jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 27 July 2013

ਅਨੋਖੇ ਅੰਦਾਜ ਨਾਲ ਮਨਾਇਆ ਵਿਧਾਇਕ ਮਿੱਤਲ ਨੇ ਬੀਬਾ ਬਾਦਲ ਦਾ ਜਨਮ ਦਿਨ

www.sabblok.blogspot.com


ਮਾਨਸਾ( ਸਫਲ ਸੋਚ ) ਹਲਕਾ ਵਿਧਾਇਕ ਪ੍ਰੇਮ ਮਿੱਤਲ ਨੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦਾ ਜਨਮ ਦਿਨ ਸਮਾਜ ਸੇਵੀ ਕੰਮਾਂ, ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਲੰਗਰ ਲਗਾ ਕੇ ਅਨੋਖੇ ਢੰਗ ਨਾਲ ਮਨਾਇਆ। ਉਹਨਾਂ ਨੇ ਇਹਨਾਂ ਕਾਰਜਾਂ ਰਾਹੀਂ ਜਿੱਥੇ ਜਨਮ ਦਿਨ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਉੱਥੇ ਸਮਾਜ ਨੂੰ ਇੱਕ ਸੇਵਾ ਦਾ ਕਾਰਜ ਸ਼ੁਰੂ ਕਰਨ ਦਾ ਸੁਨੇਹਾ ਵੀ ਦਿੱਤਾ। ਉਹਨਾਂ ਕਿਹਾ ਕਿ ਅਜਿਹੇ ਮੌਕਿਆਂ ’ਤੇ ਸਮਾਜ ਸੇਵਾ ਨਾਲ ਜੁੜੇ ਕਾਰਜ ਕਰਨਾ ਅਤੇ ਉਹਨਾਂ ਨੂੰ ਸਮਰਪਿਤ ਹੋਣਾ ਆਪਣੇ ਆਪ ਵਿੱਚ ਖੁਸ਼ੀ ਅਤੇ ਪੁੰਨ ਦਾ ਕੰਮ ਹੈ। ਇਸ ਮੌਕੇ ਉਹਨਾਂ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੇ ਵੀ ਹੱਥ ਵਟਾਇਆ।
ਵਿਧਾਇਕ ਪ੍ਰੇਮ ਮਿੱਤਲ ਨੇ ਬੀਬਾ ਹਰਸਿਮਰਤ ਕੌਰ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਮਰੀਜਾਂ ਨੂੰ ਫਲ ਵੰਡੇ ਅਤੇ ਇਸ ਵਿੱਚ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਤੋਂ ਵੀ ਮਰੀਜਾਂ ਦੀ ਸੇਵਾ ਕਰਵਾਈ। ਇਸ ਦੇ ਬਾਅਦ ਉਹਨਾਂ ਹਸਪਤਾਲ ਦੇ ਵਿਹੜੇ ਵਿੱਚ ‘ਨੰਨ੍ਹੀ ਛਾਂ’ ਮੁਹਿੰਮ ਤਹਿਤ ਚਾਰ ਬੂਟੇ ਲਾ ਕੇ ਵਾਤਾਵਰਣ ਦੀ ਸੰਭਾਲ ਅਤੇ ਕੁੱਖ ਰੁੱਖ ਦੀ ਰਾਖੀ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਦੇ ਨਾਲ ਸਿਵਲ ਸਰਜਨ ਡਾ. ਜਸਵੀਰ ਸਿੰਘ ਮਿਨਹਾਸ, ਸਹਾਇਕ ਸਿਵਲ ਸਰਜਨ ਡਾ. ਯਸ਼ਪਾਲ ਗਰਗ, ਐਸ.ਐਮ.ਓ. ਡਾ. ਰਾਜ ਕੁਮਾਰ ਆਦਿ ਹਾਜਰ ਸਨ। ਇਸ ਉਪਰੰਤ ਉਹਨਾਂ ਨੇ ਕੈਂਚੀਆਂ ਚੌਂਕ ਵਿਖੇ ਬੀਬਾ ਸੁਰਿੰਦਰ ਕੌਰ ਬਾਦਲ ਹਿੰਦੂ ਸਿੱਖ ਏਕਤਾ ਯਾਦਗਾਰੀ ਕਲੱਬ ਮਾਨਸਾ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਜਨਮ ਦਿਨ ਮੌਕੇ ਲਗਾਏ ਲੰਗਰ ਦੀ ਸੇਵਾ ਕੀਤੀ ਅਤੇ ਸੁਨੀਤਾ, ਰੇਖਾ ਰਾਣੀ, ਬੇਗਮ ਆਦਿ ਲੋੜਵੰਦ ਔਰਤਾਂ ਨੂੰ ਆਪਣੇ ਹੱਥੀਂ ਸਿਲਾਈ ਮਸ਼ੀਨਾਂ ਵੀ ਦਿੱਤੀਆਂ। ਉਹਨਾਂ ਦੇ ਨਾਲ ਸਮਾਜ ਸੇਵੀ ਅਤੇ ਕਲੱਬ ਦੇ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਮਿੱਠੂ ਅਰੋੜਾ, ਬਲਜੀਤ ਸਿੰਘ ਧਾਲੀਵਾਲ, ਰਜਿੰਦਰ ਸਿੰਘ ਠੇਕੇਦਾਰ ਤੇ ਗੁਰਮੇਲ ਸਿੰਘ ਠੇਕੇਦਾਰ ਆਦਿ ਹਾਜਰ ਸਨ।
ਇਸ ਮੌਕੇ ਬੋਲਦਿਆਂ ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਕਿ ਸਮਾਜ ਸੇਵਾ ਕਾਰਜਾਂ ਦੇ ਬਲਬੂਤੇ ਅੱਗੇ ਵੱਧਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਗਰੀਬ ਹਿੱਤੂ ਯੋਜਨਾਵਾਂ ਬਣਾ ਕੇ ਫਰਜ ਨਿਭਾ ਰਹੀ ਹੈ ਉੱਥੇ ਬੀਬਾ ਹਰਸਿਮਰਤ ਕੌਰ ਬਾਦਲ ਨੇ ‘ਨੰਨ੍ਹੀ ਛਾਂ’ ਨੂੰ ਕੁੱਖ ਰੁੱਖ ਦੀ ਰਾਖੀ ਦਾ ਮਕਸਦ ਬਣਾ ਕੇ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਢਿੱਡ ’ਚ ਪਲ ਰਹੀਆਂ ਕੁੜੀਆਂ ਨੂੰ ਜਨਮ ਦੇਣ ਦਾ ਅਨੋਖਾ ਕਾਰਜ ਅਤੇ ਸੁਨੇਹਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਕੁੜੀ ਬਚਾਓ ਮੁਹਿੰਮ ਤਹਿਤ ਪੰਜਾਬ ਭਰ ਵਿੱਚ ਮੁੰਡਿਆਂ ਦੀ ਪੈਦਾਇਸ਼ ਦੇ ਮੁਕਾਬਲੇ ਕੁੜੀਆਂ ਦੀ ਸੰਖਿਆ ਦਾ ਮੁਕਾਬਲੇ ਵਿੱਚ ਪਹੁੰਚਣਾ ਪੰਜਾਬੀਆਂ ਲਈ ਖੁਸ਼ਖਬਰੀ ਹੈ ਅਤੇ ਇਸੇ ਖੁਸ਼ੀ ਸਦਕਾ ਆਉਣ ਵਾਲੇ ਸਮੇਂ ਵਿੱਚ ਕੁੜੀਆਂ ਦੀ ਲੋਹੜੀ ਹੋਰ ਵੀ ਉਤਸ਼ਾਹ ਅਤੇ ਦਲੇਰੀ ਨਾਲ ਮਨਾਈ ਜਾਵੇਗੀ। ਵਿਧਾਇਕ ਮਿੱਤਲ ਦੇ ਇਹਨਾਂ ਕਾਰਜਾਂ ਦੀ ਸਿਵਲ ਸਰਜਨ ਡਾ. ਜਸਵੀਰ ਸਿੰਘ ਮਿਨਹਾਸ ਨੇ ਵੀ ਪ੍ਰਸੰਸਾ
ਕੀਤੀ। ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਤੀਸ਼ ਗੋਇਲ, ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅੰਗਰੇਜ ਮਿੱਤਲ, ਮਲਕੀਤ ਸਿੰਘ ਭਪਲਾ, ਸਰਪੰਚ ਨਰਪਿੰਦਰ ਸਿੰਘ ਬਿੱਟੂ ਖਿਆਲਾ, ਨਗਰ ਕੌਂਸਲ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ, ਐਡਵੋਕੇਟ ਧਰਮਵੀਰ ਆਹਲੂਵਾਲੀਆ, ਅਰੋੜਵੰਸ਼ ਸਭਾ ਦੇ ਜਿਲ੍ਹਾ ਪ੍ਰਧਾਨ ਪ੍ਰੇਮ ਅਰੋੜਾ, ਜਗਤ ਰਾਮ, ਬਲਾਕ ਸੰਮਤੀ ਮੈਂਬਰ ਮਨਿੰਦਰ ਸਿੰਘ ਮਨੀ, ਸੇਵਾ ਭਾਰਤੀ ਦੇ ਪ੍ਰਧਾਨ ਭੂਸ਼ਣ ਗੋਇਲ, ਸ਼ਾਮ ਗੋਇਲ, ਸੰਜੀਵ ਪਿੰਕਾ, ਅਵਤਾਰ ਸਿੰਘ ਡੀ.ਪੀ.ਐਮ., ਵਿਜੈ ਕੁਮਾਰ ਭੀਖੀ, ਰਾਮਪਾਲ ਸਾਬਕਾ ਐਮ.ਸੀ., ਈਸ਼ਵਰ ਗੋਇਲ, ਹਰਬੰਸ ਸਿੰਘ ਪੰਮੀ ਸਾਬਕਾ ਐਮ.ਸੀ. ਅਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।
 

No comments: