jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 31 July 2013

ਪੰਜਾਬ ਰੋਡਵੇਜ ਦੀ ਬੱਸ ਸਰਹਿੰਦ ਨੇੜੇ ਭਾਖੜਾ ਨਹਿਰ ਚ ਡਿੱਗੀ --35-40 ਯਾਤਰੀਆਂ ਦੇ ਮਰਨ ਦਾ ਖਦਸ਼ਾ

www.sabblok.blogspot.com
ਗਗਨਦੀਪ ਸੋਹਲ
ਸਰਹਿੰਦ, 31 ਜੁਲਾਈ : ਮੰਗਲਵਾਰ ਤੇ ਬੁੱਧਵਾਰ ਰਾਤ ਤੜਕਿਓਂ 2 ਤੋਂ 2:30 ਵਜੇ ਦੇ ਦਰਮਿਆਨ ਪੰਜਾਬ ਰੋਡਵੇਜ ਅੰਮ੍ਰਿਤਸਰ ਦੀ ਬੱਸ ਸਰਹਿੰਦ ਨੇੜੇ ਭਾਖੜਾ ਨਹਿਰ ਚ ਡਿਗ ਪਈ ਜਿਸ ਕਾਰਨ ਬੱਸ ਵਿਚਲੇ ਸਾਰੇ 35-40 ਯਾਤਰੀਆਂ ਦੇ ਮਰਨ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ| ਬੱਸ ਨਹਿਰ ਚ ਡਿਗਣ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਵੇਰੇ 6 ਵਜੇ ਦੇ ਕਰੀਬ ਕਿਸੇ ਨੇ ਹਾਦਸੇ ਦੀ ਜਾਣਕਾਰੀ ਪੁਲਿਸ ਨੂੰ ਦਿਤੀ| ਅਜੇ ਤਕ ਬੱਸ ਚੋਂ 1 ਨੌਜਵਾਨ ਲੜਕੇ ਦੀ ਲਾਸ਼ ਬਰਾਮਦ ਹੋਈ ਹੈ ਜਦਕਿ ਬਾਕੀ ਯਾਤਰੀਆਂ ਦਾ ਪਤਾ ਨਹੀਂ ਚੱਲ ਸਕਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਪੰਜਾਬ ਰੋਡਵੇਜ ਅੰਮ੍ਰਿਤਸਰ ਡਿਪੂ 1, ਪੱਨਬਸ ਦੀ ਬੱਸ ਨੰਬਰ ਪੀਬੀ 02 9837 ਸੀ, ਜੋ ਦਿੱਲੀ ਤੋਂ ਲੁਧਿਆਣਾ ਆ ਰਹੀ ਸੀ| ਇਸ ਨੇ ਰਾਤ 1:10 ਵਜੇ ਸ਼ੰਭੂ ਬਾਰਡਰ ਕਰਾਸ ਕੀਤਾ ਸੀ ਤੇ ਉਥੋਂ ਹਾਦਸੇ ਵਾਲੀ ਥਾਂ ਦਾ ਰਸਤਾ ਪੌਣੇ ਘੰਟੇ ਤੋਂ 1 ਘੰਟੇ ਤਕ ਦਾ ਹੈ| ਸੋ ਹਾਦਸਾ ਰਾਤ 2 ਤੋਂ 2:30 ਵਜੇ ਹੋਇਆ ਹੋ ਸਕਦਾ ਹੈ| ਬਦਕਿਸਮਤੀ ਨਾਲ ਰਾਤ ਭਰ ਹਾਦਸੇ ਦਾ ਪਤਾ ਨਹੀਂ ਲੱਗਿਆ ਤੇ ਜਦੋਂ ਲੱਗਿਆ ਉਦੋਂ ਵੀ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਗੋਤਾਖੋਰਾ ਨੇ ਪਹਿਲਾਂ ਤਾਂ ਨਹਿਰ ਵਿਚ ਵੜਨ ਤੋਂ ਨਾਹ ਕਰ ਦਿਤੀ|ਫਿਰ ਬਾਦ ਚ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਵਲੋਂ ਭਾਖੜਾ ਬੋਰਡ ਨੂੰ ਪਾਣੀ ਦਾ ਵਹਾਅ ਘਟ ਕਰਨ ਲਈ ਕਿਹਾ ਗਿਆ| ਸਵੇਰੇ 8-9 ਵਜੇ ਹੀ ਰਾਹਤ ਕਾਰਜ ਪੂਰੀ ਤਰਾਂ ਸ਼ੁਰੂ ਹੋ ਸਕੇ ਸਨ| ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਡੀ ਸੀ ਅਰੁਣ ਸੇਖੀ ਨੇ ਦੱਸਿਆ ਕਿ ਬੱਸ ਨੂੰ ਬਾਹਰ ਕੱਢ ਲਿਆ ਗਿਆ ਹੈ| ਬੱਸ ਹਾਦਸੇ ਤੋਂ 3 ਕਿਲੋਮੀਟਰ ਦੂਰ ਸੌਂਢਾ ਤੋਂ ਬਾਹਰ ਕੱਢਿਆ ਗਿਆ ਹੈ| ਇਸ ਵੇਲੇ ਬੱਸ ਚੋਂ ਸਿਰਫ ਨੌਜਵਾਨ ਲੜਕੇ ਦੀ ਲਾਸ਼ ਬਰਾਮਦ ਹੋਈ ਹੈ| ਜਾਪਦਾ ਹੈ ਕਿ ਬਾਕੀ ਸਾਰੇ ਯਾਤਰੀ ਪਾਣੀ ਨਾਲ ਵਹਿ ਗਏ ਹਨ, ਜਿਨ੍ਹਾਂ ਚੋਂ ਕਿਸੇ ਦੇ ਵੀ ਬਚੇ ਹੋਣ ਦੀ ਸੰਭਾਵਨਾ ਨਾਮਾਤਰ ਹੈ|

No comments: