jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 22 July 2013

ਪ੍ਰੇਮਿਕਾ ਨੂੰ ਕਿਸੇ ਹੋਰ ਦੀ ਹੁੰਦੀ ਦੇਖ ਖਾ ਲਈ ਜ਼ਹਿਰ

www.sabblok.blogspot.com

ਹੁਸ਼ਿਆਰਪੁਰ (ਅਸ਼ਵਨੀ)-ਥਾਣਾ ਹਰਿਆਣਾ ਦੇ ਅਧੀਨ ਆਉਂਦੇ ਪਿੰਡ ਸੈਂਚਾਂ ਦੇ ਇਕ 23 ਸਾਲਾ ਲੜਕੇ ਰਾਮਜੀ ਲਾਲ ਉਰਫ ਰੋਹਿਤ ਨੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਰਾਮਜੀ ਲਾਲ ਦੇ ਪਿਤਾ ਪਰਸ ਰਾਮ ਪੁੱਤਰ ਦਲੀਪ ਚੰਦ ਵਾਸੀ ਸੈਂਚਾਂ, ਥਾਣਾ ਹਰਿਆਣਾ ਨੇ ਪੁਲਸ ਸਟੇਸ਼ਨ ਮਾਡਲ ਟਾਊਨ ਵਿਖੇ ਦਰਜ ਕਰਵਾਈ ਸ਼ਿਕਾਇਤ ‘ਚ ਕਿਹਾ ਕਿ ਰਾਮਜੀ ਲਾਲ ਕਾਲਜ ਚੌਂਕ ਵਿਖੇ ਬਿਊਟੀ ਪਾਰਲਰ ਦੀ ਦੁਕਾਨ ਕਰਦਾ ਸੀ। ਉਸ ਨੇ ਆਪਣੀ ਦੁਕਾਨ ‘ਤੇ ਨਿਸ਼ਾ ਰਾਣੀ ਨਾਂ ਦੀ ਇਕ ਲੜਕੀ ਨੂੰ ਵੀ ਰੱਖਿਆ ਹੋਇਆ ਸੀ। ਰਾਮਜੀ ਅਤੇ ਨਿਸ਼ਾ ਵਿਚਕਾਰ ਪ੍ਰੇਮ ਸੰਬੰਧ ਬਣ ਗਏ। ਬਾਅਦ ‘ਚ ਰਾਮਜੀ ਲਾਲ ਨੇ ਆਪਣੀ ਦੁਕਾਨ ਪਿੰਡ ਰਾਜਪੁਰ ਭਾਈਆਂ
ਵਿਖੇ ਖੋਲ੍ਹ ਲਈ। ਇਸ ਦੌਰਾਨ ਨੀਸ਼ਾ ਰਾਣੀ ਦੇ ਇਕ ਹੋਰ ਨੌਜਵਾਨ ਦੀਪਕ ਉਰਫ ਦੀਪੂ ਵਾਸੀ ਪਿੰਡ ਮਹਿਲਾਂਵਾਲੀ ਨਾਲ ਪ੍ਰੇਮ ਸੰਬੰਧ ਬਣ ਗਏ। ਇਸ ਤੋਂ ਬਾਅਦ ਦੀਪਕ ਅਤੇ ਨੀਸ਼ਾ ਰਾਮਜੀ ਲਾਲ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਡਰਾਉਣ ਲੱਗੇ, ਜਿਸ ਕਾਰਨ ਦੋਹਾਂ ਦੇ ਡਰਾਉਣ-ਧਮਕਾਉਣ ਦੇ ਚੱਲਦਿਆਂ ਅਤੇ ਆਪਣੀ ਪ੍ਰੇਮਿਕਾ ਨੂੰ ਕਿਸੇ ਹੋਰ ਦੀ ਹੁੰਦੀ ਦੇਖ ਬਸੀ ਖਵਾਜੂ ਵਿਖੇ ਬੀਤੀ ਰਾਤ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਰਸ ਰਾਮ ਦੀ ਸ਼ਿਕਾਇਤ ‘ਤੇ ਨੀਸ਼ਾ ਰਾਣੀ ਉਰਫ ਨੀਸ਼ੂ ਪੁੱਤਰੀ ਸੋਹਣ ਲਾਲ ਵਾਸੀ ਪਿੰਡ ਬਡਲਾ ਥਾਣਾ ਮੇਹਟੀਆਣਾ ਅਤੇ ਦੀਪਕ ਵਾਸੀ ਪਿੰਡ ਮਹਿਲਾਂਵਾਲੀ ਥਾਣਾ ਸਦਰ ਦੇ ਖਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅੱਗੇ ਜਾਂਚ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਏ. ਐੱਸ. ਆਈ. ਸੇਵਾ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।

No comments: