jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 July 2013

ਕੇਂਦਰ ਸਰਕਾਰ ਦੇ ਫ਼ੰਡ ਨੂੰ ਕਾਂਗਰਸ ਲੀਡਰ ਆਪਣੇ ਪਿਉ-ਦਾਦੇ ਦੀ ਜਗੀਰ ਨਾ ਸਮਝਣ-ਚੰਦੂਮਾਜਰਾ

Photo: ਕੇਂਦਰ ਸਰਕਾਰ ਦੇ ਫ਼ੰਡ ਨੂੰ ਕਾਂਗਰਸ ਲੀਡਰ ਆਪਣੇ ਪਿਉ-ਦਾਦੇ ਦੀ ਜਗੀਰ ਨਾ ਸਮਝਣ-ਚੰਦੂਮਾਜਰਾ 
ਫ਼ਤਹਿਗੜ੍ਹ ਸਾਹਿਬ, 21 ਜੁਲਾਈ (ਭੂਸ਼ਨ ਸੂਦ)-ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਵਾਰਤਾ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵਲੋਂ ਵੱਖ-ਵੱਖ ਸਕੀਮਾਂ ਤਹਿਤ ਸੂਬਿਆਂ ਨੂੰ ਦਿੱਤੇ ਜਾਂਦੇ ਫ਼ੰਡਾਂ 'ਤੇ ਕਾਂਗਰਸ ਲੀਡਰਸ਼ਿਪ ਵਲੋਂ ਆਪਣਾ ਹੱਕ ਜਮਾਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉਹ ਇਨ੍ਹਾਂ ਫ਼ੰਡਾਂ ਨੂੰ ਆਪਣੀ ਜੱਦੀ ਜਾਇਦਾਦ ਵਾਂਗ ਸਮਝਦੇ ਹਨ ਜਦਕਿ ਇਹ ਫ਼ੰਡ ਸੂਬਿਆਂ 'ਚੋਂ ਉਗਰਾਹੀ ਜਾਂਦੀ ਰਾਸ਼ੀ ਹੈ | ਕਾਂਗਰਸੀ ਲੀਡਰਸ਼ਿਪ ਜਨਤਾ ਨੂੰ ਗੁਮਰਾਹ ਕਰਨ ਲਈ ਇਨ੍ਹਾਂ ਫ਼ੰਡਾਂ 'ਤੇ ਆਪਣਾ ਹੱਕ ਜਤਾ ਰਹੀ ਹੈ | ਉਨ੍ਹਾਂ ਸ਼ਹਿਰਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਸਥਾਪਿਤ ਕੀਤੇ ਪੰਜਾਬ ਮਿਉਸੀਪਲ ਇਨਫਰਾਸਟਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਭਾਵੇਂ ਕੇਂਦਰ ਤੇ ਸੂਬਾ ਸਰਕਾਰਾਂ ਸ਼ਹਿਰਾਂ ਦੇ ਵਿਕਾਸ ਕਾਰਜਾਂ 'ਚ ਬਣਦੀ ਰਾਸ਼ੀ ਪਾਉਂਦੀਆਂ ਹਨ ਪ੍ਰੰਤੂ ਸ਼ਹਿਰਾਂ ਦੀ ਚੋਣ ਪੰਜਾਬ ਸਰਕਾਰ ਵਲੋਂ ਆਪਣੇ ਪੱਧਰ 'ਤੇ ਕੀਤੀ ਜਾਂਦੀ ਹੈ, ਜਿਸ ਸਦਕਾ ਹੀ ਫ਼ਤਹਿਗੜ੍ਹ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਵਲੋਂ ਵਿਸ਼ੇਸ਼ ਯਤਨ ਕਰਕੇ ਸ਼ਹਿਰ ਨੂੰ ਮੁਕੰਮਲ ਤੌਰ 'ਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਪਹਿਲ ਕਦਮੀ ਕਰਦੇ ਹੋਏ 8 ਕਰੋੜ 60 ਲੱਖ ਦੀ ਲਾਗਤ ਨਾਲ 5 ਟਿਊਬਵੈੱਲ, 1 ਵਾਟਰ ਟੈਂਕ ਤੇ 61 ਕਿੱਲੋਮੀਟਰ ਲੰਬਾਈ ਦੀ ਸਟੀਲਕੋਟਡ ਵਧੀਆਂ ਕਿਸਮ ਦੀਆਂ ਪਾਈਪਾਂ ਲਗਾ ਕੇ ਹਰ ਘਰ ਤੱਕ ਪਾਣੀ ਪਹੁੰਚਾਉਣ ਦਾ ਪ੍ਰੋਜੈਕਟ ਲਿਆਂਦਾ ਹੈ, ਜਿਸ ਤਹਿਤ 23 ਜੁਲਾਈ ਨੂੰ ਪੰਜਾਬ ਦੇ ਸਥਾਨਕ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼ ਉਚੇਚੇ ਤੌਰ 'ਤੇ ਸ਼ੁਰੂਆਤ ਕਰਨ ਲਈ ਪਹੰੁਚ ਰਹੇ ਹਨ | ਪੰਜਾਬ ਦੀ ਕਾਂਗਰਸ ਲੀਡਰਸ਼ਿਪ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਇਕ ਨਾਕਾਮੀ ਫ਼ਾਰਮੂਲਾ ਕੇਂਦਰ ਸਰਕਾਰ ਦੇ ਸੋਹਲੇ ਗਾਉਣਾ ਹੈ ਜਦਕਿ ਇਨਾਂ ਪੰਜਾਬ ਦੇ ਹਿਤਾਂ ਲਈ ਕੇਂਦਰ ਸਰਕਾਰ 'ਤੇ ਕੋਈ ਦਬਾਅ ਨਹੀਂ ਪਾਇਆ ਸਗੋਂ ਪੰਜਾਬ ਦੇ ਵਿਕਾਸ 'ਚ ਅੱੜਿਕਾ ਹੀ ਖੜ੍ਹਾ ਕੀਤਾ ਹੈ ਤੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕੀਤਾ | ਫ਼ਤਹਿਗੜ੍ਹ ਸਾਹਿਬ, 21 ਜੁਲਾਈ (ਭੂਸ਼ਨ ਸੂਦ)-ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਵਾਰਤਾ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵਲੋਂ ਵੱਖ-ਵੱਖ ਸਕੀਮਾਂ ਤਹਿਤ ਸੂਬਿਆਂ ਨੂੰ ਦਿੱਤੇ ਜਾਂਦੇ ਫ਼ੰਡਾਂ 'ਤੇ ਕਾਂਗਰਸ ਲੀਡਰਸ਼ਿਪ ਵਲੋਂ ਆਪਣਾ ਹੱਕ ਜਮਾਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉਹ ਇਨ੍ਹਾਂ ਫ਼ੰਡਾਂ ਨੂੰ ਆਪਣੀ ਜੱਦੀ ਜਾਇਦਾਦ ਵਾਂਗ ਸਮਝਦੇ ਹਨ ਜਦਕਿ ਇਹ ਫ਼ੰਡ ਸੂਬਿਆਂ 'ਚੋਂ ਉਗਰਾਹੀ ਜਾਂਦੀ ਰਾਸ਼ੀ ਹੈ | ਕਾਂਗਰਸੀ ਲੀਡਰਸ਼ਿਪ ਜਨਤਾ ਨੂੰ ਗੁਮਰਾਹ ਕਰਨ ਲਈ ਇਨ੍ਹਾਂ ਫ਼ੰਡਾਂ 'ਤੇ ਆਪਣਾ ਹੱਕ ਜਤਾ ਰਹੀ ਹੈ | ਉਨ੍ਹਾਂ ਸ਼ਹਿਰਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਸਥਾਪਿਤ ਕੀਤੇ ਪੰਜਾਬ ਮਿਉਸੀਪਲ ਇਨਫਰਾਸਟਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਭਾਵੇਂ ਕੇਂਦਰ ਤੇ ਸੂਬਾ ਸਰਕਾਰਾਂ ਸ਼ਹਿਰਾਂ ਦੇ ਵਿਕਾਸ ਕਾਰਜਾਂ 'ਚ ਬਣਦੀ ਰਾਸ਼ੀ
ਪਾਉਂਦੀਆਂ ਹਨ ਪ੍ਰੰਤੂ ਸ਼ਹਿਰਾਂ ਦੀ ਚੋਣ ਪੰਜਾਬ ਸਰਕਾਰ ਵਲੋਂ ਆਪਣੇ ਪੱਧਰ 'ਤੇ ਕੀਤੀ ਜਾਂਦੀ ਹੈ, ਜਿਸ ਸਦਕਾ ਹੀ ਫ਼ਤਹਿਗੜ੍ਹ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਵਲੋਂ ਵਿਸ਼ੇਸ਼ ਯਤਨ ਕਰਕੇ ਸ਼ਹਿਰ ਨੂੰ ਮੁਕੰਮਲ ਤੌਰ 'ਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਪਹਿਲ ਕਦਮੀ ਕਰਦੇ ਹੋਏ 8 ਕਰੋੜ 60 ਲੱਖ ਦੀ ਲਾਗਤ ਨਾਲ 5 ਟਿਊਬਵੈੱਲ, 1 ਵਾਟਰ ਟੈਂਕ ਤੇ 61 ਕਿੱਲੋਮੀਟਰ ਲੰਬਾਈ ਦੀ ਸਟੀਲਕੋਟਡ ਵਧੀਆਂ ਕਿਸਮ ਦੀਆਂ ਪਾਈਪਾਂ ਲਗਾ ਕੇ ਹਰ ਘਰ ਤੱਕ ਪਾਣੀ ਪਹੁੰਚਾਉਣ ਦਾ ਪ੍ਰੋਜੈਕਟ ਲਿਆਂਦਾ ਹੈ, ਜਿਸ ਤਹਿਤ 23 ਜੁਲਾਈ ਨੂੰ ਪੰਜਾਬ ਦੇ ਸਥਾਨਕ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼ ਉਚੇਚੇ ਤੌਰ 'ਤੇ ਸ਼ੁਰੂਆਤ ਕਰਨ ਲਈ ਪਹੰੁਚ ਰਹੇ ਹਨ | ਪੰਜਾਬ ਦੀ ਕਾਂਗਰਸ ਲੀਡਰਸ਼ਿਪ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਇਕ ਨਾਕਾਮੀ ਫ਼ਾਰਮੂਲਾ ਕੇਂਦਰ ਸਰਕਾਰ ਦੇ ਸੋਹਲੇ ਗਾਉਣਾ ਹੈ ਜਦਕਿ ਇਨਾਂ ਪੰਜਾਬ ਦੇ ਹਿਤਾਂ ਲਈ ਕੇਂਦਰ ਸਰਕਾਰ 'ਤੇ ਕੋਈ ਦਬਾਅ ਨਹੀਂ ਪਾਇਆ ਸਗੋਂ ਪੰਜਾਬ ਦੇ ਵਿਕਾਸ 'ਚ ਅੱੜਿਕਾ ਹੀ ਖੜ੍ਹਾ ਕੀਤਾ ਹੈ ਤੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕੀਤਾ |www.sabblok.blogspot.com

No comments: