www.sabblok.blogspot.com
ਬਿਰਕ/ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ)-ਕੇਂਦਰ ਸਰਕਾਰ ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਇਸ ਦੀ ਮਜ਼ਬੂਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਦੇਸ਼ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਈ ਯੋਜਨਾਵਾਂ ਬਣਾ ਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕੇ ਦਾਖੇ ਦੇ ਪਿੰਡ ਰਾਉਵਾਲ ਵਿਖੇ ਕੇਂਦਰੀ ਸੂਚਨਾ ਮੰਤਰੀ ਸ੍ਰੀ ਮੁਨੀਸ ਤਿਵਾੜੀ ਨੇ ਨੰਬਰਦੱਰ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਇੱਕਤਰ ਹੋਏ ਪਾਰਟੀ ਵਰਕਰਾ ਨੂੰ ਸਬੋਧੰਤ ਕਰਦੇ ਕਿਹੇ ਅਤੇ ਪਿੰਡ ਨੂੰ ਪੰਜ ਲੱਖ ਦੇਣ ਦਾ ਕੀਤਾ ਐਲਾਨ ਕਿ ਇਸ ਲਈ ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਅੱਠ ਵਰ੍ਹਿਆਂ ’ਚ ਦਿਹਾਤੀ ਸੜਕਾਂ ਦੇ ਨੇਟਵਰਕ ਵਿੱਚ 2 ਲੱਖ ਕਿਲੋਮੀਟਰ ਹੋਰ ਨਵੀਆਂ ਦਿਹਾਤੀ ਸੜਕਾਂ ਸ਼ਾਮਿਲ ਕੀਤੀਆਂ ਗਈਆਂ ਹਨ। ਸ੍ਰੀ ਤਿਵਾੜੀ ਨੇ ਕਿਹਾ ਕਿ 11ਵੀਂ ਪੰਜ ਸਾਲਾ ਯੋਜਨਾ ਦੇ ਮੁਕਾਬਲੇ 12ਵੀਂ ਪੰਜ ਸਾਲਾ ਯੋਜਨਾ ਲਈ ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਵਾਸਤੇ ਰੱਖੀ ਗਈ ਰਕਮ ਤਕਰੀਬਨ 88 ਫੀਸਦੀ ਵਧਾ ਕੇ 1,24,013 ਕਰੋੜ ਰੁਪਏ ਕੀਤੀ ਗਈ ਹੈ ਤੇ ਇਸ ਨਾਲ ਦਿਹਾਤੀ ਸੰਪਰਕਤਾ ਵਧਾਉਣ ਵਿੱਚ ਮਦੱਦ ਮਿਲੇਗੀ। ਸ੍ਰੀ ਤਿਵਾੜੀ ਨੇ ਕਿਹਾ ਕਿ ਪੰਜਾਬ ਨੂੰ ਹਰ ਵਰ੍ਹੇ ਵਿਕਾਸ ਤੇ ਭਲਾਈ ਕਾਰਜਾਂ ਲਈ ਕੇਂਦਰ ਵੱਲੋਂ ਤਕਰੀਬਨ ਇਕ ਹਜ਼ਾਰ ਕਰੋੜ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਰਕਮ ਦਾ ਪੂਰਾ ਤੇ ਸਹੀ ਇਸਤੇਮਾਲ ਨਹੀਂ ਹੋ ਰਿਹਾ। ਕੌਮੀ ਖੁਰਾਕ ਸੁਰੱਖਿਆ ਆਰਡੀਨੈਂਸ ਦਾ ਜ਼ਿਕਰ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਇਸ ਨਾਲ ਦੇਸ਼ ਦੀ 81 ਕਰੋੜ ਵਸੋਂ ਨੂੰ ਬਹੁਤ ਹੀ ਸਸਤੀਆਂ ਦਰਾਂ ਉਪਰ ਅਨਾਜ਼ ਉਪਲਬਧ ਕਰਵਾਇਆ ਜਾਵੇਗਾ। ਇਨ੍ਹਾਂ ਲਾਭਪਾਤਰੀਆਂ ਨੂੰ 3 ਰੁਪਏ ਕਿਲੋਗ੍ਰਾਮ ਦੇ ਹਿਸਾਬ ਨਾਲ ਚੋਲ, 2 ਰੁਪਏ ਪ੍ਰਤੀ ਕਿਲੋ ਕਣਕ ਤੇ 1 ਰੁਪਏ ਪ੍ਰਤੀ ਕਿਲੋ ਮੋਟਾ ਅਨਾਜ਼ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪਾਰਲੀਮੈਂਟ ਦੇ ਆਉਾਂਦੇ ਰੁਖਾ ਰੁੱਤ ਸਮਾਗਮ ਦੌਰਾਨ ਕੌਮੀ ਖੁਰਾਕ ਸੁਰੱਖਿਆ ਆਰਡੀਨੈਂਸ ਨੂੰ ਵੀ ਪ੍ਰਵਾਨਗੀ ਮਿਲ ਜਾਵੇਗੀ। ਸ੍ਰੀ ਤਿਵਾੜੀ ਨੇ ਕਿਹਾ ਕਿ ਸਰਕਾਰ ਅਜਿਹੇ ਠੋਸ ਯਤਨ ਕਰ ਰਹੀ ਹੈ, ਜਿਸ ਰਾਹੀਂ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੱਖ-ਵੱਖ ਵਿਕਾਸ ਤੇ ਭਲਾਈ ਸਕੀਮਾਂ ਦੇ ਫਾਇਦੇ ਯੋਗ ਲਾਭਪਾਤਰੀਆਂ ਤੱਕ ਪਹੁੰਚਣ। ਉਨ੍ਹਾਂ ਨੇ ਕਿਹਾ ਕਿ ਪ੍ਰਤੱਖ ਲਾਭ ਤਬਾਦਲਾ ਸਕੀਮ ਇਸ ਦਿਸ਼ਾ ਵੱਲ ਇਕ ਇਤਿਹਾਸਿਕ ਕਦਮ ਹੈ, ਜਿਸ ਹੇਠ ਕੇਂਦਰ ਵੱਲੋਂ ਦਿੱਤੀ ਜਾਂਦੀ ਪੈਨਸ਼ਨ, ਵਜ਼ੀਫੇ ਤੇ ਰੋਸਈ ਗੈਸ ਉ¤ਪਰ ਸਬਸਿਡੀ ਲਾਭਪਾਤਰੀਆਂ ਦੇ ਅਧਾਰ ਲਿੰਕ ਬੈਂਕ ਖਾਤਿਆਂ ’ਚ ਜਮ੍ਹਾ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ’ਤੇ ਰਾਉਵਾਲ ਵਿਖੇ ਨਵੇ ਨਿਯੁਕਤ ਹੋਏ ਸਰਪੰਚ ਹੇਮਰਾਜ ਅਤੇਂ ਸਾਬਕਾ ਸਰਪੰਚ ਗੁਰਬਖਸ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ,ਜਗਦੇਵ ਸਿੰਘ ਦਿਉਲ ਅਤੇ ਕਾਗਰਸ ਪਾਰਟੀ ਨੇ ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੂੰ ਸਨਮਾਨਿਤ ਕੀਤਾ ਗਿਆ। ਅਤੇ ਨਾਲ ਆਏ ਸੀਨੀਅਰ ਕਾਂਗਰਸੀ ਆਗੂ ਜਿੰਨਾ ਵਿੱਚ ਸਹਿਰੀ ਪ੍ਰਧਾਨ ਪਵਨ ਦੀਵਾਨ,ਚੇਅਰਮੈਨ ਕ੍ਰਿਸਨ ਕੁਮਾਰ ਬਾਵਾ,ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਇਲਾਵਾ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ,ਜਗਪਾਲ ਸਿੰਘ ਖੰਗੂੜਾ,ਰਣਜੀਤ ਸਿੰਘ ਮਾਂਗਟ,ਸੈਂਪੀ ਭਨੋਹੜ,ਸੁਰੇਸ ਗਰਗ ,ਪੰਚ ਨਛੱਤਰ ਸਿੰਘ ਦਿਉਲ, ਪੰਚ ਬੀਬੀ ਮਨਜੀਤ ਕੌਰ, ਗੁਰਮੇਲ ਸਿੰਘ ਹੀਰੋ,ਨਛੱਤਰ ਸਿੰਘ ਗਰੇਵਾਲ ਨਾਨਕ ਸਿੰਘ ਦਿਉ, ਸੰਦੀਪ ਸਿੰਘ ਸੋਨੂੰ, ਮਾਤਾ ਸੁਰਜੀਤ ਕੌਰ, ਸਾਬਕਾ ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਗੁਰਬਖਸ਼ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਨੰਬਰਦਾਰ ਹਰੀ ਸਿੰਘ, ਨੰਬਰਦਾਰ ਨਿਰਮਲ ਸਿੰਘ, ਜਗਦੇਵ ਸਿੰਘ ਦਿਉਲ, ਅਮਰਜੀਤ ਸਿੰਘ ਹੀਰੋ, ਗੁਰਮੇਲ ਸਿੰਘ ਗੇਲੀ, ਜੋਗਿੰਦਰ ਸਿੰਘ ਹੀਰੋ, ਪ੍ਰਧਾਨ ਦਲਜੀਤ ਸਿੰਘ ਹੀਰੋ, ਰਵਿੰਦਰ ਸਿੰਘ ਗਰੇਵਾਲ, ਪ੍ਰਧਾਨ ਰਾਜਾ, ਸਤਨਾਮ ਸਿੰਘ ਦਿਉਲ, ਪ੍ਰਧਾਨ ਮਲਕੀਤ ਸਿੰਘ ਹੀਰੋ, ਰੇਸ਼ਮ ਸਿੰਘ ਹੀਰੋ, ਸਾਬਕਾ ਪੰਚ ਮਲਕੀਤ ਸਿੰਘ ਦਿਉਲ,ਆਤਮਾ ਸਿੰਘ ਸੇਖਕੁਤਬ,ਸੁਰੇਸ ਗਰਗ,ਗੁਲਵੰਤ ਜੰਡੀ,ਜੁਗਰਾਜ ਸਿੰਘ ਜੰਡੀ,ਵਿਸਾਖਾ ਸਿੰਘ,ਜੱਸਾ ਡੇਅਰੀ ਵਾਲਾ,ਆਦਿ ਹਾਜਰ ਸਨ ਇਸ ਸਮੇਂ ਹਿੰਮਤ ਸਿੰਘ ਨੇ ਸੈਕਟਰੀ ਦੀ ਭੁਮਿਕਾ ਨਿਭਾਈ
No comments:
Post a Comment