jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 29 July 2013

ਗ਼ਦਰ ਸ਼ਤਾਬਦੀ ਨੂੰ ਸਮਰਪਤ--- ਨਾਦ ਸੰਵਾਦ ਗਰੁੱਪ ਦੀ ਪਲੇਠੀ ਆਡੀਓ ਸੀ.ਡੀ. ਗਾਥਾ-ਏ-ਗ਼ਦਰ ਲੋਕ ਅਰਪਣ

www.sabblok.blogspot.com
ਜਲੰਧਰ:       ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗ਼ਦਰ ਸ਼ਤਾਬਦੀ ਨੂੰ ਸਮਰਪਤ 'ਨਾਦ-ਸੰਵਾਦ ਗਰੁੱਪ ਆਫ਼ ਆਰਟ' ਦੀ ਪਲੇਠੀ ਆਡੀਓ ਸੀ.ਡੀ. 'ਗਾਥਾ-ਏ-ਗ਼ਦਰ' ਲੋਕ ਅਰਪਣ ਕੀਤੀ ਗਈ।  ਗੀਤ-ਸੰਗੀਤ ਨਾਲ ਸ਼ਿੰਗਾਰੀ ਇਹ ਸੀ.ਡੀ. ਗ਼ਦਰ ਲਹਿਰ ਦੇ ਵਿਚਾਰਕ, ਰਾਜਨੀਤਕ, ਸਾਹਿਤਕ ਮੁੱਲਾਂ ਦੀ ਚਰਚਾ ਤਾਂ ਛੇੜੇਗੀ ਹੀ ਇਸ ਦੇ ਨਾਲ ਹੀ ਪ੍ਰਦੂਸ਼ਿਤ ਸਭਿਆਚਾਰ ਦੇ ਬਦਲ 'ਚ ਵੀ ਇਹ ਨਵਾਂ ਅਧਿਆਇ ਰਚੇਗੀ।
ਇਹ ਕੈਸਿਟ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ ਪ੍ਰੈਸ ਕਾਨਫਰੰਸ ਵਿੱਚ ਰਿਲੀਜ਼ ਕਰਦੇ ਹੋਏ ਗਾਥਾ-ਏ-ਗ਼ਦਰ ਨਾਟਕ ਦੇ ਲੇਖਕ ਪ੍ਰੋ. ਰਾਕੇਸ਼ ਰਮਨ, ਗਾਇਕ ਅਤੇ ਸੰਗੀਤਕਾਰ ਚੰਨ ਚਮਕੌਰ, ਦੇਸ਼ ਭਗਤ ਯਾਦਗਾਰ ਕਮੇਟੀ ਦੀ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ 100 ਵਰੇ• ਮਗਰੋਂ ਗ਼ਦਰੀ ਪੈੜਾਂ ਨੂੰ ਸੰਗੀਤਬੱਧ ਕਰਕੇ ਪੇਸ਼ ਕਰਦੀ ਇਹ ਕੈਸਿਟ ਬੀਤੇ, ਅਜੋਕੇ ਅਤੇ ਭਵਿੱਖ ਦੇ ਅਹਿਮ ਸਰੋਕਾਰਾਂ ਨਾਲ ਸੰਗੀਤਕ ਸੰਵਾਦ ਰਚਾਏਗੀ।

ਪ੍ਰੈਸ ਕਾਨਫਰੰਸ 'ਚ ਮੁੱਖ ਬੁਲਾਰੇ ਪ੍ਰੋ. ਰਾਕੇਸ਼ ਰਮਨ ਅਤੇ ਚੰਨ ਚਮਕੌਰ ਨੇ ਦੱਸਿਆ ਕਿ ਆਡੀਓ ਸੀ.ਡੀ. 'ਗਾਥਾ-ਏ-ਗ਼ਦਰ' ਦੇਸ਼ ਦੀ ਸੁਤੰਤਰਤਾ ਲਹਿਰ ਦੇ ਇਕ ਸ਼ਾਨਾਮੱਤੇ ਅਧਿਆਏ 'ਗ਼ਦਰ ਲਹਿਰ' ਨੂੰ ਸਮਰਪਿਤ ਹੈ।  ਗ਼ਦਰ ਪਾਰਟੀ ਦੇ ਸਥਾਪਨਾ ਵਰੇ• ਵਿਚ ਇਸ ਸੀ.ਡੀ. ਨੂੰ ਨਾਟਕ 'ਗਾਥਾ-ਏ-ਗ਼ਦਰ' ਦੇ ਹਿੱਸੇ ਵਜੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਹੈ।  ਨਾਟਕ ਦੀ ਉਸਾਰੀ ਲਈ ਵਰਤੇ ਗਏ ਗੀਤ-ਸੰਗੀਤ ਦਾ ਆਪਣਾ ਵੱਖਰਾ ਤੇ ਸੁਤੰਤਰ ਪ੍ਰਭਾਵ ਵੀ ਹੋਣ ਕਾਰਨ ਇਸ ਨੂੰ ਸੀ.ਡੀ. ਦੀ ਸ਼ਕਲ ਵਿਚ ਪੰਜਾਬੀ ਗਾਇਕੀ ਦੇ ਸੰਜ਼ੀਦਾ ਸਰੋਤਿਆਂ ਲਈ ਰਿਕਾਰਡ ਕਰ ਲਿਆ ਗਿਆ ਹੈ।  ਗੀਤਾਂ ਦੀਆਂ ਧੁੰਨਾਂ ਚੰਨ ਚਮਕੌਰ ਨੇ ਤਿਆਰ ਕੀਤੀਆਂ ਹਨ।  ਗੀਤਾਂ ਦੇ ਗਾਇਨ ਵਿਚ ਪ੍ਰਮੁੱਖ ਆਵਾਜ਼ ਵੀ ਚੰਨ ਚਮਕੌਰ ਦੀ ਹੀ ਹੈ।  ਸਹਿ-ਗਾਇਕਾਂ ਵਜੋਂ ਕਮਲ ਕਰਤਾਰ, ਹਰਜਿੰਦਰ ਮਨੀ, ਅਮਿਤ ਤੇ ਸੁਖ਼ਨਦੀਪ ਸੂਫ਼ੀ ਆਦਿ ਕਲਾਕਾਰਾਂ ਨੇ ਉਸਦਾ ਸਾਥ ਦਿੱਤਾ ਹੈ।  ਗੀਤਾਂ ਦੀ ਚੋਣ ਤੇ ਸੰਪਾਦਨ ਦਾ ਕਾਰਜ ਪ੍ਰੋ. ਰਾਕੇਸ਼ ਰਮਨ ਦੁਆਰਾ ਕੀਤਾ ਗਿਆ ਹੈ।  ਆਡੀਓ ਸੀ.ਡੀ. ਦੇ ਸਮੁੱਚੇ ਪ੍ਰੋਜੈਕਟ ਨੂੰ ਹਰ ਤਰ•ਾਂ ਨਾਲ ਵੱਡਮੁੱਲਾ ਸਹਿਯੋਗ ਨਵਤੇਜ ਬੈਂਸ (ਕੈਨੇਡਾ) ਵੱਲੋਂ ਦਿੱਤਾ ਗਿਆ ਹੈ।
'ਗ਼ਾਥਾ-ਏ-ਗ਼ਦਰ' ਵਿਚ ਅੱਠ ਗੀਤ ਸ਼ਾਮਲ ਹਨ।  ਵਿਸ਼ੇ ਪੱਖ ਤੋਂ ਇਹ ਗੀਤ ਦੇਸ਼ ਭਗਤੀ, ਦੇਸ਼ ਦੇ ਜੀਵਨ ਯਥਾਰਥ ਅਤੇ ਸੰਘਰਸ਼ ਦੇ ਸੰਦੇਸ਼ ਨਾਲ ਜੁੜੇ ਹੋਏ ਹਨ।  ਗ਼ਦਰ ਲਹਿਰ ਦੌਰਾਨ ਤੇ ਇਸ ਤੋਂ ਮਗਰੋਂ ਮਕਬੂਲ ਹੋਈਆਂ ਕਾਵਿ ਸਤਰਾਂ 'ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ', 'ਹਿੰਦ ਵਾਸੀਓ ਰੱਖਣਾ ਯਾਦ ਸਾਨੂੰ' ਤੇ 'ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਨੇ' ਨੂੰ ਸੀ.ਡੀ. ਵਿੱਚ ਬਹੁਤ ਡੁੱਬ ਕੇ ਗਾਇਆ ਗਿਆ ਹੈ।  ਇਨ•ਾਂ ਗੀਤਾਂ ਦੇ ਨਿਭਾਅ ਵਿਚ ਦੇਸ਼ ਭਗਤੀ ਦਾ ਜਜ਼ਬਾ ਠਾਠਾਂ ਮਾਰਦਾ ਦਿਖਾਈ ਦਿੰਦਾ ਹੈ।  'ਕਰਜ਼ੇ' ਗੀਤ ਵਿਚ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਕਰਜ਼ੇ ਅਤੇ ਕੁਦਰਤੀ ਆਫ਼ਤਾਂ ਦੀ ਗ੍ਰਿਫ਼ਤ ਵਿਚ ਆਈ ਕਿਰਸਾਣੀ ਦੀ ਵੇਦਨਾ ਪ੍ਰਗਟਾਈ ਗਈ ਹੈ ਜਦ ਕਿ 'ਸੁਪਨੇ' ਗੀਤ ਦੀਆਂ ਸਤਰਾਂ 21ਵੀਂ ਸਦੀ ਦੇ ਇਨ•ਾਂ ਗੁਜ਼ਰ ਰਹੇ ਮੁੱਢਲੇ ਦਹਾਕਿਆਂ ਵਿਚ ਲੋਕਾਂ ਦੀ ਦੁਖਾਂਤਿਕ ਦਸ਼ਾ ਦਾ ਦਰਦ ਬਿਆਨ ਕਰਦੀਆਂ ਹਨ।  'ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ' ਗੀਤ ਕਿਸੇ ਗ਼ਦਰੀ ਕਵੀ ਦੀ ਹੀ ਰਚਨਾ ਹੈ।  ਵਿਸ਼ਵ ਭਰ ਵਿਚ ਪਰਵਾਸੀਆਂ ਨਾਲ ਹੁੰਦੇ ਆ ਰਹੇ ਵਿਤਕਰੇ ਦੇ ਮੱਦੇ ਨਜ਼ਰ ਇਹ ਗੀਤ ਅੱਜ ਵੀ ਪਹਿਲਾਂ ਜਿੰਨਾ ਹੀ ਪ੍ਰਸੰਗਿਕ ਹੈ।  'ਸੱਚ ਦੇ ਸੰਗਰਾਮ ਨੇ ਹਰਨਾ ਨਹੀਂ' ਗੀਤ ਸ਼ਹੀਦ ਕਵੀ ਜੈਮਲ ਪੱਡਾ ਦੀ ਰਚਨਾ ਹੈ।  ਇਹ ਗ਼ਦਰੀਆਂ ਦੇ ਸੰਘਰਸ਼ ਨੂੰ ਅਜੋਕੇ ਸੰਘਰਸ਼ ਨਾਲ ਜੋੜਦਾ ਤੇ ਸੰਗਰਾਮ ਦੀ ਫਤਹਿ ਨੂੰ ਦ੍ਰਿੜਾਉਣ ਵਾਲਾ ਗੀਤ ਹੈ।
ਇਸ ਸੀ.ਡੀ. ਦਾ ਇਕ ਵਿਸ਼ੇਸ਼ ਗੀਤ ਸ਼ਹੀਦ ਕਵੀਆਂ ਬਿਸ਼ਨੇ ਅਤੇ ਮੁਹੰਮਦ ਦੀ ਰਚਨਾ ਜੁਗਨੀ ਹੈ। ਉਨ•ਾਂ 1906 ਦੇ ਆਸ ਪਾਸ ਬ੍ਰਿਟਿਸ਼ ਸਾਮਰਾਜ ਦੀ 'ਜੁਬਲੀ' ਨੂੰ ਉਨ•ਾਂ ਦੇ ਰਾਜ ਦਾ ਕੱਚਾ ਚਿੱਠਾ ਫਰੋਲਦੀ ਇਹ ਕਾਵਿ-ਰਚਨਾ 'ਜੁਗਨੀ' ਸੁਣਾਈ ਸੀ, ਸਿੱਟੇ ਵਜੋਂ ਉਨ•ਾਂ ਨੂੰ ਗੋਰਿਆਂ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ।  ਦੋਵੇਂ ਦੇਸ਼ ਭਗਤ ਅੰਗਰੇਜ਼ ਦੀ ਜੇਲ• ਵਿਚ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਗਏ।  'ਜੁਗਨੀ' ਨੂੰ ਇਸ ਕਰਕੇ ਵੀ ਇਸ ਸੀ.ਡੀ. 'ਚ ਸਾਂਭਿਆ ਗਿਆ ਹੈ ਤਾਂ ਕਿ ਸਾਨੂੰ 'ਜੁਗਨੀ' ਗੀਤ-ਰੂਪ ਦੇ ਇਤਿਹਾਸ ਦੀ ਜਾਣਕਾਰੀ ਪਤਾ ਲੱਗ ਸਕੇ ਤੇ ਇਹ ਵੀ ਪਤਾ ਲੱਗ ਸਕੇ ਕਿ ਅਜੋਕੇ 'ਹੜਦੁੰਗ' ਗਾਇਕਾਂ ਨੂੰ ਤਾਂ ਜੁਗਨੀ (ਜੁਬਲੀ) ਦੇ ਅਰਥਾਂ ਦਾ ਗਿਆਨ ਵੀ ਨਹੀਂ ਹੈ।
'ਗਾਥਾ-ਏ-ਗ਼ਦਰ' ਜਿਥੇ ਇਕ ਪਾਸੇ ਅਜ਼ਾਦੀ ਲਈ ਸੰਘਰਸ਼ ਦੇ ਇਤਿਹਾਸ ਦਾ ਸੰਗੀਤਕ ਦਸਤਾਵੇਜ਼ ਹੈ।  ਉਥੇ ਅਜੋਕੇ ਸਭਿਆਚਾਰਕ ਪ੍ਰਦੂਸ਼ਣ ਦਾ ਨਰੋਈ ਸੋਚ ਦੇ ਹਥਿਆਰ ਨਾਲ ਟਾਕਰਾ ਕਰਨ ਦਾ ਉਪਰਾਲਾ ਵੀ ਹੈ।  ਸੀ.ਡੀ. ਦੇ ਸਾਰੇ ਗੀਤ ਹਰ ਪੱਖੋਂ ਦਿਲ ਨੂੰ ਟੁੰਬਣ ਵਾਲੇ ਹਨ।  ਲੋਕ ਧੁਨਾਂ ਅਤੇ ਲੋਕ ਛੰਦਾਂ ਉਪਰ ਚੰਨ ਚਮਕੌਰ ਨੂੰ ਤਕੜੀ ਮੁਹਾਰਤ ਹਾਸਲ ਹੈ।  'ਗ਼ਾਥਾ-ਏ-ਗ਼ਦਰ' ਆਡੀਓ ਸੀ.ਡੀ. ਦੀ ਸ਼ਕਲ ਵਿਚ ਗ਼ਦਰ ਲਹਿਰ ਦੇ ਦੇਸ਼ ਭਗਤ ਸੂਰਬੀਰ ਯੋਧਿਆਂ ਨੂੰ ਇਹ ਸ਼ਰਧਾਂਜ਼ਲੀ 'ਨਵੀਂ ਦੁਨੀਆ, ਐਡਮਿੰਟਨ (ਕੈਨੇਡਾ), ਪੰਜਾਬੀ ਆਰਟ ਐਸੋਸੀਏਸ਼ਨ ਆਫ਼ ਐਡਮਿੰਟਨ (ਕੈਨੇਡਾ), ਸੀਨੀਅਰ ਸਿਟੀਜ਼ਨਜ਼ ਲੋਕ ਸੇਵਾ ਗ਼ਦਰ ਮੈਮੋਰੀਅਲ ਸੁਸਾਇਟੀ ਢੁੱਡੀਕੇ ਵਲੋਂ ਸਾਂਝੇ ਤੌਰ 'ਤੇ ਭੇਂਟ ਕੀਤੀ ਗਈ ਹੈ।

No comments: