jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 27 July 2013

ਫੌਜ਼ ਵੱਲੋਂ ਕਾਰਗਿਲ ਦਿਵਸ ਤੇ ਹਥਿਆਰਾਂ ਅਤੇ ਸਾਜੋ-ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ

www.sabblok.blogspot.com


ਲੁਧਿਆਣਾ ( ਸਤਪਾਲ ਸੋਨੀ ) ਹਵਾਈ ਫੌਜ਼ ਦੀ ਬ੍ਰਿਗੇਡ 715 ਦੇ ਜਗਰਾਓ ਪੁਲ ਲੁਧਿਆਣਾ ਨਜ਼ਦੀਕ ਸਥਿਤ ਮੁੱਖ ਦਫਤਰ ਵਿਖੇ ਫੌਜ਼ ਵੱਲੋਂ ਕਾਰਗਿਲ ਦਿਵਸ ਨੂੰ ਵਿਜੈ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਭਾਰਤੀ ਫੌਜ਼ ਵੱਲੋਂ ਵਰਤੇ ਜਾਂਦੇ ਹਥਿਆਰਾਂ ਅਤੇ ਹੋਰ ਸਾਜੋ-ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਕੀਤਾ। ਉਹਨਾਂ ਇਸ ਮੌਕੇ ਫੌਜ਼ ਵੱਲੋਂ ਲਗਾਈ ਗਈ ਪ੍ਰਦਰਨੂੰ ਬੜੇ ਗਹੁ ਨਾਲ ਦੇਖਿਆ ਅਤੇ ਫੌਜ਼ ਵੱਲੋਂ ਵਰਤੇ ਜਾਂਦੇ ਆਧੁਨਿਕ ਹਥਿਆਰਾਂ ਅਤੇ ਸਾਜੋ-ਸਮਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ। ਉਹਨਾਂ ਇਸ ਮੌਕੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆ ਕਿਹਾ ਕਿ ਫੌਜ਼ ਵੱਲੋਂ ਕਾਰਗਿਲ ਦਿਵਸ ਤੇ ਲਗਾਈ ਗਈ ਪ੍ਰਦਰਸ਼ਨੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਕਿਉਂਕਿ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਸ਼ਹਿਰੀ ਨਾਗਰਿਕਾਂ ਵੱਲੋਂ ਵੱਡੀ ਗਿਣਤੀ ਵਿੱਚ ਰੁਚੀ ਦਿਖਾਈ ਹੈ। ਉਹਨਾਂ ਆਖਿਆ ਕਿ ਇਸ ਪ੍ਰਦਰਸ਼ਨੀ ਤੋਂ ਵਿਦਿਆਰਥੀਆਂ ਨੂੰ ਭਾਰਤੀ ਫੌਜ਼ ਦੇ ਆਧੁਨਿਕ ਹਥਿਆਰਾਂ ਅਤੇ ਸਾਜੋਂ-ਸਮਾਨ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ ਹੈ। ਭਾਰਤੀ ਹਵਾਈ ਫੌਜ਼ ਦੀ ਬ੍ਰਿਗੇਡ 715(ਇੰਡੀਪੈਂਡੈਂਟ) ਦੇ ਕਮਾਂਡਰ ਬ੍ਰਿਗੇਡੀਅਰ ਸ੍ਰੀ ਜਗਦੀਪ ਦਈਆ ਨੇ ਇਸ ਮੌਕੇ ਸਕੂਲਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਆਪਣੇ ਤਜ਼ਰਬੇ ਉਹਨਾਂ ਨਾਲ ਸਾਂਝੇ ਕੀਤੇ। ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਭਾਰਤੀ ਫੌਜ਼ ਵਿੱਚ ਭਰਤੀ ਹੋਣ ਕਿਉਂਕਿ ਫੌਜ਼ ਵਿੱਚ ਦੇਸ਼ ਦੀ ਸੇਵਾ ਕਰਨ ਦੇ ਨਾਲ-ਨਾਲ ਤਰੱਕੀ ਦੇ ਵੀ ਬਹੁਤ ਮੌਕੇ ਉਪਲੱਭਦ ਹੁੰਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਫੌਜ਼ ਦੇ ਮੌਜੂਦਾ ਅਤੇ ਸਾਬਕਾ ਅਫਸਰ ਤੇ ਜਵਾਨ ਵੀ ਸ਼ਾਮਲ ਹੋਏ।

No comments: