www.sabblok.blogspot.com
ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੋਗਾ,(ਆਜ਼ਾਦ)-ਮੋਗਾ
ਜ਼ਿਲੇ ਦੇ ਇਤਿਹਾਸਿਕ ਪਿੰਡ ਡਰੋਲੀ ਭਾਈ ਵਿਖੇ ਕੀਰਤਨ ਕਰਨ ਵਾਲੇ ਇਕ ਨੌਜਵਾਨ ਇੰਦਰਜੀਤ
ਸਿੰਘ ਨੂੰ ਪਿੰਡ ਦੇ ਲੋਕਾਂ ਵਲੋਂ ਉਸਦੀ ਕਥਿਤ ਪ੍ਰੇਮਿਕਾ ਸਹਿਤ ਕਮਰੇ ਵਿਚ ਬੰਦ ਕਰਕੇ
ਪੁਲਸ ਨੂੰ ਸੂਚਿਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ‘ਤੇ ਥਾਣਾ ਸਦਰ
ਮੋਗਾ ਦੇ ਮੁਖੀ ਸਬ ਇੰਸਪੈਕਟਰ ਭੁਪਿੰਦਰ ਕੌਰ ਅਤੇ ਸਹਾਇਕ ਥਾਣੇਦਾਰ ਬ੍ਰਿਜਮੋਹਨ ਤੁਰੰਤ
ਪੁਲਸ ਪਾਰਟੀ ਸਹਿਤ ਉਥੇ ਪਹੁੰਚੇ ਅਤੇ ਕਮਰੇ ਵਿਚ ਬੰਦ ਕਥਿਤ ਪ੍ਰੇਮੀ ਜੋੜੇ ਨੂੰ ਬਾਹਰ
ਕੱਢਿਆ ਅਤੇ ਆਪਣੇ ਨਾਲ ਥਾਣਾ ਸਦਰ ਮੋਗਾ
ਲੈ ਆਏ। ਇਸ ਸਬੰਧ ਵਿਚ ਥਾਣਾ ਸਦਰ ਮੋਗਾ ਪੁਲਸ ਨੇ
ਗੁਰਦੁਆਰੇ ਦੇ ਪ੍ਰਧਾਨ ਮੁਖਤਿਆਰ ਸਿੰਘ ਨਿਵਾਸੀ ਡਰੋਲੀ ਭਾਈ ਦੇ ਬਿਆਨਾਂ ‘ਤੇ ਉਕਤ
ਨੌਜਵਾਨ ਇੰਦਰਜੀਤ ਸਿੰਘ ਦੇ ਇਲਾਵਾ ਉਸਦੀ ਕਥਿਤ ਪ੍ਰੇਮਿਕਾ ਦੇ ਵਿਰੁੱਧ ਅ/ਧ 295 ਏ, 34
ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬ੍ਰਿਜਮੋਹਨ
ਵਲੋਂ
ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਜਾਣਾਕਰੀ ਦਿੰਦੇ ਹੋਏ ਥਾਣਾ ਸਦਰ ਮੋਗਾ ਦੀ ਮੁਖੀ
ਭੁਪਿੰਦਰ ਕੌਰ ਨੇ ਦੱਸਿਆ ਕਿ ਸਾਨੂੰ ਅੱਜ ਸਵੇਰੇ ਪਿੰਡ ਡਰੋਲੀ ਭਾਈ ਦੇ ਗੁਰਦੁਆਰਾ ਦੇ
ਪ੍ਰਧਾਨ ਮੁਖਤਿਆਰ ਸਿੰਘ ਦੇ ਇਲਾਵਾ ਪਿੰਡ ਦੇ ਹੋਰ ਲੋਕਾਂ ਨੇ ਜਾਣਕਾਰੀ ਦਿੱਤੀ ਸੀ ਕਿ
ਗੁਰਦੁਆਰਾ ਸਾਹਿਬ ਵਿਖੇ ਲੰਗਰ ਬਣਾਉਣ ਦਾ ਕੰਮ ਕਰਦੇ ਪ੍ਰਤਾਪ ਸਿੰਘ ਦਾ ਬੇਟਾ ਇੰਦਰਜੀਤ
ਸਿੰਘ ਬੀਤੀ ਰਾਤ ਆਪਣੀ ਕਥਿਤ ਪ੍ਰੇਮਿਕਾ ਨੂੰ ਗੁਰਦੁਆਰਾ ਸਾਹਿਬ ਦੇ ਕਮਰੇ ਵਿਚ ਲੈ ਕੇ
ਆਇਆ। ਜਦ ਲੋਕਾਂ ਨੂੰ ਇਸਦਾ ਪਤਾ ਲੱਗਾ ਤਾਂ ਉਨ੍ਹਾਂ ਇਸਦਾ ਵਿਰੋਧ ਕਰਦੇ ਹੋਏ ਕਮਰੇ ਨੂੰ
ਬਾਹਰੋਂ ਬੰਦ ਕਰ ਦਿੱਤਾ ਅਤੇ ਪਿੰਡ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਬੁਲਾਇਆ ਅਤੇ ਇਸਦੀ
ਸੂਚਨਾ ਥਾਣਾ ਸਦਰ ਮੋਗਾ ਨੂੰ ਦਿੱਤੀ ਗਈ। ਥਾਣਾ ਮੁਖੀ ਸਬ ਇੰਸਪੈਕਟਰ ਭੁਪਿੰਦਰ ਕੌਰ ਨੇ
ਕਿਹਾ ਕਿ ਸੂਚਨਾ ਮਿਲਣ ‘ਤੇ ਅਸੀਂ ਤੁਰੰਤ ਸਵੇਰੇ 7 ਵਜੇ ਦੇ ਕਰੀਬ ਪੁਲਸ ਪਾਰਟੀ ਸਹਿਤ
ਉਥੇ ਪਹੁੰਚੇ ਅਤੇ ਕਮਰੇ ਵਿਚੋਂ ਲੜਕੇ ਅਤੇ ਲੜਕੀ ਨੂੰ ਬਾਹਰ ਕੱਢਿਆ ਅਤੇ ਆਪਣੀ ਹਿਰਾਸਤ
ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸਦੀ
ਜਾਂਚ ਕਰ ਰਹੇ ਹਨ ਤਾਂ ਕਿ ਅਸਲੀਅਤ ਦਾ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ
ਅਗਲੇਰੀ ਜਾਂਚ ਸਹਾਇਕ ਥਾਣੇਦਾਰ ਬ੍ਰਿਜਮੋਹਨ ਵਲੋਂ ਕੀਤੀ ਜਾ ਰਹੀ ਹੈ। ਪੁੱਛਗਿੱਛ ਦੇ
ਬਾਅਦ ਉਕਤ ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਘਟਨਾ ਨੂੰ ਲੈ ਕੇ
ਪਿੰਡਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
No comments:
Post a Comment