www.sabblok.blogspot.com
ਬਠਿੰਡਾ. ਹੁਕਮ ਚੰਦ ਸ਼ਰਮਾ/ਕੰਵਲਜੀਤ ਸਿੰਘ ਸਿੱਧੂ
27 ਜੁਲਾਈ -ਪੰਜਾਬ ਸਰਕਾਰ ਸੂਬੇ ਵਿਚ ਵਿੱਦਿਆਰਥੀਆਂ ਨੂੰ ਅੱਜ ਦੇ ਸਮੇਂ ਅਨੁਸਾਰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵੱਡੇ ਪੱਧਰ 'ਤੇ ਕਾਰਜਸ਼ੀਲ ਹੈ ਜਿਸ ਤਹਿਤ ਨਵੇਂ ਕਾਲਜ ਨਵੀਂਆਂ ਯੂਨੀਵਰਸਿਟੀਆਂ ਖੋਲੀਆਂ ਜਾ ਰਹੀਆਂ ਹਨ | ਇਹ ਜਾਣਕਾਰੀ ਅੱਜ ਮੱੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਥਾਨਕ ਗਿਆਨੀ ਜ਼ੈਲ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਬਠਿੰਡਾ ਵਿਖੇ 24 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਿੱਦਿਆਰਥੀ ਕੇਂਦਰ ਅਤੇ ਲੜਕਿਆਂ ਦੇ ਹੋਸਟਲ ਦਾ ਨੀਂਹ ਪੱਥਰ ਰੱਖਣ ਉਪਰੰਤ ਦਿੱਤੀ | ਰਾਜ ਵਿਚ 9 ਨਵੀਆਂ ਯੂਨੀਵਰਸਿਟੀਆਂ ਤੇ 17 ਨਵੇਂ ਕਾਲਜ ਖੋਲ੍ਹੇ ਗਏ ਹਨ ਤੇ ਸਮੇਂ ਦੀ ਲੋੜ ਅਨੁਸਾਰ ਹੋਰ ਯਤਨ ਜਾਰੀ ਹਨ, ਜਿਸ ਨਾਲ ਦੇਸ਼ ਵਿਚੋਂ ਸੂਬਾ ਸਿੱਖਿਆ ਦੇ ਖੇਤਰ ਵਿਚ 14ਵੇਂ ਤੋਂ ਪਹਿਲੇ ਸਥਾਨ 'ਤੇ ਪੁੱਜ ਗਿਆ ਹੈ | ਸ: ਬਾਦਲ ਨੇ ਗਿਆਨੀ ਜ਼ੈਲ ਸਿੰਘ ਯੂਨੀਵਰਸਿਟੀ ਕੈਂਪਸ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਕੀਤੀ ਜਾ ਰਹੀ ਮੰਗ ਸਬੰਧੀ ਨੇ ਕਿਹਾ ਕਿ ਇਸ ਸਬੰਧੀ ਕੇਸ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ ਅਤੇ ਪੰਜਾਬ ਵਿਧਾਨ ਸਭਾ ਦੇ ਅਗਾਮੀ ਇਜਲਾਸ ਵਿਚ ਇਸ ਸਬੰਧੀ ਲੋੜੀਂਦਾ ਐਕਟ ਬਣਾ ਕੇ ਗਿਆਨੀ ਜ਼ੈਲ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਨੂੰ ਯੂਨੀਵਰਸਿਟੀ ਦਾ ਦਰਜਾ ਦੇ ਦਿੱਤਾ ਜਾਵੇਗਾ | ਚੰਡੀਗੜ੍ਹ ਨਜ਼ਦੀਕ ਮੁੱਲਾਂਪੁਰ ਵਿਖੇ ਮੈਗਾ ਐਜੂਕੇਸ਼ਨ ਸਿਟੀ ਬਣਾਈ ਜਾ ਰਹੀ ਹੈ | ਪੰਜਾਬ ਦੇ ਪੇਂਡੂ ਖੇਤਰਾਂ ਦੇ 80 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਦੇਣ ਦਾ ਅਹਿਮ ਫ਼ੈਸਲਾ ਲਿਆ ਹੈ | ਚੰਡੀਗੜ੍ਹ ਦੇ ਮੁੱਦੇ ਬਾਰੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੀ ਹੈ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਚੰਡੀਗੜ੍ਹ ਬਾਰੇ ਕੋਈ ਵੀ ਦਾਅਵਾ ਜਤਾਉਣ ਤੋਂ ਪਹਿਲਾਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਿੱਤਰੀ ਰਾਜ ਹੋਣ ਨਾਤੇ ਚੰਡੀਗੜ੍ਹ ਸਿਰਫ਼ ਪੰਜਾਬ ਦਾ ਹੈ |
ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਚੰਡੀਗੜ੍ਹ 'ਤੇ ਹੱਕ ਜਤਾਉਣ ਸਬੰਧੀ ਦਿੱਤੇ ਬਿਆਨ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਸ: ਬਾਦਲ ਨੇ ਕਿਹਾ ਕਿ ਸ੍ਰੀ ਹੁੱਡਾ ਤਾਂ ਆਉਂਦੇ ਦਿਨਾਂ 'ਚ ਹਰਿਆਣਾ ਦਾ ਹੱਕ ਪੰਜਾਬ ਉੱਪਰ ਵੀ ਜਤਾਉਣ ਸਬੰਧੀ ਬਿਆਨ ਦੇ ਸਕਦੇ ਹਨ | ਸ: ਬਾਦਲ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਹਰੇਕ ਖੇਤਰ ਵਿਚ ਪੰਜਾਬ ਨਾਲ ਧੱਕੇਸ਼ਾਹੀ ਤੇ ਵਿਤਕਰੇਬਾਜ਼ੀ ਕੀਤੀ ਹੈ | ਕੇਂਦਰ ਸਰਕਾਰ ਵੱਲੋਂ ਭੋਜਨ ਸੁਰੱਖਿਆ ਕਾਨੂੰਨ ਤੇ ਦੂਜੇ ਪਾਸੇ ਗੁਦਾਮਾਂ ਵਿਚ ਸੜ ਰਹੀ ਲੱਖਾਂ ਕੁਇੰਟਲ ਕਣਕ ਦੇ ਸਬੰਧੀ ਸ: ਬਾਦਲ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਦੇ ਵੀ ਮੁਲਕ ਅੰਦਰ ਕਿਸਾਨਾਂ ਵੱਲੋਂ ਅਣਥੱਕ ਮਿਹਨਤ ਨਾਲ ਪੈਦਾ ਕੀਤੇ ਅਨਾਜ ਨੂੰ ਸੰਭਾਲਣ ਦਾ ਸੰਜੀਦਾ ਯਤਨ ਨਹੀਂ ਕੀਤਾ | ਕਣਕ ਦੀ ਖਰੀਦ ਪੰਜਾਬ ਸਰਕਾਰ ਕੇਦਰ ਦੀਆਂ ਲੋੜਾਂ ਲਈ ਕਰਦੀ ਹੈ ਪਰ ਰਾਜ ਸਰਕਾਰ ਨੂੰ ਇਸ ਨੂੰ ਸੰਭਾਲਣ, ਭੰਡਾਰਨ ਲਈ ਆਪਣੇ ਤੌਰ 'ਤੇ ਨਵੇਂ ਗੁਦਾਮ ਬਣਾਉਣ ਅਤੇ ਨਾ ਰੇਲ ਰਾਹੀਂ ਢੋਆ-ਢੁਆਈ ਕਰਨ ਦੇ ਹੱਕ ਦਿੱਤੇ ਗਏ | ਪੰਜਾਬ ਤਕਨੀਕੀ ਯੂਨੀਵਰਸਿਟੀ 'ਚ ਫੰਡਾਂ ਦੀ ਦੁਰਵਰਤੋਂ ਦੇ ਉੱਠੇ ਵਿਵਾਦ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਹਰ ਕਾਰਵਾਈ ਕਾਨੂੰਨ ਅਨੁਸਾਰ ਹੋਵੇਗੀ | ਸ: ਕਾਹਨ ਸਿੰਘ ਪੰਨੂੰ ਦੇ ਸਿੱਖਿਆ ਵਿਭਾਗ ਵਿਚੋਂ ਤਬਾਦਲੇ ਦੇ ਸਬੰਧੀ ਸ: ਬਾਦਲ ਨੇ ਕਿਹਾ ਕਿ ਪੰਨੂੰ ਦਾ ਸਿੱਖਿਆ ਵਿਭਾਗ ਵਿਚੋਂ ਤਬਾਦਲਾ ਇਕ ਰੁਟੀਨ ਕਾਰਵਾਈ ਹੈ | ਇਸ ਮੌਕੇ ਤੇਲ ਸੋਧਕ ਕਾਰਖਾਨੇ ਦੇ ਪ੍ਰਦੂਸ਼ਨ ਦੀ ਸਬੰਧੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਕਾਰਖਾਨੇ ਦੇ ਮੁੱਖੀ ਨਾਲ ਗੱਲਬਾਤ ਕੀਤੀ ਹੈ, ਸਮੱਸਿਆ ਹੈ ਤਾਂ ਉਸ ਦਾ ਪੱਕਾ ਹੱਲ ਜ਼ਰੂਰ ਕੱਢਿਆ ਜਾਵੇਗਾ | ਇਸ ਮੌਕੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਕੇ. ਜੇ. ਐੱਸ. ਚੀਮਾ ਵਿਸ਼ੇਸ਼ ਪ੍ਰਮੁੱਖ ਸਕੱਤਰ, ਪੀ. ਟੀ. ਯੂ. ਦੇ ਉੱਪ ਕੁਲਪਤੀ ਡਾ: ਰਜਨੀਸ਼ ਅਰੋੜਾ, ਡਿਪਟੀ ਕਮਿਸ਼ਨਰ ਸ੍ਰੀ ਕੇ. ਕੇ. ਯਾਦਵ, ਮੇਅਰ ਸ: ਬਲਜੀਤ ਸਿੰਘ ਬੀੜ ਬਹਿਮਣ, ਗਿਆਨੀ ਜ਼ੈਲ ਸਿੰਘ ਪੀ. ਟੀ. ਯੂ. ਕੈਂਪਸ ਦੇ ਪਿੰ੍ਰਸੀਪਲ ਡਾ: ਜਸਬੀਰ ਸਿੰਘ ਹੁੰਦਲ, ਜ਼ਿਲ੍ਹਾ ਪ੍ਰੈਸ ਸਕੱਤਰ ਡਾ: ਉਮ ਪ੍ਰਕਾਸ਼ ਸ਼ਰਮਾ, ਕੌਾਸਲਰ ਸ: ਹਰਮੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ |
No comments:
Post a Comment