www.sabblok.blogspot.com
ਲੁਧਿਆਣਾ ( ਸਤਪਾਲ ਸੋਨੀ ) ਭਾਜਪਾ ਦੇ ਸਾਰੇ 42 ਸੈਲਾਂ ਦੇ ਸੂਬਾ ਅਤੇ ਜਿਲਾ ਪੱਧਰੀ ਕੋ-ਆਰਡੀਨੇਟਰਾਂ ਨੂੰ ਸਿਖਲਾਈ
ਦੇ ਕੇ ਲੋਕਸਭਾ ਚੋਣਾ ਲਈ ਤਿਆਰ ਕਰਨ ਵਾਸਤੇ ਜਲਦੀ ਹੀ ਕੈਂਪ ਲਗਾ ਕੇ ਪੋਲਿੰਗ ਬੂਥਾਂ ਤੇ
ਡਿਊਟੀ ਕਰਨ ਲਈ ਤਿਆਰ ਕੀਤਾ ਜਾਵੇਗਾ। ਉਪਰੋਕਤ ਜਾਣਕਾਰੀ ਪੰਜਾਬ ਭਾਜਪਾ ਦੇ ਸਾਰੇ ਸੈਲਾਂ
ਦੇ ਕੋ-ਆਰਡੀਨੇਟਰ ਰਾਜੀਵ ਕਤਨਾ ਨੇ ਸ਼ੁਕਰਵਾਰ ਨੂੰ ਸਦਰ ਬਾਜਾਰ ਦੇ ਦੁਕਾਨਦਾਰਾਂ ਵਲੋਂ
ਅਪਣੇ ਸਨਮਾਨ ਵਿੱਚ ਆਯੋਜਿਤ ਸਮਾਗਮ ਵਿੱਚ ਹਾਜਰ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਦਿੱਤਾ।
ਭਾਜਪਾ ਦੇ ਸਾਰੇ 42 ਸੈਲਾਂ ਨੂੰ ਭਾਜਪਾ ਦਾ ਮਹਤੱਵਪੂਰਨ ਅੰਗ ਦੱਸਦੇ ਹੋਏ ਕਤਨਾ ਨੇ ਕਿਹਾ
ਕਿ ਆਉਣ ਵਾਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕਰਨ
ਲਈ ਜਿਲਾ, ਮੰਡਲ ਅਤੇ ਵਾਰਡ ਪੱਧਰ ਤੇ ਸਾਰੇ ਸੈਲਾਂ ਲਈ ਵੱਖ-ਵੱਖ ਤੌਰ ਤੇ ਸਿਖਲਾਈ ਕੈਂਪ
ਲਗਾਏ ਜਾਣਗੇ। ਜਲਦੀ ਹੀ ਪਾਰਟੀ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕਰਕੇ ਸਿਖਲਾਈ ਕੈਂਪਾਂ
ਦੀ ਰੂਪਰੇਖਾ ਤਿਆਰ ਕਰਕੇ ਮਿਤਿਆਂ ਐਲਾਨ ਕੀਤੀਆਂ ਜਾਣਗੀਆਂ । ਇਸ ਮੌਕੇ ਵਿਜੈ ਤਕਿਆਰ,
ਸੁਨੀਲ ਕੁਮਾਰ, ਰਾਜੇਸ਼ ਗੁਪਤਾ, ਵਿਵੇਕ ਟੰਡਨ, ਅਸ਼ੋਕ ਕੁਮਾਰ, ਸੁਨੀਲ ਵਾਲੀਆ, ਸਤਪਾਲ,
ਅਮਨ ਬੈਟਰੀ, ਵਿਵੇਕ ਭਨੋਟ ਅਤੇ ਬਿੱਟੂ ਨੇ ਕਤਨਾ ਨੂੰ ਸਾਰੇ ਸੈਲਾਂ ਦਾ ਕੋਆਰਡੀਨੇਟਰ
ਨਿਯੁਕਤ ਕਰਨ ਤੇ ਸਨਮਾਨਿਤ ਕੀਤਾ।
No comments:
Post a Comment