jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 July 2013

ਬਾਦਲਾਂ ਦੇ ਹਵਾਈ ਝੂਟਿਆਂ ਉੱਤੇ ਬੇਹਿਸਾਬਾ ਖਰਚ

www.sabblok.blogspot.com
ਬਾਦਲਾਂ ਦੇ ਹਵਾਈ ਝੂਟਿਆਂ ਉੱਤੇ ਬੇਹਿਸਾਬਾ ਖਰਚ
17 ਮਹੀਨਿਆਂ ਵਿੱਚ 20 ਕਰੋੜ ਖਰਚ ਕੀਤੇ ਗਏ
ਚੰਡੀਗੜ੍ਹ, 21 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਵਾਈ ਗੇੜੇ ਲਈ ਰਾਜ ਦੀ ਕਮਜ਼ੋਰ ਵਿੱਤੀ ਹਾਲਤ ਅੜਿੱਕਾ ਨਹੀਂ ਬਣਦੀ। ਰਾਜ ਸਰਕਾਰ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਹਵਾਈ ਸਫਰ ‘ਤੇ ਪਿਛਲੇ 17 ਮਹੀਨਿਆਂ ਦੌਰਾਨ ਕਰੀਬ 20 ਕਰੋੜ ਰੁਪਏ ਖਰਚ ਕੀਤੇ ਹਨ। ਇਹ ਤੱਥ ਇਕ ਪੰਜਾਬੀ ਅਖਬਾਰ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਹਾਸਲ ਕੀਤੀ ਜਾਣਕਾਰੀ ਦੌਰਾਨ ਸਾਹਮਣੇ ਆਏ ਹਨ।
ਜਿ਼ਕਰ ਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਦੀ ਮਾਲੀ ਹਾਲਤ ਨਿੱਘਰੀ ਹੋਣ ਕਾਰਨ ਵਜ਼ੀਰਾਂ ਨੂੰ ਨਵੀਆਂ ਕਾਰਾਂ ਦੇਣ ‘ਤੇ ਪਾਬੰਦੀ ਲਾਈ ਹੋਈ ਹੈ। ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਐਲ ਟੀ ਸੀ ਦੀ
ਸਹੂਲਤ ਵੀ ਨਹੀਂ ਦਿੱਤੀ ਜਾ ਰਹੀ ਤੇ ਮਹਿੰਗਾਈ ਭੱਤੇ ਦੀ ਕਿਸ਼ਤ ਵੀ ਰੋਕੀ ਹੋਈ ਹੈ, ਪਰ ਬਾਦਲਾਂ ਦੇ ਹਵਾਈ ਦੌਰਿਆਂ ਵਿੱਚ ਕੋਈ ਕਮੀ ਨਹੀਂ ਆਈ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਹਵਾਈ ਸਫਰ ਏਨਾ ਜ਼ਿਆਦਾ ਹੈ ਕਿ ਕਈ ਵਾਰੀ ਪੰਜਾਬ ਸਰਕਾਰ ਆਸਮਾਨ ਤੋਂ ਹੀ ਚੱਲਦੀ ਹੋਣ ਦਾ ਭੁਲੇਖਾ ਪੈਂਦਾ ਹੈ। ਇਸ ਦੌਰਾਨ ਇਹ ਪਹਿਲੂ ਇਹ ਵੀ ਸਾਹਮਣੇ ਆਇਆ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਵੀਂ ਦਿੱਲੀ ਤੋਂ ਪੰਜਾਬ ਵਿੱਚ ਆਏ ਤੇ ਕੰਮ ਕਾਰ ਕਰਕੇ ਵਾਪਸ ਹੈਲੀਕਾਪਟਰ ਰਾਹੀਂ ਦਿੱਲੀ ਚਲੇ ਗਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹਵਾਈ ਸਫਰ ਸਭ ਤੋਂ ਵੱਧ ਹੈ। ਪਹਿਲੀ ਜਨਵਰੀ 2012 ਤੋਂ ਲੈ ਕੇ 31 ਜਨਵਰੀ 2013 ਤੱਕ ਸ੍ਰੀ ਬਾਦਲ ਦੇ ਹਵਾਈ ਸਫਰ ‘ਤੇ ਕਰੀਬ 15 ਕਰੋੜ ਰੁਪਏ ਖਰਚ ਹੋਏ। ਇਸ ਸਮੇਂ ਦੌਰਾਨ ਸੁਖਬੀਰ ਬਾਦਲ ਦੇ ਹਵਾਈ ਸਫਰ ‘ਤੇ ਪੰਜ ਕਰੋੜ ਰੁਪਏ ਦੇ ਕਰੀਬ ਖਰਚ ਕੀਤਾ ਗਿਆ। ਦੋਵਾਂ ਦੇ ਹਵਾਈ ਖਰਚ ਦਾ ਹਿਸਾਬ ਦੇਖਿਆ ਜਾਵੇ ਤਾਂ ਇਹ ਖਰਚ ਰੋਜ਼ ਦਾ ਚਾਰ ਲੱਖ ਰੁਪਏ ਦੇ ਕਰੀਬ ਬਣਦਾ ਹੈ।
ਸਪੈਨ ਏਅਰ, ਏਅਰ ਚਾਰਟਰ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਅਤੇ ਏਅਰਕਿੰਗ ਚਾਰਟਰਜ਼ ਪ੍ਰਾਈਵੇਟ ਲਿਮਟਿਡ ਨੂੰ ਹੈਲੀਕਾਪਟਰ ਅਤੇ ਵਿਸ਼ੇਸ਼ ਜਹਾਜ਼ਾਂ ਦੀ ਵਰਤੋਂ ਦੇ ਬਿੱਲਾਂ ਦੀ ਜੋ ਅਦਾਇਗੀ ਸ਼ਹਿਰੀ ਹਵਾਬਾਜ਼ੀ ਵਿਭਾਗ ਵੱਲੋਂ ਕੀਤੀ ਗਈ, ਉਨ੍ਹਾਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਨੇ ਹੈਲੀਕਾਪਟਰ ਤੇ ਵਿਸ਼ੇਸ਼ ਚਾਰਟਿਡ ਫਲਾਈਟ ਦੀ ਵਰਤੋਂ ਕਰੀਬ 200 ਵਾਰੀ ਕੀਤੀ। ਸੁਖਬੀਰ ਸਿੰਘ ਬਾਦਲ ਵੱਲੋਂ ਇਸ ਸਮੇਂ ਦੌਰਾਨ ਸਵਾ ਸੌ ਵਾਰੀ ਹੈਲੀਕਾਪਟਰ ਤੇ ਵਿਸ਼ੇਸ਼ ਜਹਾਜ਼ ਦਾ ਸਫਰ ਕੀਤਾ ਹੈ। ਮੁੱਖ ਮੰਤਰੀ ਵੱਲੋਂ ਪਿਛਲੇ ਸਾਲ ਅਕਤੂਬਰ ਹੈਲੀਕਾਪਟਰ ਦੀ ਵਰਤੋਂ ਏਨੀ ਜ਼ਿਆਦਾ ਕੀਤੀ ਗਈ ਕਿ ਸਰਕਾਰ ਵੱਲੋਂ ਹਵਾਈ ਸਫਰ ਬਦਲੇ 83 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ।
ਸ਼ਹਿਰੀ ਹਵਾਬਾਜ਼ੀ ਵਿਭਾਗ ਵੱਲੋਂ ਹੈਲੀਕਾਪਟਰ ਦੇ ਵਿਸ਼ੇਸ਼ ਜਹਾਜ਼ ਦੀ ਵਰਤੋਂ ਦੇ ਜਿਨ੍ਹਾਂ ਬਿਲਾਂ ਦੀ ਅਦਾਇਗੀ ਕੀਤੀ ਗਈ ਹੈ, ਉਨ੍ਹਾਂ ਵਿੱਚ ਆਮ ਤੌਰ ‘ਤੇ ਹੀ 50 ਲੱਖ ਰੁਪਏ ਤੋਂ 70 ਲੱਖ ਰੁਪਏ ਤੱਕ ਮਹੀਨੇ ਦੀ ਵਰਤੋਂ ਦੇ ਬਿਲ ਹਨ। ਇਸ ਤੋਂ ਸਾਫ ਹੈ ਕਿ ਹੈਲੀਕਾਪਟਰ ਦੀ ਵਰਤੋਂ ਕਰਨ ਵੇਲੇ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਵੱਲੋਂ ਸਰਕਾਰੀ ਖਜ਼ਾਨੇ ਦੇ ਘਾਟੇ ਦਾ ਖਿਆਲ ਨਹੀਂ ਰੱਖਿਆ ਜਾਂਦਾ। ਮੁੱਖ ਮੰਤਰੀ ਦਾ ਸਫਰ ਆਮ ਤੌਰ ‘ਤੇ ਨਵੀਂ ਦਿੱਲੀ ਤੇ ਪੰਜਾਬ ਦੇ ਸ਼ਹਿਰਾਂ ਦਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਵਰਤੋਂ ਦੇ ਬਿਲਾਂ ‘ਤੇ ਝਾਤੀ ਮਾਰਿਆਂ ਪਤਾ ਲੱਗਦਾ ਹੈ ਕਿ ਉਹ ਅਕਸਰ ਨਵੀਂ ਦਿਲੀ ਰਹਿੰਦੇ ਹਨ। ਉਨ੍ਹਾਂ ਦੀਆਂ ਕਈ ਉਡਾਣਾਂ ਅਜਿਹੀਆਂ ਹਨ, ਜਦੋਂ ਸੁਖਬੀਰ ਬਾਦਲ ਦਿੱਲੀ ਤੋਂ ਪੰਜਾਬ ਕਿਸੇ ਸਰਕਾਰੀ ਕੰਮ ਲਈ ਆਏ ਤੇ ਵਾਪਸ ਚਲੇ ਗਏ।
ਪਿਛਲੇ ਸਾਲ 26 ਮਈ ਨੂੰ ਉਪ ਮੁੱਖ ਮੰਤਰੀ ਨਵੀਂ ਦਿੱਲੀ ਤੋਂ ਸਿੱਧੇ ਬਾਦਲ ਪਿੰਡ ਆਏ ਤੇ ਦਿੱਲੀ ਮੁੜ ਗਏ। ਇਕ ਦਿਨ ਦੇ ਦੌਰੇ ਦਾ ਸਰਕਾਰੀ ਦੌਰਿਆਂ ਲਈ ਵਿਸ਼ੇਸ਼ ਜਹਾਜ਼ ਦੀ ਖਜ਼ਾਨੇ ‘ਤੇ ਪੰਜ ਲੱਖ 69 ਹਜ਼ਾਰ 279 ਰੁਪਏ ਦਾ ਭਾਰ ਪਿਆ। ਉਪ ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਕੋਚੀਨ ਅਤੇ ਮੁੰਬਈ ਆਦਿ ਦੇ ਦੌਰੇ ਉੱਤੇ ਚਾਰ ਦਿਨਾਂ ਵਿੱਚ 32 ਲੱਖ 43 ਹਜ਼ਾਰ 201 ਰੁਪਏ ਖਰਚ ਆਇਆ। ਇਸੇ ਤਰ੍ਹਾਂ 7 ਤੋਂ 9 ਮਾਰਚ ਤੱਕ ਉਪ ਮੁੱਖ ਮੰਤਰੀ ਨੇ ਦਿੱਲੀ ਤੋਂ ਕਾਲਝਰਾਨੀ ਤੇ ਅੰਮ੍ਰਿਤਸਰ ਦਾ ਦੌਰਾ ਕੀਤਾ, ਜਿਸ ਦਾ ਖਰਚ 16 ਲੱਖ 39 ਹਜ਼ਾਰ 929 ਰੁਪਏ ਆਇਆ। ਉਸ ਦੌਰਾਨ ਮੁੱਖ ਮੰਤਰੀ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਜਿਹੇ ਖੁਸ਼ਨਸੀਬ ਮੰਤਰੀ ਹੋਏ, ਜਿਨ੍ਹਾਂ ਨੂੰ ਅੱਧੀ ਦਰਜਨ ਵਾਰੀ ਹੈਲੀਕਾਪਟਰ ਦੀ ਵਰਤੋਂ ਦੇ ਅਧਿਕਾਰ ਮਿਲੇ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਦੇ ਦੌਰਿਆਂ ‘ਤੇ ਕਰੀਬ 50 ਲੱਖ ਰੁਪਏ ਦਾ ਖਰਚ ਹੋਇਆ ਹੈ। ਸ੍ਰੀ ਕੈਰੋਂ ਨੇ 13 ਅਪ੍ਰੈਲ ਨੂੰ ਹੈਲੀਕਾਪਟਰ ਵਰਤਿਆ ਤੇ ਸਰਕਾਰ ਨੇ 18 ਲੱਖ 10 ਹਜ਼ਾਰ 160 ਰੁਪਏ ਅਦਾ ਕੀਤੇ। ਇਸੇ ਤਰ੍ਹਾਂ ਚਾਰ ਵਾਰੀ ਹੋਰ ਵਰਤੋਂ ਦੇ ਚਾਰ ਲੱਖ ਤੋਂ ਸਾਢੇ ਅੱਠ ਲੱਖ ਰੁਪਏ ਤੱਕ ਖਰਚ ਕੀਤੇ ਗਏ। ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰੀ ਹੈਲੀਕਾਪਟਰ ਇਕ ਦੋ ਵਾਰੀ ਹੀ ਮਿਲਿਆ ਹੈ।
ਮਹੱਤਵ ਪੂਰਨ ਤੱਥ ਇਹ ਹੈ ਕਿ ਪਿਛਲੇ 17 ਮਹੀਨਿਆਂ ਵਿੱਚ ਤਿੰਨ ਤੋਂ ਚਾਰ ਮਹੀਨਿਆਂ ਦਾ ਸਮਾਂ ਕਈ ਵਾਰ ਅਜਿਹਾ ਆਇਆ, ਜਦੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਿਦੇਸ਼ ਦੌਰਿਆਂ ਜਾਂ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਰਹੇ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ, ਮੋਗਾ ਤੇ ਦਸੂਹਾ ਉਪ ਚੋਣਾਂ ਹੋਈਆਂ। ਦੋਵੇਂ ਬਾਦਲਾਂ ਨੇ ਵਿਦੇਸ਼ ਦੌਰੇ ਵੀ ਖੁੱਲ੍ਹ ਕੇ ਕੀਤੇ। ਵਿਦੇਸ਼ ਦੌਰਿਆਂ ਦਾ ਖਰਚਾ ਵੱਖਰਾ ਹੈ। ਸਰਕਾਰ ਨੇ ਇਸ ਸਮੇਂ ਦੌਰਾਨ ਕਈ ਵਾਰੀ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਲਈ ਵੱਖੋ ਵੱਖਰੇ ਹੈਲੀਕਾਪਟਰ ਇਕੋ ਦਿਨ ਜਾਂ ਫਿਰ ਵਿਸ਼ੇਸ਼ ਚਾਰਟਡ ਜਹਾਜ਼ ਦੀ ਵਰਤੋਂ ਵੀ ਕੀਤੀ ਹੈ।

No comments: