www.sabblok.blogspot.com
ਨਵੀਂ
ਦਿੱਲੀ, 31 ਜੁਲਾਈ (ਏਜੰਸੀ)-ਸਰਕਾਰ ਨੇ ਅੱਜ ਆਮਦਨ ਕਰ ਰਿਟਰਨ ਭਰਨ ਦੀ ਅੰਤਿਮ ਮਿਤੀ
ਪੰਜ ਦਿਨ ਵਧਾ ਕੇ 5 ਅਗਸਤ ਤੱਕ ਕਰ ਦਿੱਤੀ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਆਮਦਨ ਕਰ
ਰਿਟਰਨ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ ਬੁੱਧਵਾਰ 31 ਜੁਲਾਈ ਸੀ। ਇਲੈਕਟ੍ਰਾਨਿਕ ਤਰੀਕੇ
ਨਾਲ ਆਮਦਨ ਕਰ ਰਿਟਰਨ ਭਰਨ ਵਾਲਿਆਂ ਦੀ ਗਿਣਤੀ 'ਚ ਵਾਧੇ ਨੂੰ ਵੇਖਦੇ ਹੋਏ ਅੰਤਿਮ ਮਿਤੀ
ਵਧਾਈ ਗਈ ਹੈ। ਸੀ. ਬੀ. ਡੀ. ਟੀ. ਅਨੁਸਾਰ ਇਲੈਕਟ੍ਰਾਨਿਕ ਰਿਟਰਨ 'ਚ ਬਹੁਤ ਜ਼ਿਆਦਾ ਵਾਧਾ
ਹੋਇਆ ਹੈ। 30 ਜੁਲਾਈ ਤੱਕ ਕੁੱਲ 92 ਲੱਖ ਰਿਟਰਨ ਈ-ਫਾਈਲਿੰਗ ਤਰੀਕੇ ਨਾਲ ਦਾਖਲ ਕੀਤੇ
ਗਏ ਹਨ। ਇਹ ਪਿਛਲੇ ਸਾਲ ਦੀ ਤੁਲਨਾ ਨਾਲੋਂ 46.8 ਫੀਸਦੀ ਵੱਧ ਹਨ।
No comments:
Post a Comment