ਇਕੱਲੀ ਰਹਿੰਦੀ ਬਜ਼ੁਰਗ ਔਰਤ ਦੇ ਘਰੋਂ ਚੋਰਾਂ ਉਡਾਏ 40 ਲੱਖ
www.sabblok.blogspot.com
ਗੋਨਿਆਣਾ
ਮੰਡੀ : ਵੀਰਵਾਰ ਰਾਤ ਨੂੰ ਸ਼ਹਿਰ ਦੇ ਇਕ ਘਰ 'ਚੋਂ ਚੋਰਾਂ ਨੇ 40 ਲੱਖ ਰੁਪਏ ਦੀ ਨਗਦੀ
'ਤੇ ਹੱਥ ਸਾਫ ਕਰ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਤਵੰਤ ਕੌਰ ਵਾਸੀ ਧਰਮਸ਼ਾਲਾ
ਵਾਲੀ ਗਲੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਅੱਠ ਵਜੇ ਉਹ ਗੁਰਦੁਆਰੇ ਗਈ ਸੀ। ਜਦ ਉਹ ਵਾਪਸ
ਆਈ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਖੱੁਲ੍ਹੇ ਪਏ ਸਨ ਤੇ ਜਦੋਂ ਵੇਖਿਆ ਤਾਂ ਘਰ ਦੇ ਇਕ
ਕਮਰੇ 'ਚ ਬਣੇ ਸਟੋਰ ਵਿਚ ਇਕ ਪੀਪੇ ਵਿਚ ਪਏ ਕਰੀਬ 40 ਲੱਖ ਰੁਪਏ ਗਾਇਬ ਸਨ। ਇਸ ਦੀ
ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਣ 'ਤੇ ਡੀਐਸਪੀ ਭੱੁਚੋ ਹਰਮੀਕ ਸਿੰਘ ਨੇ ਪੁਲਸ
ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
No comments:
Post a Comment