www.sabblok.blogspot.com
ਪੰਜਾਬ ਲੋਕਪਾਲ ਦੇ ਘੇਰੇ 'ਚ ਭਾਵੇਂ ਭਿ੍ਸ਼ਟ ਰਾਜਸੀ ਨੇਤਾ ਜਾਂ ਜਿਲ੍ਹਾ ਪ੍ਰੀਸ਼ਦਾਂ, ਨਗਰ ਨਿਗਮਾਂ ਜਾਂ ਨਗਰ ਕੌਾਸਲਾਂ/ਪੰਚਾਇਤਾਂ ਦੇ ਉੱਚ ਅਹੁਦੇਦਾਰਾਂ ਹੀ ਆਉਂਦੇ ਹਨ ਪ੍ਰੰਤੂ ਰਾਜ ਭਰ 'ਚੋਂ ਲੋਕਪਾਲ ਕੋਲ ਨਿੱਕੇ ਵੱਡੇ ਕੰਮ ਲਈ ਰਿਸ਼ਵਤ ਮੰਗਣ ਵਾਲੇ ਵੱਢੀਖੋਰ ਸਰਕਾਰੀ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਵੀ ਸੁਣਵਾਈ ਲਈ ਪੁੱਜ ਰਹੀਆਂ ਹਨ, ਸਰਕਾਰੀ ਸੂਤਰਾਂ ਨੇ ਦੱਸਿਆ ਕਿ ਦਰਅਸਲ, ਲੋਕਪਾਲ ਕੋਲ ਹੁਣ ਤੱਕ ਅਜਿਹੇ ਵੱਢੀਖੋਰ ਮੁਲਾਜ਼ਮਾਂ ਬਾਰੇ ਲੱਗਭਗ 200 ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ, ਇਨ੍ਹਾਂ ਸਰਕਾਰੀ ਮੁਲਾਜ਼ਮਾਂ ਵਿਚ ਮੁੱਖ ਤੌਰ 'ਤੇ ਪਟਵਾਰੀਆਂ, ਕਾਨੂੰਨਗੋਆਂ, ਪੁਲਿਸ ਕਰਮੀਆਂ, ਤਹਿਸੀਲਦਾਰਾਂ ਅਤੇ ਹੋਰ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਸ਼ਾਮਿਲ ਹਨ | ਲੋਕਪਾਲ ਕੋਲ ਇਨ੍ਹਾਂ ਸ਼ਿਕਾਇਤਾਂ
ਨੂੰ ਸੁਣਨ ਦੀ ਸ਼ਕਤੀ ਨਹੀਂ, ਇਸ ਲਈ ਲੋਕਪਾਲ ਵੱਲੋਂ ਇਹ ਸ਼ਿਕਾਇਤਾਂ ਮੁੱਖ ਸਕੱਤਰ ਪੰਜਾਬ ਜਾਂ ਉਨ੍ਹਾਂ ਵਿਭਾਗਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਭਾਗਾਂ ਨਾਲ ਉਪਰੋਕਤ ਮੁਲਾਜ਼ਮਾਂ ਸੰਬੰਧ ਰੱਖਦੇ ਹਨ | ਸ਼ਿਕਾਇਤਾਂ ਵਿਚ ਅਕਸਰ ਇਹੀ ਸ਼ਿਕਾਇਤ ਜ਼ਿਆਦਾ ਹੁੰਦੀ ਹੈ ਕਿ ਕਿਹੜੇ ਪਟਵਾਰੀ, ਪੁਲਿਸ ਕਰਮੀ ਜਾਂ ਅਧਿਕਾਰੀ ਨੇ ਸਰਕਾਰੀ ਕੰਮ ਲਈ ਰਿਸ਼ਵਤ ਦੀ ਮੰਗ ਕੀਤੀ ਜਾਂ ਮੰਗ ਕਰ ਰਿਹਾ ਹੈ | ਜਦੋਂ ਅਜਿਹੇ ਮਾਮਲੇ ਸੰਬੰਧਿਤ ਵਿਭਾਗਾਂ ਨੂੰ ਲੋੜੀਂਦੀ ਕਾਰਵਾਈ ਹਿੱਤ ਭੇਜ ਦਿੱਤੇ ਜਾਂਦੇ ਹਨ ਤਾਂ ਕਦੇ ਕਦੇ ਕਿਸੇ ਵਿਭਾਗ ਦਾ ਜਵਾਬ ਵੀ ਆ ਜਾਂਦਾ ਹੈ ਕਿ ਵਿਭਾਗ ਅਜਿਹੇ ਮੁਲਾਜ਼ਮ ਖਿਲਾਫ਼ ਕਾਰਵਾਈ ਕਰੇਗਾ |
No comments:
Post a Comment