www.sabblok.blogspot.com
ਜਲੰਧਰ- ਜਲੰਧਰ ਦੇ ਪਿੰਡ ਰਾਮਪੁਰਾ ਵਿਖੇ ਇਕ 7 ਸਾਲ ਦੇ ਬੱਚੇ ਨਾਲ ਕੁਕਰਮ ਦਾ ਮਾਮਲਾ
ਸਾਹਮਣੇ ਆਇਆ ਹੈ। ਬੱਚੇ ਦੇ ਮਾਤਾ-ਪਿਤਾ ਵਲੋਂ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਬੱਚੇ
ਦਾ ਸਿਵਲ ਹਸਪਤਾਲ ਜਲੰਧਰ ‘ਚ ਮੈਡੀਕਲ ਕਰਵਾਇਆ ਗਿਆ। ਦੋਸ਼ੀ ਫਿਲਹਾਲ ਪੁਲਸ ਦੀ ਗ੍ਰਿਫਤ
ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਲੜਕੇ ਦੀ ਮਾਂ ਜਸਵੀਰ ਕੌਰ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਈ ਸੀ ਤਾਂ ਉਸ ਦੇ ਪਿੰਡ ਦਾ ਹੀ 16 ਸਾਲਾ ਨੌਜਵਾਨ ਗੁਰਮਿੰਦਰ ਸਿੰਘ ਉਰਫ ਕਾਲਾ ਉਸ ਦੇ 7 ਸਾਲਾ ਬੇਟੇ ਜੋਬਨਪ੍ਰੀਤ ਨੂੰ ਟਿਊਬਲਵੈੱਲ ‘ਚ ਨਹਾਉਣ ਲਈ ਲੈ ਗਿਆ। ਖੂਹ ‘ਚ ਲਿਜਾ ਕੇ ਉਸ ਨੇ ਬੱਚੇ ਨਾਲ ਕੁਕਰਮ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਬੱਚੇ ਦੀਆਂ ਚੀਖਾਂ ਸੁਣ ਕੇ ਜਦੋਂ ਉਹ ਖੂਹ ‘ਤੇ ਪਹੁੰਚੇ ਤਾਂ ਦੇਖਿਆ ਕਿ ਕਾਲਾ ਉਨ੍ਹਾਂ ਦੇ ਬੱਚੇ ਨਾਲ ਗਲਤ ਹਰਕਤ ਕਰ ਰਿਹਾ ਹੈ। ਪਰਿਵਾਰਕ ਮੈਂਬਰਾਂ ਨੂੰ ਆਉਂਦਾ ਦੇਖ ਕਾਲਾ ਉਥੋਂ ਫਰਾਰ ਹੋ ਗਿਆ। ਬੱਚੇ ਦੀ ਹਾਲਤ ਬਹੁਤ ਗੰਭੀਰ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ।
ਉਧਰ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਰਾਮਪੁਰ ਦੇ ਨਿਵਾਸੀ ਨੌਜਵਾਨ ਵਲੋਂ ਬੱਚੇ ਨਾਲ ਕੁਕਰਮ ਕੀਤਾ ਗਿਆ ਹੈ ਜਿਸ ਦਾ ਸਿਵਲ ਹਸਪਤਾਲ ਜਲੰਧਰ ‘ਚ ਮੈਡੀਕਲ ਕਰਵਾਇਆ ਗਿਆ ਹੈ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ।

No comments:
Post a Comment