jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 24 July 2013

ਮੁਸਲਿਮ ਭਾਈਚਾਰੇ ਦਾ ਵਫ਼ਦ ਸਿੰਘ ਸਾਹਿਬ ਨੂੰ ਮਿਲਿਆ

www.sabblok.blogspot.com
ਮਾਲੇਰਕੋਟਲਾ, 24 ਜੁਲਾਈ (ਪਾਰਸ ਜੈਨ)-ਬੀਤੇ ਦਿਨੀਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਹੇਠ ਇੱਕ ਵਫ਼ਦ ਵੱਲੋਂ ਪੰਜਾਬ ਦੇ ਮੁਸਲਮਾਨਾਂ ਨੂੰ ਉਨ੍ਹਾਂ ਦੇ ਨਾਂਅ ਬਦਲ ਕੇ ਸਿੱਖ ਤੋਂ ਮੁਸਲਮਾਨ ਬਣਾਇਆ ਤੇ ਪੰਜਾਬ ਦੀਆਂ ਮਸਜਿਦਾਂ ਦੀ ਉਸਾਰੀ ਵਿਚ ਪੰਜਾਬ ਵਕਫ਼ ਬੋਰਡ ਵੱਲੋਂ ਦਿੱਤੀਆਂ ਗਈਆਂ ਗਰਾਂਟਾਂ ਦੇ ਸਬੰਧੀ ਉਠਾਏ ਗਏ ਮਾਮਲੇ ਸਬੰਧੀ ਸਥਾਨਕ ਅਕਾਲੀ ਆਗੂ ਤੇ ਉਦਯੋਗਪਤੀ ਸਿਰਾਜ ਮਲਿਕ, ਈਦ ਗਾਹ ਕਮੇਟੀ ਦੇ ਮੈਂਬਰ ਉਸਮਾਨ ਸਦੀਕੀ, ਮੁਸਲਿਮ ਫਰੈਂਡਜ਼ ਕਲੱਬ ਦੇ ਪ੍ਰਧਾਨ ਮੁਹੰਮਦ ਅਖ਼ਲਾਕ (ਰਿਟਾ. ਸੁਪਰਡੈਂਟ) ਦੀ ਅਗਵਾਈ ਹੇਠ ਪੰਜਾਬ ਦੇ ਮੁਸਲਮਾਨਾਂ ਦਾ ਇੱਕ ਵਫ਼ਦ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ
ਸ੍ਰੀ ਹਰਿਮੰਦਰ ਸਾਹਿਬ ਵਿਖੇ ਮਿਲਿਆ ਤੇ ਉਨ੍ਹਾਂ ਨੂੰ ਮੰਗ ਪੱਤਰ ਪੇਸ਼ ਕੀਤਾ। ਵਫ਼ਦ ਵੱਲੋਂ ਦਿੱਤੇ ਗਏ ਮੰਗ ਪੱਤਰ ਵਿਚ ਪੰਜਾਬ ਦੇ ਮੁਸਲਮਾਨਾਂ ਵੱਲੋਂ ਬੇਨਤੀ ਕੀਤੀ ਕਿ ਪੰਜਾਬ ਵਿਚ ਕੋਈ ਵੀ ਫ਼ਿਰਕਾ ਧਰਮ ਪਰਿਵਰਤਨ ਦੀ ਲਹਿਰ ਨਹੀਂ ਚਲਾ ਰਿਹਾ ਹੈ। ਵਫ਼ਦ ਦੇ ਆਗੂਆਂ ਨੇ ਦੱਸਿਆ ਕਿ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਦਿੱਤੇ ਮੰਗ ਪੱਤਰ ਨਾਲ ਸਿੱਖ ਮੁਸਲਿਮ ਭਾਈਚਾਰੇ ਦੀਆਂ ਸਮਾਜਿਕ ਸਾਂਝ ਨੂੰ ਤੋੜਨ ਅਤੇ ਫ਼ਿਰਕੂ ਮਾਹੌਲ ਪੈਦਾ ਕਰਨ ਦੀ ਸਾਜ਼ਿਸ਼ ਕੀਤੀ ਹੈ । ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਵਫ਼ਦ ਨਾਲ ਮੁਲਾਕਾਤ ਦੌਰਾਨ ਭਰੋਸਾ ਦਿਵਾਇਆ ਕਿ ਉਹ ਇਸ ਸੰਬੰਧੀ ਬਣਦੀ ਸਹੀ ਜਾਂਚ-ਪੜਤਾਲ ਕਰਵਾਉਣਗੇ । ਵਫ਼ਦ ਵਿਚ ਚੌਧਰੀ ਉਮਰ ਦੀਨ, ਖ਼ੁਸ਼ੀ ਮੁਹੰਮਦ, ਮੌਲਾਨਾ ਵਹਾਬੂ ਦੀਨ, ਮਾ. ਅਬਦੁਲ ਹਮੀਦ, ਮਾ. ਨਜ਼ੀਰ ਰਤਨ, ਕਾਰੀ ਅਨਵਾਰ ਅਹਿਮਦ ਕਾਸਮੀ, ਬਸ਼ੀਰ ਰਾਣਾ, ਡਾ. ਮੁਹੰਮਦ ਰਮਜ਼ਾਨ, ਮੁਹੰਮਦ ਇਮਰਾਨ, ਮੌਲਾਨਾ ਯਜਦਾਨੀ ਸਾਹਿਬ ਅਤੇ ਹਾਜੀ ਅਬਦੁਲ ਹਮੀਦ ਆਦਿ ਸ਼ਾਮਿਲ ਸਨ।

No comments: