jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 24 July 2013

ਖੈਹਰਾ ਨੇ ਲਾਇਆ ਮੁੱਖ ਮੰਤਰੀ ਤੇ ਪੰਨੂ ਬਦਲਕੇ ਮਲੂਕਾ ਨੂੰ ਬਚਾਉਣ ਦਾ ਦੋਸ਼

www.sabblok.blogspot.com
ਮਾਮਲਾ ਪੰਨੂ ਦੀ ਬਦਲੀ ਦਾ
ਗਗਨਦੀਪ ਸੋਹਲ

ਚੰਡੀਗੜ੍ਹ, 23 ਜੁਲਾਈ : ਪੰਜਾਬ ਕਾਂਗਰਸ ਦੇ ਬੁਲਾਰੇ ਨੇ ਬੀਤੇ ਦਿਨੀਂ ਕੀਤੀ ਗਈ ਡੀਜੀਐਸਈ ਕਾਹਨ ਸਿੰਘ ਪੰਨੂ ਦੀ ਬਦਲੀ ਤੇ ਪ੍ਰਤੀਕਰਮ ਕਰਦਿਆਂ ਕਿਹਾ ਹੈ ਕਿ ਇਸ ਨਾਲ ਇਹ ਗੱਲ ਜੱਗ ਜ਼ਾਹਰ ਹੋ ਗਈ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਚ ਘਿਰੇ ਸਿਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਬਚਾਇਆ ਹੈ।

ਅੱਜ ਇਥੇ ਜਾਰੀ ਬਿਆਨ ਚ ਖੈਹਰਾ ਨੇ ਕਿਹਾ ਕਿ ਐਸ.ਐਸ.ਏ ਅਤੇ ਆਰ.ਐਮ.ਐਸ.ਏ ਫੰਡਾਂ ਵਿੱਚ ਹੋਏ ਘੋਟਾਲੇ ਅਤੇ ਦੁਰਵਰਤੋਂ ਤੋਂ ਬਾਅਦ ਦਾ ਘਟਨਾਚੱਕਰ, ਮੁੱਖ ਮੰਤਰੀ ਵੱਲੋਂ ਸ਼੍ਰੀ ਮਲੂਕਾ ਨੂੰ ਕਿਸੇ ਵੀ ਕੀਮਤ

ਉੱਪਰ ਬਚਾਉਣ ਲਈ ਰਚੀ ਗਈ ਡੂੰਘੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ। ਭਾਂਵੇ ਕਿ ਸ਼੍ਰੀ ਕੇ.ਐਸ.ਪੰਨੂ ਵੱਲੋਂ ਮੁਖ ਮੰਤਰੀ ਨੂੰ ਸੋਂਪੀ ਗਈ ਮੁੱਢਲੀ ਜਾਂਚ ਰਿਪੋਰਟ ਹੀ ਸਿੱਖਿਆ ਮੰਤਰੀ ਦੇ ਅਸਤੀਫੇ ਲਈ ਕਾਫੀ ਸੀ ਪਰੰਤੂ ਮੁੱਖ ਮੰਤਰੀ ਨੇ ਅੱਖਾਂ ਮੀਟੀ ਰੱਖੀਆਂ। ਇਸ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਆਪਣੀ ਪਸੰਦ ਦੀ ਫਰਮ ਤੋਂ ਕਰੋੜਾਂ ਰੁਪਏ ਦੀਆਂ ਕਿਤਾਬਾਂ ਖਰੀਦਣ ਲਈ ਆਪਣੀ ਮਰਜੀ ਨਾਲ ਤਿੰਨ ਮੈਂਬਰੀ ਕਮੇਟੀ ਬਣਾਈ। ਇਸੇ ਤਰਾਂ ਹੀ ਘਟੀਆ ਦਰਜੇ ਦੀਆਂ ਸਾਇੰਸ ਕਿੱਟਾਂ ਵੀ ਸਿੱੀਖਆ ਮੰਤਰੀ ਦੀ ਉਕਤ ਤਿੰਨ ਮੈਂਬਰੀ ਕਮੇਟੀ ਨੇ ਨਿਯਮਾਂ ਅਤੇ ਕਾਨੂੰਨ ਨੂੰ ਤਾਕ ਉੱਪਰ ਰੱਖ ਕੇ ਖਰੀਦੀਆਂ।
 

No comments: