jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 27 July 2013

ਸਬ-ਡਵੀਜ਼ਨ ਦੇ 106 ਸਕੂਲਾਂ ਦੇ ਮਿਡ-ਡੇ-ਮੀਲ ਦੀ ਜਾਂਚ ਕੀਤੀ

www.sabblok.blogspot.com


ਬੋਦਲ ਸਕੂਲ ’ਚ ਬਣਾਏ ਖਾਣੇ ਦੀ ਜਾਂਚ ਕਰਦੇ ਹੋਏ ਐਸਡੀਐਮ ਬਰਜਿੰਦਰ ਸਿੰਘ (ਫੋਟੋ: ਸੰਦਲ)
ਦਸੂਹਾ, 27 ਜੁਲਾਈ
ਉਪ ਮੰਡਲ ਮੈਜਿਸਟਰੇਟ ਬਰਜਿੰਦਰ ਸਿੰਘ ਵੱਲੋਂ ਉਪ ਮੰਡਲ ਦਸੂਹਾ ਵਿੱਚ ਪੈਂਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਤੇ ਬੋਦਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ. ਖੁੱਡਾ ਤੇ ਬੋਦਲ ਵਿੱਚ ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ-ਡੇ ਮੀਲ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਦਸੂਹਾ ਉਪ ਮੰਡਲ ਵਿੱਚ ਪੈਂਦੇ 17 ਅਧਿਕਾਰੀਆਂ ਤੋਂ ਵੀ ਸੰਯੁਕਤ ਰੂਪ ਵਿੱਚ ਚੈਕਿੰਗ ਕਰਵਾਈ ਗਈ। ਇਨ੍ਹਾਂ ਵਿੱਚ ਸਰਕਲ ਮਾਲ ਅਫਸਰ, ਬੀਡੀਪੀਓਜ਼, ਈਓਐਮਸੀਜ਼, ਸੀਡੀਪੀਓਜ਼, ਐਸਡੀਓ, ਪੀਡਬਲਯੂਡੀ. (ਬੀ ਐਂਡ ਆਰ) ਦਸੂਹਾ/ਟਾਂਡਾ, ਐਸਡੀਓ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦਸੂਹਾ ਅਤੇ ਐਸਡੀਓ (ਪੰਚਾਇਤੀ ਰਾਜ) ਸ਼ਾਮਲ ਹੋਏ।
ਉਪ ਮੰਡਲ ਮੈਜਿਸਟਰੇਟ ਬਰਜਿੰਦਰ ਸਿੰਘ ਨੇ ਦੱਸਿਆ ਕਿ ਕਾਫੀ ਸਕੂਲਾਂ ਵਿੱਚ ਲੱਕੜਾਂ ’ਤੇ ਖਾਣਾ ਬਣਾਇਆ ਜਾ ਰਿਹਾ ਸੀ ਕਿਉਂਕਿ ਇਨ੍ਹਾਂ ਸਕੂਲਾਂ ’ਚੋਂ ਸਿਲੰਡਰ ਚੋਰੀ ਹੋ ਚੁੱਕੇ ਹਨ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਇਸ ਬਾਰੇ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਮਿਡ-ਡੇ ਮੀਲ ਸਮੱਗਰੀ ਮਿਆਰੀ ਨਹੀਂ ਹੁੰਦੀ। ਇਹ ਸਮੱਗਰੀ ਲੈਣ ਸਮੇਂ ਕਿਸੇ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਸਕੂਲਾਂ ਵਿੱਚ ਵਧੀਆ ਪੱਧਰ ਦੀ ਸਮੱਗਰੀ ਸਪਲਾਈ ਹੋਵੇ। ਉਨ੍ਹਾਂ ਦੱਸਿਆ ਕਿ ਉਪ ਮੰਡਲ ਦਸੂਹਾ ਦੇ ਕਰੀਬ 106 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਅਧਿਕਾਰੀਆਂ ਨੂੰ ਸਕੂਲ ਪ੍ਰਸ਼ਾਸਨ ਵੱਲੋਂ ਮਿਡ-ਡੇ ਮੀਲ ਦੇਣ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਿਆ ਗਿਆ, ਜਿਨ੍ਹਾਂ ਦੇ ਜਲਦ ਨਿਪਟਾਰੇ ਲਈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਚੈਕਿੰਗ ਵਿੱਚ ਤਹਿਸੀਲਦਾਰ ਦਸੂਹਾ ਸੁਰਿੰਦਰ ਸਿੰਘ, ਨਾਇਬ ਤਹਿਸੀਲਦਾਰ ਦਸੂਹਾ ਲਖਵਿੰਦਰ ਸਿੰਘ, ਗੜ੍ਹਦੀਵਾਲਾ ਨਿਰਮਲ ਸਿੰਘ, ਹਰਕਰਮ ਸਿੰਘ, ਬੀਡੀਪੀਓ ਦਸੂਹਾ ਪਰਮਜੀਤ ਸਿੰਘ, ਟਾਂਡਾ ਕੁਲਦੀਪ ਸਿੰਘ, ਭੁੂੰਗਾ ਅਜੈ ਕੁਮਾਰ, ਕਾਰਜਸਾਧਕ ਅਫਸਰ ਦਸੂਹਾ ਤੇਜਿੰਦਰ ਸਿੰਘ, ਟਾਂਡਾ ਕਮਲਜਿੰਦਰ ਸਿੰਘ, ਗੜ੍ਹਦੀਵਾਲਾ ਰਾਮ ਪ੍ਰਕਾਸ਼, ਐਸਡੀਓ (ਬੀ ਐਂਡ ਆਰ) ਦਸੂਹਾ ਪ੍ਰੇਮ ਕਮਲ, ਐਸਡੀਓ ਮਨਜੀਤ ਸਿੰਘ, ਐਸਡੀਓ ਸਤਿੰਦਰ ਮਹਾਜਨ, ਐਸਡੀਓ ਜਨਕ ਰਾਜ ਗਰੋਵਰ, ਸੀਡੀਪੀਓ ਦਸੂਹਾ ਕੁਲਵੰਤ ਕੌਰ, ਟਾਂਡਾ ਬਖਸ਼ੀਸ਼ ਕੌਰ ਅਤੇ ਭੂੰਗਾ ਮਨਦੀਪ ਕੌਰ ਹਾਜ਼ਰ ਸਨ।

No comments: