www.sabblok.blogspot.com
ਰੋਪੜ-
ਰੋਪੜ ਦੇ ਜ਼ਿਲਾ ਹੈੱਡਕੁਆਰਟਰ 'ਚ ਸਥਿਤ ਮਹਾਰਾਜਾ ਰਣਜੀਤ ਸਿੰਘ ਪਾਰਕ ਜੋ ਕਿ ਬਣਿਆਂ
ਤਾਂ ਲੋਕਾਂ ਦੇ ਸੈਰ-ਸਪਾਟੇ ਅਤੇ ਘੁੰਮਣ ਫਿਰਨ ਲਈ ਪਰ ਅੱਜ ਇਸ ਦੀ ਵਰਤੋਂ ਕਿਸੇ ਹੋਰ
ਮੰਤਵ ਨਾਲ ਹੋ ਰਹੀ ਹੈ। ਪਾਰਕ 'ਚ ਸੈਰ-ਸਪਾਟਾ ਕਰਨ ਵਾਲੇ ਲੋਕ ਤਾਂ ਘੱਟ ਹੀ ਮਿਲਦੇ ਹਨ
ਪਰ ਪ੍ਰੇਮੀ ਜੋੜਿਆਂ ਨੂੰ 'ਆਸ਼ਿਕੀ' ਮਾਰਦੇ ਜ਼ਰੂਰ ਦੇਖੇ ਜਾ ਸਕਦੇ ਹਨ। ਇਸ ਪਾਰਕ ਦਾ
ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ ਪਰ ਬੀਤੇ ਸਮੇਂ
ਦੌਰਾਨ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਇਹ ਪਾਰਕ ਜੰਗਲ ਦਾ ਰੂਪ ਲੈ ਬੈਠਾ ਸੀ ਜਿਸ ਨੂੰ
ਕੁਝ ਗੈਰ ਸਰਕਾਰੀ ਸੰਗਠਨਾਂ ਨੇ ਆਪਣੀ ਦੇਖ-ਰੇਖ ਹੇਠ
ਲੈਂਦੇ ਹੋਏ ਇਸ ਦਾ ਕਾਇਆ ਕਲਪ ਕੀਤਾ ਪਰ ਹੁਣ ਇਹ ਪਾਰਕ ਆਸ਼ਿਕੀ ਦਾ ਅੱਡਾ ਬਣ ਚੁੱਕਾ ਹੈ। ਇਸ ਪਾਰਕ 'ਚ ਨੌਜਵਾਨ ਮੁੰਡੇ ਕੁੜੀਆਂ ਸ਼ਰੇਆਮ ਬਿਨਾਂ ਕਿਸੇ ਡਰ ਦੇ ਖੁੱਲ੍ਹ ਕੇ 'ਟਾਈਮ ਪਾਸ' ਕਰਦੇ ਹਨ ਅਤੇ ਇਨ੍ਹਾਂ ਨੂੰ ਅਸ਼ਲੀਲ ਹਰਕਤਾਂ ਕਰਦਿਆਂ ਵੀ ਸ਼ਰੇਆਮ ਦੇਖਿਆ ਜਾ ਸਕਦਾ ਹੈ। ਜਦੋਂ ਪੱਤਰਕਾਰ ਵਲੋਂ ਇਸ ਪਾਰਕ ਦਾ ਦੌਰਾ ਕੀਤਾ ਗਿਆ ਤਾਂ ਉਸ ਨੇ ਪ੍ਰੇਮੀ ਜੋੜਿਆਂ ਦੀਆਂ 'ਅਸ਼ਲੀਲ ਹਰਕਤਾਂ' ਨੂੰ ਕੈਮਰੇ 'ਚ ਕੈਦ ਕਰ ਲਿਆ। ਇਥੇ ਹੀ ਬੱਸ ਨਹੀਂ ਸ਼ਾਮ ਵੇਲੇ ਇਸ ਪਾਰਕ 'ਚ ਨਸ਼ੇੜੀ ਕਿਸਮ ਦੇ ਲੋਕ ਇਕੱਠਾ ਹੋ ਜਾਂਦੇ ਹਨ ਅਤੇ ਰੱਜ ਕੇ ਨਸ਼ੇ ਕਰਦੇ ਹਨ। ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਵਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਇਨ੍ਹਾਂ ਲੋਕਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਰਕ 'ਚ ਹੁੰਦੀ ਇਸ ਅਸ਼ਲੀਲਤਾ ਨੂੰ ਰੋਕਣ ਲਈ ਪੁਲਸ ਨਾਕਾਮ ਸਾਬਿਤ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਰਕ 'ਚ ਅਸਮਾਜਿਕ ਤੱਤਾਂ ਵਲੋਂ ਕੀਤੀ ਜਾ ਰਹੀ ਇਸ ਤਰ੍ਹਾਂ ਦੀ ਹਰਕਤ ਕਾਰਨ ਔਰਤਾਂ, ਬੱਚੇ ਅਤੇ ਬਜ਼ੁਰਗ ਪਾਰਕ 'ਚ ਆਉਣ ਤੋਂ ਕਤਰਾਉਂਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪਾਰਕ 'ਚ ਚੱਲ ਰਹੇ ਇਸ ਆਸ਼ਿਕੇ ਦੇ ਅੱਡੇ ਨੂੰ ਨੱਥ ਪਾਈ ਜਾਵੇ ਤਾਂ ਜੋ ਪਾਰਕ ਦੀ ਉਸਾਰੀ ਜਿਸ ਮੰਤਵ ਨਾਲ ਕੀਤੀ ਗਈ ਹੈ ਉਸ ਮੰਤਵ ਲਈ ਹੀ ਇਸ ਦੀ ਵਰਤੋਂ ਹੋ ਸਕੇ।

No comments:
Post a Comment