jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 27 July 2013

ਯੂਥ ਕਾਂਗਰਸੀਆਂ ਨੇ ਬਾਦਲ ਸਰਕਾਰ ਵੱਲੋਂ ਖਰੀਦੀਆਂ ਜਾ ਰਹੀਆਂ ਬੀ.ਐਮ.ਡਬਲਯੂ.ਗੱਡੀਆਂ ਦਾ ਕੀਤਾ ਵਿਰੋਧ

www.sabblok.blogspot.com
ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸਾ ਨਹੀਂ ਪਰ ਬੀ.ਅਮੈ.ਡਬਲਯੂ ਖ੍ਰੀਦਣ ਨੂੰ ਖੂਬ ਪੈਸੇ”
ਬਨਾਵਟੀ ਬੀ.ਐਮ.ਡਬਲਯੂ.ਨੂੰ ਯੂਥ ਕਾਂਗਰਸੀਆਂ ਨੇ ਲਗਾਈ ਅੱਗ 
ਜਗਰਾਉਂ 10 ਜੁਲਾਈ ( ਹਰਵਿੰਦਰ ਸੱਗੂ )—- ਅੱਜ ਸਥਾਨਕ ਤਹਿਸੀਲ ਚੌਂਕ ਵਿਖੇ ਬਾਦਲ ਸਰਕਾਰ ਵੱਲੋਂ ਖਰੀਦੀਆਂ ਜਾ ਰਹੀਆਂ ਬੀ.ਐਮ. ਡਬਲਯੂ. ਕਾਰਾਂ ਦਾ ਬਹੁਤ ਹੀ ਸਖਤ ਵਿਰੋਧ ਕੀਤਾ। ਜਗਰਾਉਂ ਯੂਥ ਕਾਂਗਰਸ ਦੇ ਵਰਕਰਾਂ ਨੇ ਡੈਲੀਗੇਟ ਸਾਜ਼ਨ ਮਲਹੋਤਰਾ ਤੇ ਹਨੀ ਧਾਲੀਵਾਲ ਦੀ ਅਗਵਾਹੀ ਵਿੱਚ ਅਨੋਖੇ ਢੰਗ ਨਾਲ ਬਣਾਈ ਬਨਾਵਟੀ ਬੀ.ਐਮ.ਡਬਲਯੂ. ਕਾਰ ਨੂੰ ਫੂਕਿਆ ਗਿਆ।ਇਸ ਮੌਕੇ ਯੂਥ ਕਾਂਗਰਸੀਆਂ ਨੇ ਬਾਦਲ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਏ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਬਨਾਵਟੀ ਮੂਖੋਟੇ ਮੂੰਹ ਤੇ ਬੰਨ ਕੇ ਪੰਜਾਬ ਸਰਕਾਰ ਦਾ ਕੜਾ ਵਿਰੋਧ ਕੀਤਾ।ਉਨ੍ਹਾਂ ਕਿਹਾ ਕਿ
ਇਨ੍ਹਾਂ ਕੋਲ ਤਾਂ ਪਹਿਲਾਂ ਹੀ ਲਗਜ਼ਰੀ ਗੱਡੀਆਂ ਹਨ ਫਿਰ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਕੇ ਸੱਤ ਕਰੋੜ ਦੀਆਂ ਗੱਡੀਆਂ ਕਿਉਂ ਖਰੀਦੀਆਂ ਜਾ ਰਹੀਆਂ ਹਨ।ਇਸ ਮੌਕੇ ਵਿਸ਼ੇਸ ਤੌਰ ਤੇ ਪ੍ਰਸ਼ੋਤਮ ਲਾਲ ਖਲੀਫ਼ਾ ਹਾਜ਼ਰ ਹੋਏ। ਇਸ ਮੌਕੇ ਬੋਲਦੇ ਹੋਏ ਡੈਲੀਗੇਟ ਸਾਜ਼ਨ ਮਲਹੋਤਰਾ ਤੇ ਹਨੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸਾ ਨਹੀਂ ਹੈ।ਪਰ ਆਪਣੀ ਐਸ਼ ਆਰਾਮ ਕਰਨ ਲਈ ਚਾਰ-ਚਾਰ ਕਰੋੜ ਰੁਪਏ ਦੀ ਬੀ.ਐਮ.ਡਬਲਯੂ. ਖ੍ਰੀਦਣ ਨੂੰ ਪੈਸਾ ਹੈ।ਉਨਾਂ ਕਿਹਾ ਕਿ ਪਿਛਲੇ ਮਹੀਨੇ ਬਾਦਲ ਸਰਕਾਰ ਵੱਲੋਂ ਸੱਤ ਹੈਲੀਕਾਪਟਰ ਵੀ ਚਾਇਨਾਂ ਨੂੰ ਆਰਡਰ ਕੀਤੇ ਹਨ।ਜਦਕਿ ਇਸ ਮਹੀਨੇ ਦੀਆਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਇਨ੍ਹਾਂ ਕੋਲ ਪੈਸੇ ਨਹੀਂ ਸਨ।ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਦੀ ਕਾਰ ਗੁਜਾਰੀ ਨੂੰ ਦੇਖਦੇ ਹੋਏ ਅੱਜ ਪੰਜਾਬ ਦਾ ਹਰ ਵਰਗ ਮੁਲਾਜ਼ਮ ਕਾਰਖਾਨੇਦਾਰ ਤੇ ਦੁਕਾਨਦਾਰ ਇਸ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕਾ ਹੈ ਅਤੇ ਆਪਣੇ ਆਪ ਨੂੰ ਘੁੱਟਿਆ ਮਹਿਸੂਸ ਕਰ ਰਿਹਾ ਹੈ।ਬਾਦਲ ਸਰਕਾਰ ਨੇ ਆਪਨੇ ਮੈਨੀਫੈਸਟੋ ਵਿੱਚ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ ਉਨ੍ਹਾਂ ਆਪਨੇ ਮੈਨੀਫੈਸ਼ਟੋ ਵਿੱਚ ਕਿਹਾ ਸੀ ਕਿ ਪੰਜਾਬ ਦੇ ਹਰ ਇੱਕ ਬੇਰੋਜ਼ਗਾਰ ਨੌਜਵਾਨ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਇਆ ਬੇਰੋਜਗਾਰੀ ਭੱਤਾ ਦਿੱਤਾ ਜਾਵੇਗਾ। ਪਰ ਕਿਸੇ ਨੌਜਵਾਨ ਨੂੰ ਵੀ ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ।ਅੱਜ ਪੰਜਾਬ ਦੇ ਕਈ ਹਜ਼ਾਰਾਂ ਪੜ੍ਹੇ ਲਿਖੇ ਨੌਜਵਾਨ ਸੜਕਾਂ ਤੇ ਉੱਤੇ ਧੱਕੇ ਖਾ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਵੀ ਰੋਜ਼ਗਾਰ ਨਹੀਂ ਹੈ।ਅੱਜ ਪੰਜਾਬ ਦੇ ਨੌਜਵਾਨ ਨਸ਼ੇ ਵੱਲ ਵਧ ਰਹੇ ਹਨ ਉਹ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਹੀ ਦੇਣ ਹੈ।ਉਨ੍ਹਾਂ ਕਿਹਾ ਕਿ ਇਸ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਦੀ ਨਹੀਂ ਸਗੋਂ ਕਿ ਨਿੱਤ ਨਵੀਆਂ ਗੱਡੀਆਂ ਲੈਣ ਦੀ ਤੇ ਨਿੱਤ ਨਵੀਆਂ ਥਾਵਾਂ ਤੇ ਘੁਮੰਣ ਦੀ ਚਿੰਤਾ ਹੈ।ਪੰਜਾਬ ਦੇ ਲੋਕ ਇਨ੍ਹਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਬਕ ਸਿਖਾਉਣਗੇ ਤੇ ਕਾਂਗਰਸ ਪਾਰਟੀ ਨੂੰ 13 ਦੀਆਂ 13 ਸੀਟਾਂ ਜਿਤਾਕੇ ਯੂ.ਪੀ.ਏ.ਸਰਕਾਰ ਨੂੰ ਦੁਬਾਰਾ ਸੱਤਾ ਵਿੱਚ ਲਿਆਉਣ ਲਈ ਯੋਗਦਾਨ ਪਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿਓਸ਼ ਕੁਮਾਰ ਸਲੋਨਾ, ਬੂਟਾ ਸਿੰਘ,ਕੁਲਵੰਤ ਸਿੰਘ ਖੁਰਾਣਾ,ਮਨੀ ਪਾਸੀ, ਰੋਹਿਤ ਮਲਿਕ,ਟੀਨੂੰ ਮਲਹੋਤਰਾ, ਬਲਕਾਰ ਸਿੰਘ,ਗਗਨਦੀਪ ਸਿੰਘ,ਭਗਵੰਤ ਸਿੰਘ,ਪ੍ਰਦੀਪ ਸਿੰਘ,ਤਲਵਿੰਦਰ ਸਿੰਘ, ਮਨੀਸ਼ ਗਾਲਿਬ,ਸਤਨਾਮ ਸਿੰਘ,ਰਿੱਕੀ ਅਲੀਗੜ,ਗੁਰਪਿੰਦਰ ਅਲੀਗੜ੍ਹ, ਰਿਸ਼ੂ ਮਲਹੋਤਰਾ, ਸਾਹਿਲ ਮਲਹੋਤਰਾ, ਗਗਨ ਡੱਲਾ, ਜੰਟਾ ਬਰਸਾਲ,ਲਾਡੀ ਬਿੱਕਰ,ਗਗਨ ਜਗਰਾਉਂ,ਰਮਨ ਗਾਲਿਬ,ਬੇਅੰਤ ਬਾਂਸਲ,ਜੋਰਾ ਸਿੰਘ,ਪਰਮਜੀਤ ਸਿੰੰਘ ਮਾਲਵਾ,ਸੋਨੂੰ ਸਿੰਘ,ਗੁਰਪ੍ਰੀਤ ਸਿੰਘ ਗੋਪੀ,ਡਾ.ਮਾਹਲ, ਮਨਦੀਪ ਮਲਕ,ਰਾਹੁਲ ਬਾਂਸਲ,ਜਸਕੀਰਤ ਸਿੰਘ,ਦੀਪਕ ਕੱਕੜ,ਆਦਿ ਇਸ ਮੁਜਾਹਰੇ ਦੇ ਵਿੱਚ ਸ਼ਾਮਿਲ ਹੋਏ।

No comments: