www.sabblok.blogspot.com
ਚੰਡੀਗੜ੍ਹ, 30 ਜੁਲਾਈ (ਅਜੀਤ ਬਿਊਰੋ)-ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇੱਥੇ ਵਪਾਰੀਆਂ ਦੇ ਵੱਖ ਵੱਖ ਗਰੁੱਪਾਂ ਨਾਲ ਮੀਟਿੰਗਾਂ ਕਰਕੇ ਪੰਜਾਬ ਸਰਕਾਰ ਵੱਲੋਂ ਨਵੀਂ ਲਾਗੂ ਕੀਤੀ ਗਈ ਈ-ਟਿ੍ਪ ਵਿਵਸਥਾ ਸਬੰਧੀ ਸ਼ੰਕੇ ਦੂਰ ਕੀਤੇ ਗਏ | ਵਪਾਰ ਜਗਤ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਉਦਯੋਗ ਅਤੇ ਵਪਾਰ ਪੱਖੀ ਸਰਕਾਰ ਹੈ ਜਿਸ ਨੇ ਮਾਲੀਆ ਇਕੱਠਾ ਕਰਨ, ਵਪਾਰੀਆਂ ਦੀ ਖੱਜਲ ਖ਼ੁਆਰੀ ਰੋਕਣ ਲਈ ਅਨੇਕਾਂ ਪਹਿਲਕਦਮੀਆਂ ਕੀਤੀਆਂ ਹਨ | ਟੈਕਸ ਦੇਣ ਵਾਲਿਆਂ ਅਤੇ ਟੈਕਸ ਇਕੱਠਾ ਕਰਨ ਵਾਲੀਆਂ ਏਜੰਸੀ ਵਿਚਕਾਰ ਬਿਹਤਰ ਤਾਲਮੇਲ ਲਈ ਸਾਰੀ ਵਿਵਸਥਾ ਦਾ ਕੰਪਿਊਟਰੀਕਰਨ ਵੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਪਾਹ ਵਪਾਰੀਆਂ ਵੱਲੋਂ ਈ ਟਿ੍ਪ ਵਿਵਸਥਾ ਦਾ ਸਵਾਗਤ ਕੀਤਾ ਗਿਆ ਹੈ ਅਤੇ ਸਰੋਂ੍ਹ, ਖਾਣ ਵਾਲੇ ਤੇਲ ਦੇ ਵਪਾਰੀਆਂ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ | ਆਇਰਨ ਤੇ ਸਟੀਲ ਤੇ ਵਿਸ਼ੇਸ਼ ਕਰਕੇ ਫੌਰਜ਼ਿੰਗ ਤੇ ਕਾਸਟਿੰਗ ਉਦਯੋਗਾਂ ਦੇ ਸ਼ੰਕੇ ਪੂਰੀ ਤਰ੍ਹਾਂ ਦੂਰ ਕਰ ਦਿੱਤੇ ਗਏ ਹਨ | ਪਲਾਈਵੁੱਡ ਉਦਯੋਗ ਨਾਲ ਯਕਮੁਸ਼ਤ ਟੈਕਸ Ñਲਾਉਣ ਸਬੰਧੀ ਗੱਲਬਾਤ ਜਾਰੀ ਹੈ | ਹੌਜ਼ਰੀ, ਨਟਬੋਲਟ ਉਦਯੋਗ ਟਰਾਂਸਪੋਰਟਰਾਂ ਰਾਹੀਂ ਈ- ਟਿ੍ਪ ਵਿਵਸਥਾ ਲਾਗੂ ਕਰਨ ਲਈ ਸਹਿਮਤ ਹਨ ਜਦਕਿ ਪਾਈਪਾਂ, ਆਇਰਨ, ਸਟੀਲ ਤੇ ਰਾਈਸ ਉਦਯੋਗ ਵੱਲੋਂ ਕੋਈ ਸਮੱਸਿਆ ਨਹੀਂ ਆਈ ਹੈ | ਪਲਾਈਵੱੁਡ ਇੰਡਸਟਰੀ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਗਿਆ ਕਿ ਪ੍ਰਤੀ ਪੈੱ੍ਰਸ 2 ਲੱਖ ਰੁਪਏ ਔਸਤਨ ਟੈਕਸ ਦੇ ਰਹੇ ਹਨ ਅਤੇ ਜੇਕਰ ਪਲਾਈਵੱੁਡ ਇੰਡਸਟਰੀ ਤੋਂ ਈ-ਟਿ੍ਪ ਵਿਵਸਥਾ ਹਟਾ ਲਈ ਜਾਂਦੀ ਹੈ ਤਾਂ ਉਹ 9 ਲੱਖ ਰੁਪਏ ਟੈਕਸ ਦੇਣ ਨੂੰ ਤਿਆਰ ਹਨ | ਛੋਟੇ ਉਦਯੋਗਪਤੀਆਂ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣਦਿਆਂ ਸ. ਬਾਦਲ ਨੇ ਨਿਟਵਿਅਰ ਕਲੱਬ ਅਤੇ ਨਟ ਬੋਲਟ ਉਦਯੋਗ ਵੱਲੋਂ ਸ਼ਹਿਰ ਦੇ ਅੰਦਰ-ਅੰਦਰ ਉਤਪਾਦਾਂ ਦੀ ਆਵਾਜਾਈ ਮੌਕੇ ਈ-ਟਿ੍ਪ ਰਾਹੀਂ ਜਾਂਚ ਨਾ ਕਰਨ ਸਬੰਧੀ ਸਹਿਮਤੀ ਜਤਾਈ | ਉਤਪਾਦ ਦੇ ਸ਼ਹਿਰ ਤੋਂ ਬਾਹਰ ਜਾਣ ਮੌਕੇ ਈ-ਟਿ੍ਪ ਵਿਵਸਥਾ ਲਾਗੂ ਹੋਵੇਗੀ | ਕਾਸਟਿੰਗ ਅਤੇ ਫੌਰਜ਼ਿੰਗ ਉਦਯੋਗ ਦੇ ਵਪਾਰੀਆਂ ਦਾ ਭੁਲੇਖਾ ਦੂਰ ਕਰਦਿਆਂ ਸ. ਬਾਦਲ ਨੇ ਸਪਸ਼ਟ ਕੀਤਾ ਕਿ ਈ-ਟਿ੍ਪ ਵਿਵਸਥਾ ਉਨ੍ਹਾਂ ਦੇ ਉਦਯੋਗਾਂ 'ਤੇ ਲਾਗੂ ਨਹੀਂ ਹੈ | ਉਨ੍ਹਾਂ ਕਰ ਅਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਨੂੰ ਕਿਹਾ ਕਿ ਉਹ ਹੌਜ਼ਰੀ ਉਦਯੋਗ ਵੱਲੋਂ ਪ੍ਰਤੀ ਪੇਟੀ ਜਾਂ ਪ੍ਰਤੀ ਬੋਰੀ ਯਕਮੁਸ਼ਤ ਟੈਕਸ ਲਗਾਕੇ ਪੇਟੀ ਮਾਫ਼ੀਆ ਨੂੰ ਨੱਥ ਪਾਉਣ ਦੀ ਮੰਗ ਸਬੰਧੀ ਵਿਚਾਰ ਕਰਨ |
No comments:
Post a Comment