ਸਰਟੀਫਿਕੇਟਾਂ ਵਿਚ ਗਲਤੀ ਠੀਕ ਕਰਵਾਉਣ ਲਈ ਇਕ ਕਮੇਟੀ ਨਿਯੁਕਤ ਕਰੇਗਾ ਅਤੇ ਇਸ ਕਮੇਟੀ ਦੀ ਮਿਆਦ ਹਰ ਸਾਲ ਪਹਿਲੀ ਜਨਵਰੀ ਤੋਂ ਸ਼ੁਰੂ ਹੋਇਆ ਕਰੇਗੀ। ਬੁਲਾਰੇ ਨੇ ਦੱਸਿਆ ਕਿ 10 ਸਾਲਾਂ ਤੋਂ ਪਹਿਲਾਂ ਦੇ ਪਾਸ ਵਿਦਿਆਰਥੀ ਨੂੰ ਆਪਣੇ ਸਰਟੀਫਿਕੇਟਾਂ ਵਿਚ ਜਨਮ ਮਿਤੀ, ਮਾਤਾ ਜਾਂ ਪਿਤਾ ਦਾ ਨਾਂ ਜਾਂ ਹੋਰ ਗਲਤੀ ਠੀਕ ਕਰਵਾਉਣ ਲਈ ਵਿਸ਼ੇਸ਼ ਮੌਕਾ ਦਿੱਤਾ ਗਿਆ ਹੈ। ਗਲਤੀ ਠੀਕ ਕਰਵਾਉਣ ਲਈ 45 ਦਿਨਾਂ ਦੇ ਅੰਦਰ ਅੰਦਰ ਵਿਦਿਆਰਥੀ ਨੂੰ 5000 ਰੁਪਏ ਪ੍ਰਤੀ ਸੋਧ ਜਮ੍ਹਾਂ ਕਰਵਾਉਣਾ ਪਵੇਗਾ। ਇਸ ਤੋਂ ਇਲਾਵਾ ਬੋਰਡ ਦੀ ਪਾਸ ਕੀਤੀ ਮੁੱਢਲੀ ਪ੍ਰੀਖਿਆ ਦੇ ਸਾਲ ਤੋਂ ਮੌਜੂਦਾ ਸਾਲ ਤੱਕ 500 ਰੁਪਏ ਦੇਰੀ ਦੀ ਫੀਸ ਆਪਣਾ ਬਿਨੇ ਪੱਤਰ ਸੰਸਥਾ ਜਾਂ ਮੁਖੀ ਰਾਹੀਂ ਭੇਜਣਾ ਹੋਵੇਗਾ, ਜਿਥੇ ਬਿਨੈਕਾਰ ਸਭ ਤੋਂ ਆਖੀਰ ਤਕ ਪੜ੍ਹਦਾ ਰਿਹਾ ਹੋਵੇ।
No comments:
Post a Comment