www.sabblok.blogspot.com
ਵਾਸ਼ਿੰਗਟਨ, 26 ਜੁਲਾਈ - ਸ਼ੂਗਰ ਦੇ ‘ਕੁਦਰਤੀ’ ਇਲਾਜ ਦੇ ਲੇਬਲ ਨਾਲ ਭਾਰਤ ‘ਚ ਤਿਆਰ ਹੋਈਆਂ ਦਵਾਈਆਂ ਦੀ ਵੱਡੇ ਪੱਧਰ ‘ਤੇ ਹੋ ਰਹੀ ਨਾਜਾਇਜ਼ ਵਿਕਰੀ ਨੂੰ ਨੱਥ ਪਾਉਣ ਲਈ ਅਮਰੀਕਾ ਦੀ ਸਿਹਤ ਅਥਾਰਟੀ ਖੁਰਾਕ ਤੇ ਦਵਾਈ ਪ੍ਰਸ਼ਾਸਨ (ਐਫ ਡੀ ਏ) ਨੇ ਅਜਿਹੇ ਉਤਪਾਦ ਸਪਲਾਈ ਕਰਨ ਲਈ ਇਕ ਗੁਜਰਾਤ ਆਧਾਰਤ ਦਵਾਈ ਨਿਰਮਾਤਾ ਸਮੇਤ 15 ਕੰਪਨੀਆਂ ਖਿਲਾਫ ਕਾਰਵਾਈ ਕੀਤੀ ਹੈ।
ਸੂਰਤ ਆਧਾਰਤ ਅਮਰੂਤਮ ਲਾਈਫ ਕੇਅਰ ਤੇ 14 ਹੋਰ ਕੰਪਨੀਆਂ ਨੂੰ ਜਾਰੀ ਕੀਤੇ ਵੱਖਰੇ-ਵੱਖਰੇ ‘ਚਿਤਾਵਨੀ ਪੱਤਰਾਂ’ ‘ਚ ਐਫ ਡੀ ਏ ਨੇ ਕਿਹਾ ਕਿ ਇਹ ਕੰਪਨੀਆਂ ਦਵਾਈਆਂ, ਤਾਕਤ ਵਾਲੀਆਂ ਦਵਾਈਆਂ ਤੇ
ਸ਼ੂਗਰ ਦੇ ਇਲਾਜ ਲਈ ਆਯੂਰਵੈਦਿਕ ਉਤਪਾਦਾਂ ਦੇ ਲੇਬਲ ਨਾਲ ਗੈਰ ਕਾਨੂੰਨੀ ਦਵਾਈਆਂ ਦੀ ਵਿਕਰੀ ਕਰਦੀਆਂ ਪਾਈਆਂ ਗਈਆਂ ਹਨ। ਪੱਤਰਾਂ ਮੁਤਾਬਕ ਇਨ੍ਹਾਂ ‘ਚੋਂ ਜ਼ਿਆਦਾਤਰ ਕੰਪਨੀਆਂ ਸ਼ੂਗਰ ਦੇ ਇਲਾਜ ਲਈ ਭਾਰਤ ‘ਚ ਬਣਾਈਆਂ ਦਵਾਈਆਂ ਵੇਚਦੀਆਂ ਹਨ, ਜਦੋਂਕਿ ਇਨ੍ਹਾਂ ‘ਚੋਂ ਦੋ ਕੰਪਨੀਆਂ ਦੇ ਭਾਰਤ ‘ਚ ਸਪਲਾਇਰ ਜਾਂ ਸਹਾਇਕ ਕੰਪਨੀਆਂ ਹਨ।
ਇਕ ਹੋਰ ਵੱਖਰੇ ਬਿਆਨ ‘ਚ ਐਫ ਡੀ ਏ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਉਤਪਾਦ ਜਿਨ੍ਹਾਂ ‘ਚ ਤਾਕਤ ਦੀਆਂ ਦਵਾਈਆਂ ਅਤੇ ਸ਼ੂਗਰ ਦਾ ਇਲਾਜ ਹੋਣ ਦੇ ਦਾਅਵਿਆਂ ਵਾਲੇ ਆਯੂਰਵੈਦਿਕ ਉਤਪਾਦ ਸ਼ਾਮਲ ਹਨ, ਭਾਰਤ ‘ਚ ਬਣੇ ਹੋਏ ਹਨ। ਐਫ ਡੀ ਏ ਜੋ ਕਿ ਭਾਰਤੀ ਦਵਾਈ ਨਿਰਮਾਤਾ ਕੰਪਨੀਆਂ ਖਿਲਾਫ ਉਨ੍ਹਾਂ ਦੇ ਉਤਪਾਦਾਂ ‘ਚ ਘਾਟਾਂ ਦੇ ਚੱਲਦੇ ਕਾਰਵਾਈ ਕਰ ਰਿਹਾ ਹੈ, ਨੇ ਅਮਰੂਤਮ ਨੂੰ ਇਸ ਦੇ ਉਤਪਾਦ ‘ਚ ਹੋਰ ਘਾਟਾਂ ਤੇ ਨਿਯਮਾਂ ਦਾ ਉਲੰਘਣ ਕੀਤੇ ਜਾਣ ਦੀ ਗੱਲ ਵੀ ਕਹੀ ਹੈ। ਇਨ੍ਹਾਂ ਕੰਪਨੀਆਂ ‘ਚ ਰਨਬੈਕਸੀ, ਸਨ ਫਾਰਮਾ, ਕੈਂਡੀਲਾ, ਡਾਬਰ, ਗਲੈਨਮਾਰਕ ਤੇ ਆਰ ਪੀ ਜੀ ਲਾਈਫ ਸਾਇੰਸ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ।

No comments:
Post a Comment