www.sabblok.blogspot.com
ਸੁਨਾਮ ਊਧਮ ਸਿੰਘ ਵਾਲਾ, 24 ਜੁਲਾਈ (ਰੁਪਿੰਦਰ ਸਿੰਘ ਸੱਗੂ) -ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਇੱਥੇ ਕਿਹਾ ਹੈ ਕਿ ਕੇਂਦਰ ਦੀ ਯੂ.ਪੀ.ਏ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਭਾਰਤੀ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 65 ਰੁਪਏ ਦੇ ਲਗਭਗ ਹੋ ਗਈ ਹੈ, ਜਿਸ ਕਾਰਨ ਦੇਸ਼ ਦਾ ਹਰ ਵਪਾਰੀ ਉੱਤੇ ਉਦਯੋਗਪਤੀ ਦੁਖੀ ਹੈ, ਉਨ੍ਹਾਂ ਕਿਹਾ ਕਿ ਕੇਂਦਰ ਨੇ 52 ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਰੱਖਿਆ ਹੈ ਜੇਕਰ ਪ੍ਰਤੀ ਵਿਅਕਤੀ ਕਰਜ਼ ਦੇਖਿਆ ਜਾਵੇ ਤਾਂ ਇਹ ਪੰਜਾਬ ਨਾਲੋਂ ਡੇਢ ਗੁਣਾਂ ਤੋਂ ਵੀ ਜ਼ਿਆਦਾ ਹੈ, ਉਨ੍ਹਾਂ ਕਿਹਾ ਕਿ ਕੇਂਦਰ ਵਿਚ ਹੋ ਰਹੇ ਘੁਟਾਲਿਆਂ ਤੇ ਵਧ ਰਹੀ ਮਹਿੰਗਾਈ ਕਾਰਨ ਲੋਕਾਂ ਦ ਮੋਹ ਕਾਂਗਰਸ ਤੋਂ ਭੰਗ ਹੋ ਚੁੱਕਿਆ ਹੈ ਜਿਸ ਕਾਰਨ ਕਾਂਗਰਸ ਵਿਚ ਬੌਖਲਾਹਟ ਪੈਂਦਾ ਹੋ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਜਵਾਬ ਸਿੰਘ ਦਿਉਸੀ, ਪਰਮਾਨੰਦ ਬਿੱਟੀ, ਰਾਜੀਵ ਸ਼ਰਮਾ, ਯਾਦਵਿੰਦਰ ਸਿੰਘ ਨਿਰਮਾਣ, ਗੁਰਮੇਲ ਸਿੰਘ ਗਹੀਰ, ਰਾਓ ਬਰਿੰਦਰ ਸਿੰਘ ਮਠਾੜੂ ਗੋਬਿੰਦ ਸਿੰਘ ਸੱਗੂ, ਜੁਝਾਰ ਸਿੰਘ, ਬਲਜੀਤ ਸਿੰਘ ਐੱਸ.ਸੀ. ਆਦਿ ਵੀ ਹਾਜ਼ਰ ਸਨ।
No comments:
Post a Comment