jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 22 July 2013

ਔਰਤ ! ਤੂੰ ਕਿੱਥੇ ਸੁਰੱਖਿਅਤ ? ਮਿੰਟੂ ਗੁਰੂਸਰੀਆ

www.sabblok.blogspot.com


ਔਰਤ ! ਤੂੰ ਕਿੱਥੇ ਸੁਰੱਖਿਅਤ ?
 ਬੇਖੌਫ਼ ਦਰਿੰਦਿਆਂ ਨੇ ਪਤੀ ਸਾਹਮਣੇ ਹੀ ਪਤਨੀ ਨੂੰ ਬੇਪੱਤ ਕਰਨ ਦੀ ਜ਼ੁਅੱਰਤ ਕੀਤੀ 

ਮਲੋਟ (ਮਿੰਟੂ ਗੁਰੂਸਰੀਆ): ਸਾਡੇ ਸਮਾਜ ਤੇ ਖਾਸ ਤੌਰ 'ਤੇ ਜੱਗ ਦੀ ਜਨਣੀ ਕਿੰਨੀਂ ਕੁ ਸੁਰੱਖਿਅਤ ਹੈ, ਇਸ ਭਰਮ ਦੇ ਪਾਜ ਉਸ ਵੇਲੇ ਉਧੜ ਗਏ ਜਦੋਂ ਦੋ ਵਿਅਕਤੀਆਂ ਨੇ ਇਕ ਮਹਿਲਾ ਨਾਲ ਉਸ ਦੇ ਪਤੀ ਦੇ ਸਾਹਮਣੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਰਾਮ ਨਗਰ ਦੀ ਇੱਕ ਸ਼ਾਦੀਸ਼ੁਦਾ ਔਰਤ ਮਹਿਕਦੀਪ ਨੇ ਥਾਣਾ ਸਦਰ ਮਲੋਟ ਵਿਖੇ ਸ਼ਕਾਇਤ ਦੇ ਕੇ ਕਥਿਤ ਤੌਰ 'ਤੇ ਆਪਣੇ ਹੀ ਪਿੰਡ ਦੇ ਦੋ ਵਿਅਕਤੀਆਂ 'ਤੇ ਉਸ ਦੇ ਪਤੀ ਦੀ ਮੌਜੂਦਗੀ 'ਚ ਹੀ ਜਬਰ-ਜਿਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਾਏ ਹਨ। ਪੀੜਤਾ ਨੇ ਦੱਸਿਆ ਹੈ ਕਿ ਉਹ ਆਪਣੇ ਪਤੀ ਪਰਮਜੀਤ ਸਿੰਘ ਨਾਲ ਰਾਮਨਗਰ ਤੋਂ ਦਵਾਈ ਲੈਣ ਲਈ ਪਿੰਡ ਝੋਰੜ ਜਾ ਰਹੀ ਸੀ। ਰਸਤੇ ਵਿਚ ਪੈਂਦੇ ਇੱਕ ਖਾਲੇ
ਦੀ ਪੁਲੀ 'ਤੇ ਉਸ ਦੇ ਹੀ ਪਿੰਡ ਦਾ ਗੋਰਾ ਸਿੰਘ ਪੁੱਤਰ ਚਨ ਸਿੰਘ ਅਤੇ ਉਸਦਾ ਸਾਥੀ ਮੰਗਾ ਸਿੰਘ ਪੁੱਤਰ ਬਾਜਰਾ ਸਿੰਘ ਵਾਸੀ ਸਾਂਉਂਕੇ ਪਹਿਲਾਂ ਤੋਂ ਹੀ ਖੜੇ ਸਨ। ਉਨਾਂ ਦੇ ਨਜਦੀਕ ਪਹੁੰਚਦਿਆਂ ਹੀ ਗੋਰਾ ਸਿੰਘ ਅਤੇ ਉਸਦੇ ਸਾਥੀ ਨੇ ਸਾਡਾ ਰਾਸਤਾ ਰੋਕ ਲਿਆ ਤੇ ਬੇਵਜਾ ਬਹਿਸ ਕਰਨ ਲੱਗ ਪਏ। ਮਹਿਕਦੀਪ ਦੇ ਦੱਸੇ ਮੁਤਾਬਕ ਇਸ ਤੋਂ ਵਧਦੇ ਹੋਏ ਉਹ ਦੋਨੋਂ ਅਸ਼ਲੀਲ ਹਰਕਤਾਂ 'ਤੇ ਉੱਤਰ ਆਏ। ਉਸ ਦੇ ਪਤੀ ਵੱਲੋਂ ਵਿਰੋਧ ਕਰਨ 'ਤੇ ਉਨਾਂ ਨੇ ਉਸ ਦੇ ਪਤੀ ਨਾਲ ਕਥਿਤ ਰੂਪ ਵਿਚ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਂਣ ਹਵਸ ਦੇ ਇਹ ਭੇੜੀਏ ਜਬਰਦਸਤੀ ਉਸ ਨੂੰ ਖਿੱਚ ਕੇ ਖੇਤਾਂ ਵਿਚ ਲੈ ਗਏ ਤੇ ਉਸ ਨੂੰ ਨਿਰਵਸਤਰ ਕਰ ਦਿੱਤਾ। ਮੇਰੇ ਵੱਲੋਂ ਕੀਤੀ ਜਾ ਰਹੀ ਚੀਖ ਪੁਕਾਰ ਸੁਣ ਕੇ ਰਸਤੇ ਤੋਂ ਮੋਟਰਸਾਇਕਲ 'ਤੇ ਗੁਜਰ ਰਹੇ ਉਸ ਦੇ ਪਿੰਡ ਦੇ ਹੀ ਵਸਨੀਕ ਵਿਨੋਦ ਕੁਮਾਰ ਪੁੱਤਰ ਦੇਵੀ ਲਾਲ ਅਤੇ ਉਸਦਾ ਸਾਥੀ ਰਵਿੰਦਰ ਕੁਮਾਰ ਪੁੱਤਰ ਚੰਦ ਵਾਸੀ ਔਲਖ ਰੁਕ ਗਏ। ਉਨਾਂ ਨੇ ਜਦ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗੋਰੇ ਅਤੇ ਮੰਗੇ ਨੇ ਨਾ ਕੇਵਲ ਰਵਿੰਦਰ ਨੂੰ ਕੁੱਟਮਾਰ ਕੇ ਭਜਾ ਦਿੱਤਾ ਬਲਕਿ ਵਿਨੋਦ ਨੂੰ ਵੀ ਕੁੱਟਦਿਆਂ ਹੋਇਆਂ ਉਸਦਾ ਮੋਟਰਸਾਇਕਲ ਖੋਹਣ ਦੀ ਕੋਸ਼ਿਸ਼ ਕੀਤੀ, ਜਦ ਵਿਨੋਦ ਉਸ ਨੂੰ ਅਤੇ ਉਸ ਦੇ ਪਤੀ ਨੂੰ ਬਚਾ ਕੇ ਆਪਣੇ ਮੋਟਰਸਾਇਕਲ ਤੇ ਪਿੰਡ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਂਣ ਚੀਖ-ਚਿਹਾੜਾ ਸੁਣ ਕੇ ਹੋਰ ਵੀ ਲੋਕ ਆ ਗਏ ਤੇ ਉਨਾਂ ਚੋਂ ਕਿਸੇ ਨੇ ਇਸ ਘਟਨਾ ਦੀ ਇਤਲਾਹ ਸਰਪੰਚ ਨੂੰ ਦੇ ਦਿੱਤੀ। ਇਸ ਹਾਲ-ਦੁਹਾਈ ਵਿਚ ਮੌਕਾ ਵੇਖ ਗੋਰਾ ਤੇ ਮੰਗਾ ਉੱਥੋਂ ਭੱਜ ਨਿਕਲੇ। ਇਸ ਘਟਨਾ ਦੀ ਜਾਣਕਾਰੀ ਥਾਣਾ ਸਦਰ ਮਲੋਟ ਨੂੰ ਦਿੱਤੀ ਗਈ। ਮਹਿਕਦੀਪ ਨੇ ਦਿੱਤੀ ਦਰਖ਼ਾਸਤ 'ਚ ਕਿਹਾ ਹੈ ਕਿ ਉਹਨੂੰ ਅਤੇ ਉਸ ਦੇ ਪਰਿਵਾਰ ਨੂੰ ਗੋਰੇ ਅਤੇ ਮੰਗੇ ਤੋਂ ਖ਼ਤਰਾ ਹੈ। ਇਹ ਕਿਸੇ ਵੀ ਵਕਤ ਮੇਰੀ ਇੱਜਤ ਨੂੰ ਹੱਥ ਪਾ ਸਕਦੇ ਹਨ ਤੇ ਜਾਨੀ-ਮਾਲੀ ਨੁਕਸਾਨ ਵੀ ਕਰ ਸਕਦੇ ਹਨ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੋਰੇ ਅਤੇ ਮੰਗੇ ਨੂੰ ਤੁਰੰਤ ਹਿਰਾਸਤ 'ਚ ਲਿਆ ਜਾਵੇ ਤੇ ਇਨਾਂ ਤੇ ਬਲਾਤਕਾਰ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕੀਤਾ ਜਾਵੇ ।

No comments: