www.sabblok.blogspot.com
ਨਵੀਂ
ਦਿੱਲੀ, 22 ਜੁਲਾਈ (ਏਜੰਸੀ) - ਦਿੱਲੀ ਹਾਈਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ
ਦੇ ਮਾਮਲੇ 'ਚ ਦੋਸ਼ੀ ਕਾਂਗਰਸੀ ਨੇਤਾ ਸੱਜਨ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਦੇ ਖਿਲਾਫ
ਸੀ. ਬੀ. ਆਈ. ਦੀ ਅਪੀਲ 'ਤੇ ਨੋਟਿਸ ਜਾਰੀ ਕੀਤਾ ਹੈ। ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ
ਦੌਰਾਨ 5 ਸਿੱਖਾਂ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ। ਜਸਟਿਸ ਜੀ. ਐੱਸ. ਸਿਸਤਾਨੀ ਤੇ
ਜਸਟਿਸ ਜੀ. ਪੀ. ਮਿੱਤਲ ਦੀ ਬੈਂਚ ਨੇ ਜਾਂਚ ਏਜੰਸੀ ਦੀ ਅਰਜ਼ੀ 'ਤੇ ਸੱਜਨ ਕੁਮਾਰ ਤੋਂ
ਜਵਾਬ ਤਲਬ ਕੀਤਾ ਹੈ।
ਅਦਾਲਤ ਇਸ ਮਾਮਲੇ 'ਚ ਹੁਣ 27 ਅਗਸਤ ਨੂੰ ਅੱਗੇ ਵਿਚਾਰ ਕਰੇਗੀ।
ਇਨ੍ਹਾਂ ਦੀ ਅਰਜ਼ੀ 'ਤੇ ਵੀ ਇਹੀ ਬੈਂਚ 27 ਅਗਸਤ ਨੂੰ ਸੁਣਵਾਈ ਕਰੇਗੀ। ਹੇਠਲੀ ਅਦਾਲਤ ਨੇ
30 ਮਈ ਨੂੰ ਇਸ 29 ਸਾਲ ਪੁਰਾਣੇ ਮਾਮਲੇ 'ਚ ਸੱਜਨ ਕੁਮਾਰ ਨੂੰ ਬਰੀ ਕਰਦੇ ਹੋਏ ਕਿਹਾ ਸੀ
ਕਿ ਉਹ ਸ਼ੱਕ ਦਾ ਫਾਇਦਾ ਲੈਣ ਦਾ ਹੱਕਦਾਰ ਹੈ ਕਿਉਂਕਿ ਮੁੱਖ ਗਵਾਹ ਜਗਦੀਸ਼ ਕੌਰ ਨੇ
1985 'ਚ ਜਸਟਿਸ ਰੰਗਨਾਥ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਆਪਣੇ ਬਿਆਨ 'ਚ ਦੋਸ਼ੀ ਦੇ ਰੂਪ
'ਚ ਉਨ੍ਹਾਂ ਦਾ ਨਾਂ ਨਹੀਂ ਲਿਆ ਸੀ। ਹੇਠਲੀ ਅਦਾਲਤ ਨੇ ਹਾਲਾਂ ਕਿ ਇਸ ਮਾਮਲੇ 'ਚ ਪੰਜ
ਹੋਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਤੇ ਸਿੱਖਾਂ ਦੀ ਹੱਤਿਆ ਕਰਨ ਵਾਲੀ ਭੀੜ ਦਾ ਹਿੱਸਾ
ਹੋਣ ਦੇ ਜੁਰਮ 'ਚ ਸਜ਼ਾ ਸੁਣਾਈ ਸੀ।
No comments:
Post a Comment