www.sabblok.blogspot.com
ਅੰਮਿ੍ਤਸਰ, 24 ਜੁਲਾਈ (ਬਹੋੜੂ)-'ਕਾਂਗਰਸ ਦੀ ਅਗਵਾਈ ਹੇਠ ਚੱਲ ਰਹੀ ਕੇਂਦਰ ਦੀ ਸਰਕਾਰ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ, ਕਿਸਾਨਾਂ ਨੂੰ ਫਸਲ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਅਤੇ ਪੰਜਾਬ ਦਾ ਸਨਅਤਕਾਰ ਗੁਆਂਢੀ ਰਾਜਾਂ ਨੂੰ ਮਿਲਦੇ ਕੇਂਦਰ ਦੇ ਵਿਸ਼ੇਸ਼ ਪੈਕੇਜ ਤੋਂ ਦੁੱਖੀ ਹਨ ਪਰ ਪੰਜਾਬ ਤੋਂ ਚੁਣ ਕੇ ਗਏ ਕਾਂਗਰਸ ਦੇ ਵਜ਼ੀਰ ਤੇ ਸੰਸਦ ਮੈਂਬਰ ਮਿੱਟੀ ਦੇ ਮਾਧੋ ਬਣ ਕੇ ਸੰਸਦ 'ਚ ਬੈਠੇ ਰਹਿੰਦੇ ਹਨ | ਇਹ ਪੰਜਾਬ ਦੇ ਹੱਕ ਦੀ ਗੱਲ ਕਰਨ ਦਾ ਹੀਆ ਤੱਕ ਨਹੀਂ ਕਰਦੇ |' ਉਕਤ ਸ਼ਬਦਾਂ ਦਾ ਪ੍ਰਗਟਾਵਾ ਸ: ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨ ਲੋਪੋਕੇ ਵਿਖੇ ਹਲਕਾ ਇੰਚਾਰਜ ਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਵੀਰ ਸਿੰਘ ਲੋਪੋਕੇ ਵੱਲੋਂ ਕਰਵਾਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਕੀਤਾ | ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪਰ ਕੇਂਦਰ ਦੀ ਸਰਕਾਰ ਇਥੋਂ ਦੀ ਕਿਸਾਨੀ ਦਾ ਘਾਣ ਕਰਨ 'ਤੇ ਤੁਲੀ ਹੋਈ | ਖੇਤੀ ਵਰਤੋਂ ਦੀਆਂ ਵਸਤਾਂ ਖਾਦਾਂ, ਡੀਜ਼ਲ ਆਦਿ ਦੇ ਰੇਟ ਤਾਂ ਦਿਨੋ-ਦਿਨ ਵੱਧ ਰਹੇ ਹਨ, ਪਰ ਕਿਸਾਨ ਦੀ ਜਿਣਸ ਦਾ ਭਾਅ ਬਿਲਕੁਲ ਨਿਗੂਣਾ ਦਿੱਤਾ ਜਾਂਦਾ ਹੈ | ਅੱਜ ਲੋੜ ਫਸਲਾਂ ਤੋਂ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਕੇ ਕੌਮਾਂਤਰੀ ਮੰਡੀਆਂ ਲੱਭਣ ਦੀ ਹੈ, ਪਰ ਕੇਂਦਰ ਇਸ ਪ੍ਰਤੀ ਸੁਹਿਰਦ ਨਹੀਂ | ਪੰਜਾਬ ਦੇ ਕਿਸਾਨ ਨੂੰ ਕੇਂਦਰ ਦੀ ਕਰਜ਼ਾ ਮੁਆਫ਼ੀ ਯੋਜਨਾ 'ਚੋਂ ਹੀ ਉਸਦਾ ਬਣਦਾ ਹੱਕ ਨਹੀਂ ਦਿੱਤਾ ਗਿਆ | ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਗੁਆਂਢੀਂ ਸੂਬਿਆਂ ਨੂੰ ਵਿਸ਼ੇਸ਼ ਸਨਅਤੀ ਪੈਕੇਜ਼ ਦੇ ਕੇ ਇਥੋਂ ਦੀ ਸਨਅਤ ਦਾ ਲੱਕ ਤੋੜਿਆ ਜਾ ਰਿਹਾ ਹੈ | ਇਸ ਮੌਕੇ ਸ: ਵੀਰ ਸਿੰਘ ਲੋਪੋਕੇ, ਰਾਣਾ ਰਣਬੀਰ ਸਿੰਘ ਲੋਪੋਕੇ, ਸੁਰਜੀਤ ਸਿੰਘ ਭਿੱਟੇਵੱਡ, ਸ: ਜੋਧ ਸਿੰਘ ਸਮਰਾ (ਦੋਵੇਂ ਮੈਂਬਰ ਸ਼ੋ੍ਰਮਣੀ ਕਮੇਟੀ), ਗੁਰਸ਼ਰਨ ਸਿੰਘ ਛੀਨਾ ਜ਼ਿਲ੍ਹਾ ਪ੍ਰਧਾਨ ਐਸ. ਓ. ਆਈ. ਮੌਜੂਦ ਸਨ |
No comments:
Post a Comment