jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 27 July 2013

ਇਕ ਸ਼ਾਮ ਮਾਂ ਪਾਰਵਤੀ ਦੇ ਨਾਂ ਆਯੋਜਿਤ


www.sabblok.blogspot.com

ਲੁਧਿਆਣਾ( ਸਤਪਾਲ ਸੋਨੀ )ਬਾਬਾ ਅਮਰਨਾਥ ਲੰਗਰ ਕਮੇਟੀ ਵਲੋਂ ਤਾਜਪੁਰ ਰੋਡ ਦੇ ਨੇੜੇ ਆਯੋਜਿਤ ਭੰਡਾਰੇ ਵਾਲੀ ਥਾਂ ਤੇ ਇਕ ਸ਼ਾਮ ਮਾਂ ਪਾਰਵਤੀ ਦੇ ਨਾਂ ਦਾ ਆਯੋਜਨ ਕੀਤਾ ਗਿਆ। ਪ੍ਰਸਿੱਧ ਭਜਨ ਗਾਇਕ ਨੂਰ ਜੌਲੀ ਪਟਿਆਲਾ ਵਾਲੇ ਵਲੋਂ ਸ੍ਰੀ ਗਣੇਸ਼ ਵੰਦਨਾ ਨਾਲ ਆਰੰਭ ਹੋਈ ਭਜਨ ਸੰਧਿਆ ਵਿੱਚ ਮਾਂ ਪਾਰਵਤੀ ਦੀ ਸਤੁਤੀ ਵਿੱਚ ਪ੍ਰਸਤੁਤ ਭੇਂਟਾਂ ਮਾਂ ਪਾਰਵਤੀ ਦੇ ਦਰ ਤੇ ਆਏ ਪੁਜਾਰੀ, ਮਾਂ ਸਾਨੂੰ ਭੋਲੇ ਬਾਬਾ ਦੇ ਦਰਸ਼ ਕਰਵਾ ਦੇ, ਭੋਲੇ ਭੰਡਾਰੀ ਦੀ ਮਹਿਮਾ ਅਪਾਰ, ਮਾਂ ਪਾਰਵਤੀ ਭੋਲੇ ਬਾਬਾ ਸੰਗ ਦਰਸ਼ ਦਿਖਾ ਦੋ ਤੇ ਸ਼ਰਧਾਲੂ ਦੇਰ ਰਾਤ ਤੱਕ ਮਾਂ ਪਾਰਵਤੀ ਦੇ ਗੁਣਗਾਨ ਕਰਦੇ ਹੋਏ ਨਾਮ ਦੀ ਮਸਤੀ ਵਿੱਚ ਮਸਤ ਵਿਖਾਈ ਦਿੱਤੇ। ਇਸ ਮੌਕੇ ਬਾਬਾ ਅਮਰਨਾਥ ਲੰਗਰ ਕਮੇਟੀ ਦੇ ਪ੍ਰਧਾਨ ਹਰਵਿੰਦਰ ਹੈਪੀ, ਉਪਪ੍ਰਧਾਨ ਵਿਪਨ ਵੈਧ, ਖਜਾਂਚੀ ਰਾਜ ਬੱਗਾ ਅਤੇ ਕੁਲਦੀਪ ਕੁਮਾਰ ਸੋਨੂੰ ਨੇ ਦੱਸਿਆ ਕਿ ਭੰਡਾਰੇ ਵਾਲੀ ਥਾਂ ਤੇ ਰੋਜਾਨਾ ਸਤਿਸੰਗ, ਪ੍ਰਵਚਨ ਅਤੇ ਭਜਨ ਸੰਧਿਆ ਦਾ ਆਯੋਜਿਤ ਕੀਤਾ ਜਾਂਦਾ ਹੈ। ਪਿਛਲੇ ਪੰਜ ਸਾਲਾਂ ’ਚ ਪਹਿਲੀ ਵਾਰ ਮਾਂ ਪਾਰਵਤੀ ਦੇ ਨਾਮ ਇਕ ਸ਼ਾਮ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਲਤਾ ਬੱਗਾ, ਪੂਜਾ ਵੈਦ, ਨੀਲਮ ਵਰਮਾ, ਵਨੀਤਾ ਵਰਮਾ, ਰਜਨੀ ਬਾਲਾ, ਨੈਨਾ ਬੇਦੀ, ਹਰਵਿੰਦਰ ਹੈਪੀ, ਵਿਪਨ ਵੈਦ, ਰਾਕੇਸ਼ ਜੈਨ, ਰਾਜ ਬੱਗਾ, ਸਰਬਜੀਤ ਸਿੰਘ ਰੂਬੀ ,ਸੰਜੈ ਪਾਂਡੇ ਸਾਹਿਲ ਵਰਮਾ, ਗਗਨਦੀਪ ਸਿੰਘ, ਰਮੇਸ਼ ਵਰਮਾ, ਮਹਿੰਦਰ ਸਿੰਘ ਪਾਪਾ, ਈਸ਼ ਮੱਕੜ, ਵਰਿੰਦਰ ਕਾਲੀਆ, ਰਜਿੰਦਰ ਸ਼ਰਮਾ, ਸੁਰੇਸ਼ ਸ਼ਰਮਾ, ਕਿਸ਼ਨ ਗੋਪਾਲ ਰਾਜੂ, ਜਤਿੰਦਰ ਵਰਮਾ ਸੋਨੂੰ, ਕੁਲਦੀਪ ਵਰਮਾ, ਸੁਸ਼ੀਲ ਸੋਹਲ ਸਮੇਤ ਹੋਰ ਵੀ ਹਾਜਰ ਸਨ।

No comments: