jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 27 July 2013

ਅਕਾਲੀ ਦਾਅਵੇ ਕਰਨ ’ਚ ਅੱਗੇ, ਮਗਰ ਕੰਮ ’ਚ ਪਿੱਛੇ: ਦੀਵਾਨ-ਪਹਿਲਵਾਨ

www.sabblok.blogspot.com


ਲੁਧਿਆਣਾ( ਸਤਪਾਲ ਸੋਨੀ ) ਅਕਾਲੀ ਦਾਅਵੇ ਕਰਨ ’ਚ ਜਿੰਨਾ ਅੱਗੇ ਹਨ, ਕੰਮ ਕਰਨ ’ਚ ਉਂਨੇ ਹੀ ਪਿੱਛੇ ਹਨ। ਜਿਨ•ਾਂ ਦੇ ਦਾਅਵਿਆਂ ਦੀ ਅਸਲਿਅਤ ਜ਼ਮੀਨੀ ਪੱਧਰ ’ਤੇ ਵਿਕਾਸ ਕਾਰਜਾਂ ਦੀ ਘਾਟ ਦੇ ਚਲਦੇ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਦੇ ਰੂਪ ’ਚ ਸਾਹਮਣੇ ਆ ਜਾਂਦੀ ਹੈ। ਜ਼ਿਲ•ਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਤੇ ਵਿਧਾਨ ਸਭਾ ਹਲਕਾ ਪੂਰਬੀ ਤੇ ਇੰਚਾਰਜ ਗੁਰਮੇਲ ਸਿੰਘ ਪਹਿਲਵਾਨ ਨੇ ਇਹ ਸ਼ਬਦ ਕਹੇ। ਉਹ ਭੋਲਾ ਕਲੋਨੀ ’ਚ ਸੜਕਾਂ ਦੀ ਮੰਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਮੌਜ਼ੂਦਗੀ ਨੂੰ ਸੰਬੋਧਨ ਕਰ ਰਹੇ ਸਨ। ਦੀਵਾਨ ਤੇ ਪਹਿਲਵਾਨ ਨੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਆਪਣੀ ਬਦਹਾਲ ਸਥਿਤੀ ਨੂੰ ਖੁਦ ਬਿਆਨ ਕਰਦੀਆਂ ਹਨ। ਇਥੋਂ ਦੀਆਂ ਕੱਚੀਆਂ ਸੜਕਾਂ ਅਤੇ ਉਨ•ਾਂ ’ਚ ਖੜਿ•ਆ ਪਾਣੀ ਇਲਾਕਾ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਨਾਲ ਹਾਲ ਹੀ ਇਹ ਕਈ ਤਰ•ਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਉਨ•ਾਂ ਨੇ ਦੋਸ਼ ਲਗਾਇਆ ਕਿ ਸਥਾਨਕ ਅਕਾਲੀ ਐਮ.ਐਲ.ਏ ਵਿਕਾਸ ਨੂੰ ਲੈ ਕੇ ਤਾਂ ਵੱਡੇ ਵੱਡੇ ਦਾਅਵੇ ਕਰਦੇ ਹਨ। ਮਗਰ ਜਮੀਨੀ ਪੱਧਰ ’ਤੇ ਉਨ•ਾਂ ਦੇ ਸਾਰੇ ਦਾਅਵੇ ਠੁੱਸ ਨਜ਼ਰ ਆਉਂਦੇ ਹਨ। ਅਜਿਹਾ ਕਰਕੇ ਐਮ.ਐਲ.ਏ ਉਨ•ਾਂ ਲੋਕਾਂ ਨੂੰ ਧੋਖਾ ਦੇ ਰਹੇ ਹਨ, ਜਿਨ•ਾਂ ਨਾਲ ਉਨ•ਾਂ ਨੇ ਚੋਣਾਂ ਤੋਂ ਪਹਿਲਾਂ ਢੇਰਾਂ ਵਾਅਦੇ ਕੀਤੇ ਸਨ। ਲੇਕਿਨ ਅਫਸੋਸਜਨਕ ਹੈ ਕਿ ਲੋਕਾਂ ਨੂੰ ਸੁਵਿਧਾਵਾਂ ਦੀ ਘਾਟ ਦੇ ਰੂਪ ’ਚ ਢੇਰ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ’ਤੇ ਉਨ•ਾਂ ਨੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ•ਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ•ਾਂ ਦੇ ਨਾਲ ਬਲਾਕ ਪ੍ਰਧਾਨ ਸੰਜੇ ਸ਼ਰਮਾ, ਵਿਕ੍ਰਮ ਪਹਿਲਵਾਨ, ਰੋਹਿਤ ਪਾਹਵਾ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਮੌਜ਼ੂਦ ਰਹੇ।

No comments: