jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 30 July 2013

ਪੰਜ ਰੁਪਏ 'ਚ ਭਰ-ਪੇਟ ਭੋਜਨ ਦੀ ਗੱਲ ਆਖ ਕੇ ਕਾਂਗਰਸ ਕਸੂਤੀ ਫਸੀ

www.sabblok.blogspot.com

ਪੰਜਾਬ ਵਿੱਚ ਵੀ ਭਾਰੀ ਵਿਰੋਧ ਦਾ ਸਿਲਸਿਲਾ ਸ਼ੁਰੂ 
ਜਗਬਾਣੀ 'ਚ ਪ੍ਰਕਾਸ਼ਿਤ ਖਬਰ ਦੀ ਫੋਟੋ 
ਜਗਬਾਣੀ 'ਚ ਪ੍ਰਕਾਸ਼ਿਤ ਖਬਰ ਦੀ ਫੋਟੋ 
ਜਿਹੜੀ ਸਰਕਾਰ ਯੂਪੀਏ ਸਰਕਾਰ ਸੁਪ੍ਰੀਮ ਕੋਰਟ ਦੀ ਸਲਾਹ 'ਤੇ ਵੀ ਗਰੀਬਾਂ ਨੂੰ ਉਹ ਅਨਾਜ ਤੱਕ ਵੰਡਣ ਲਈ ਤਿਆਰ ਨਹੀਂ ਹੋਈ ਜਿਹੜਾ ਕਿ ਸਰਕਾਰੀ ਗੋਦਾਮਾਂ 'ਚ ਪਿਆ ਪਿਆ ਹੀ ਸੜ ਰਿਹਾ ਸੀ ਹੁਣ ਓਸ ਯੂਪੀਏ ਦੀ ਅਗਵਾਈ ਕਰ ਰਹੀ ਕਾਂਗਰਸ ਪਾਰਟੀ ਦੇ ਲੀਡਰ ਬੜੀ ਹੀ ਬੇਸ਼ਰਮੀ ਨਾਲ ਆਖ ਰਹੇ ਹਨ ਕਿ ਦਿੱਲੀ ਵਿੱਚ ਪੰਜ ਰੁਪਏ ਅਤੇ ਮੁੰਬਈ ਵਿੱਚ ਸਿਰਫ 12 ਰੁਪੇ ਨਾਲ ਭਰ-ਪੇਟ ਭੋਜਨ ਕੀਤਾ ਜਾ ਸਕਦਾ ਹੈ ਇਹ ਉਹੀ ਕਾਂਗਰਸ ਹੈ ਜਿਹੜੀ ਕੁਝ ਸਮਾਂ ਪਹਿਲਾਂ 28 ਰੁਪੇ ਅਤੇ 32  ਰੁਪੇ ਦੀ ਆਮਦਨ ਵਾਲਿਆਂ ਨੂੰ ਅਮੀਰ ਦੱਸ ਕੇ ਹਟੀ ਹੈ ਹਾਲਾਂਕਿ ਲੋਕਾਂ ਨੂੰ ਸਭ ਪਤਾ ਹੈ ਕਿ ਅਜਿਹੇ ਕਾਗਜ਼ੀ ਅੰਕੜਿਆਂ ਨੂੰ ਅਧਾਰ ਬਣਾ ਕੇ ਆਏ ਦਿਨ ਲੋਕਾਂ ਨਾਲ ਮਜਾਕ ਕਰਨ ਵਾਲੇ ਇਹਨਾਂ ਅਖੌਤੀ ਆਗੂਆਂ ਦੇ ਬਾਥਰੂਮਾਂ ਵਿਕ੍ਚ ਹੀ ਕਿੰਨੇ ਕਿੰਨੇ ਭਾਰੀ ਭਰਕਮ ਖਰਚੇ ਹੋਏ ਹਨ---ਸਮਾਂ ਆਉਣ ਤੇ ਲੋਕ ਇਹਨਾਂ ਖਰਚਿਆਂ ਦਾ ਹਿਸਾਬ ਵੀ ਲੈਣਗੇ ਅਤੇ ਇਹਨਾਂ ਲੀਡਰਾਂ ਨੂੰ ਇਹਨਾਂ ਦੀ ਔਕਾਤ ਵੀ ਦਿਖਾਉਣਗੇ ਪਰ ਚੋਣਾਂ ਆਉਣ ਵਾਲੀਆਂ ਹਨ ਸੋ ਕਿੰਨਾ ਚੰਗਾ ਹੋਵੇ ਜੇ ਇਸ ਕਾਂਗਰਸ ਪਾਰਟੀ ਅਤੇ ਇਸਦੀਆਂ ਹਮਾਇਤੀ ਪਾਰਟੀਆਂ ਦੇ ਆਗੂ ਦੇਸ਼ ਭਰ ਵਿੱਚ ਅਜਿਹਾ ਜੀਵਨ ਖੁਦ ਜੀ ਕੇ ਦਿਖਾਉਣ। ਸਿਰਫ 28 ਰੁਪੇ ਅਤੇ 32 ਰੁਪੇ ਰੋਜ਼ਾਨਾ ਵਿੱਚ। ਸਿਰਫ ਪੰਜ ਰੁਪੇ ਜਾਂ ਵਧ ਤੋਂ ਵਧ 12 ਰੁਪਏ ਦੀ ਥਾਲੀ ਆਸਰੇ। ਜੇ ਇਹਨਾਂ ਪਾਰਟੀਆਂ ਦੇ ਆਗੂ ਆਪੋ ਆਪਣੇ ਢਾਬਿਆਂ, ਰੈਸਟੋਰੈਂਟ, ਹੋਟਲਾਂ  ਅਤੇ ਹੋਰਨਾਂ ਥਾਵਾਂ ਤੇ ਏਨੇ ਕੁ ਮੁਲ ਵਾਲੀ ਥਾਲੀ ਤੇ ਭੋਜਨ ਕਰਾਉਣ ਸ਼ੁਰੂ ਵੀ ਕਰ ਦੇਣ ਘਟੋਘੱਟ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇੱਕਲੇ ਪੰਜਾਬ ਵਿੱਚ ਹੀ ਕਈ ਕਾਂਗਰਸੀ ਆਗੂ ਹੋਟਲਾਂ ਦੇ ਮਾਲਕ ਹਨ। ਇਹ ਲੀਡਰ ਪਤਾ ਨਹੀਂ ਆਪਣੀ ਪਾਰਟੀ ਦੀ ਲਾਜ ਰੱਖਣ ਲਈ ਕਦੋਂ ਅਜਿਹਾ ਕਰਨਗੇ ਪਰ ਫਿਲਹਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਲੰਮੇ ਹਥੀਂ ਲਿਆ ਹੈ। ਸਰਦਾਰ ਬਾਦਲ ਐਤਵਾਰ 28 ਜੁਲਾਈ ਨੂੰ ਲੁਧਿਆਣਾ ਵਿੱਚ ਸਨ। ਉਹਨਾਂ ਵੱਲੋਂ ਸੁਣਾਈਆਂ ਖਰੀਆਂ ਖਰੀਆਂ ਗੱਲਾਂ ਨੂੰ ਮੀਡੀਆ ਨੇ ਵੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ: ਕਾਂਗਰਸ ਗਰੀਬਾਂ ਨਾਲ ਰੋਟੀ ਦੇ ਮਾਮਲੇ 'ਤੇ ਮਜ਼ਾਕ ਬੰਦ ਕਰੇ : ਬਾਦਲ
ਲੁਧਿਆਣਾ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਰਾਜ-ਭਾਗ 'ਤੇ ਕਾਬਜ਼ ਕਾਂਗਰਸ ਪਾਰਟੀ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਹੁਣ ਬਹੁਤ ਹੋ ਚੁੱਕਾ ਹੈ, ਕਾਂਗਰਸ ਗਰੀਬਾਂ ਨਾਲ ਰੋਟੀ ਦੇ ਮਾਮਲੇ 'ਤੇ ਮਜ਼ਾਕ ਕਰਨਾ ਬੰਦ ਕਰੇ।
ਉਨ੍ਹਾਂ ਕਿਹਾ ਕਿ 60 ਸਾਲ ਹੋ ਚੁੱਕੇ ਹਨ ਦੇਸ਼ ਨੂੰ ਆਜ਼ਾਦ ਹੋਇਆਂ ਪਰ ਅਜੇ ਵੀ ਦੇਸ਼ 'ਚ 65 ਫੀਸਦੀ ਲੋਕ ਕੇਂਦਰ ਸਰਕਾਰ ਦੇ ਹੱਥਾਂ ਵੱਲ ਰੋਟੀ ਲਈ ਦੇਖ ਰਹੇ ਹਨ ਜਦੋਂ ਕਿ ਕਾਂਗਰਸੀ ਨੇਤਾ ਦੇਸ਼ ਦੇ ਗਰੀਬ ਲੋਕਾਂ ਦੀ ਗਰੀਬੀ ਦਾ ਕਦੇ ਚੰਦ ਰੁਪਏ ਦਿਹਾਡ਼ੀ ਆਖ ਕੇ ਤੇ ਕਦੇ 5 ਰੁਪਏ ਤੇ 12 ਰੁਪਏ ਥਾਲੀ ਆਖ ਕੇ ਮਜ਼ਾਕ ਉਡਾ ਰਹੇ ਹਨ। ਸ. ਬਾਦਲ ਅੱਜ ਇਥੇ ਅਗਰਵਾਲ ਸਮਾਜ ਦੇ ਸਮਾਗਮ ਵਿਚ ਪੁੱਜਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਅਤੇ ਲੋਕ ਬਹੁਤ ਸਿਆਣੇ ਹੋ ਚੁੱਕੇ ਹਨ ਤੇ ਉਹ ਜਾਣ ਚੁੱਕੇ ਹਨ ਕਿ ਦੇਸ਼ 'ਚ ਜ਼ਿਆਦਾ ਸਮਾਂ ਰਾਜ ਕਰਦੀ ਕਾਂਗਰਸ ਸਰਕਾਰ ਨੇ ਦੇਸ਼ ਨੂੰ ਹਰ ਪੱਖੋਂ ਪਿੱਛੇ ਕੀਤਾ ਹੈ। ਸ. ਬਾਦਲ ਨੇ ਦੇਸ਼ ਦੀ ਯੂ. ਪੀ. ਏ. ਸਰਕਾਰ ਵਲੋਂ ਹੁਣ ਫੂਡ ਸਕਿਓਰਿਟੀ ਬਿੱਲ ਜੋ ਦੇਸ਼ ਦੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਲਈ ਭੋਜਨ ਦੇਣ ਦੀ ਆਖ ਰਹੀ ਹੈ, ਉਹ ਕੇਵਲ ਇਕ ਚੋਣ ਡਰਾਮਾ ਹੈ।
ਪੰਜਾਬ ਵਿਚ ਵਪਾਰੀ ਵਰਗ ਈ-ਟ੍ਰਿਪ ਦੇ ਮਾਮਲੇ 'ਤੇ ਮਚੀ ਹਾਹਾਕਾਰ 'ਤੇ ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਇਹ ਕੋਈ ਟੈਕਸ ਨਹੀਂ ਕੇਵਲ ਵਪਾਰੀ ਵਰਗ ਤੋਂ ਸੂਚਨਾ ਮੰਗੀ ਹੈ ਜੋ ਘਰ ਬੈਠੇ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਾਡੇ ਵਿਰੋਧੀ ਇਸ ਮਾਮਲੇ ਨੂੰ ਗਲਤ ਰੰਗ ਦੇ ਕੇ ਲੋਕਾਂ 'ਚ ਬੇਤੁਕਾ ਪ੍ਰਚਾਰ ਕਰ ਰਹੇ ਹਨ।
ਪ੍ਰਾਪਰਟੀ ਟੈਕਸ ਬਾਰੇ ਸ. ਬਾਦਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਆ ਰਹੀ ਹੈ। ਉਸ ਤੋਂ ਬਾਅਦ ਸਪੱਸ਼ਟ ਹੋ ਜਾਵੇਗਾ। ਇਸ ਮੌਕੇ ਜਥੇ. ਅਵਤਾਰ ਸਿੰਘ ਮੱਕਡ਼, ਚੇਅਰਮੈਨ ਅੰਮ੍ਰਿਤ ਅਗਰਵਾਲ, ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਐੱਸ. ਆਰ. ਕਲੇਰ, ਮਨਪ੍ਰੀਤ ਸਿੰਘ ਇਯਾਲੀ (ਦੋਵੇਂ ਵਿਧਾਇਕ), ਜਤਿੰਦਰਪਾਲ ਸਿੰਘ ਸਲੂਜਾ, ਪ੍ਰਿਤਪਾਲ ਸਿੰਘ ਪ੍ਰਧਾਨ, ਇੰਦਰਮੋਹਨ ਸਿੰਘ ਕਾਦੀਆਂ ਸਾਬਕਾ ਚੇਅਰਮੈਨ, ਸ਼੍ਰੋਮਣੀ ਕਮੇਟੀ ਮੈਂਬਰ ਠੇਕੇਦਾਰ ਕੰਵਲਇੰਦਰ ਸਿੰਘ, ਹਰਪਾਲ ਸਿੰਘ ਕੋਹਲੀ, ਮਾਨ ਸਿੰਘ ਗਰਚਾ, ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਗਰਚਾ, ਹਰਭਜਨ ਸਿੰਘ ਡੰਗ ਸਾਬਕਾ ਕੌਂਸਲਰ ਆਦਿ ਮੌਜੂਦ ਸਨ। 
5 ਰੁਪਏ ਨਾਲ ਤਾਂ 'ਪੇਟ ਖਾਲੀ ਹੁੰਦਾ ਹੈ'
ਮੁੱਖ ਮੰਤਰੀ ਦੀ ਫੇਰੀ ਦੌਰਾਨ ਮਹਾਨਗਰ ਦੇ ਅਕਾਲੀ ਨੇਤਾਵਾਂ 'ਚ ਅੱਜ ਇਹ ਚਰਚਾ ਆਪਮੁਹਾਰੇ ਹੋ ਰਹੀ ਸੀ ਕਿ ਦੇਸ਼ 'ਚ 5 ਰੁਪਏ ਨਾਲ ਕਾਂਗਰਸ ਦੇ ਆਗੂਆਂ ਦੇ ਕਹਿਣ 'ਤੇ ਰੋਟੀ ਨਾਲ ਪੇਟ ਭਰਦਾ ਹੈ ਪਰ ਅਕਾਲੀ ਨੇਤਾ ਇਸ ਬਿਆਨ 'ਤੇ ਚੁਟਕੀ ਲੈ ਕੇ ਆਖ ਰਹੇ ਸਨ ਕਿ ਸਾਡੇ ਦੇਸ਼ 'ਚ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਹੋਰ ਥਾਵਾਂ 'ਤੇ ਪੇਟ ਖਾਲੀ ਕਰਨ ਦੇ 5 ਰੁਪਏ ਦੇਣੇ ਪੈਂਦੇ ਹਨ ਤਾਂ ਦੇਸ਼ ਦੇ ਨੇਤਾ ਸਹਿਜੇ ਅੰਦਾਜ਼ਾ ਲਗਾ ਲੈਣ ਕਿ ਪੇਟ ਭਰਨ ਲਈ ਕਿੰਨੇ ਰੁਪਏ ਖਰਚ ਕਰਨੇ ਪੈਂਦੇ ਹਨ?

No comments: