jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 25 July 2013

ਡਿਪਟੀ ਕਮਿਸ਼ਨਰ ਤਿਵਾੜੀ ਨੇ ਅਧਿਕਾਰੀਆਂ ਨਾਲ ਧੁੱਸੀ ਬੰਨ ਦੇ ਸੰਵੇਦਨਸ਼ੀਲ ਸਥਾਨਾਂ ਦਾ ਮੁਆਇਨਾ ਕੀਤਾ

www.sabblok.blogspot.com

ਜਿਲਾ ਪੱਧਰ ਦਾ ਫਲੱਡ ਕੰਟਰੋਲ ਰੂਮ 24 ਘੰਟੇ ਖੁੱਲਾ ਰਹੇਗਾ ਜਿਸ ਦਾ ਫੋਨ ਨੰਬਰ 2400394 ਹੋਵੇਗਾ  
ਜਗਰਾਓਂ, 25 ਜੁਲਾਈ ( ਹਰਵਿੰਦਰ ਸੱਗੂ )—ਭਾਰੀ ਬਰਸਾਤ ਦੀ ਸੰਭਾਵਨਾ ਨੂੰ ਮੁੱਖ ਰੱਖਦਿਆ ਕਿਸੇ ਵੀ ਤਰ੍ਹਾਂ ਦੀ ਸੰਭਾਵਿਤ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਜਿਲਾ ਪ੍ਰਸ਼ਾਸਨ ਵੱਲੋਂ ਹੜ੍ਹ ਰਾਹਤ ਕਾਰਜ਼ਾਂ ਦੇ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਆਰਮੀ, ਪੁਲਿਸ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨਾਲ ਸਤਲੁਜ਼ ਦਰਿਆ ਤੇ ਬਣੇ ਧੁੱਸੀ ਬੰਨ ਦੇ ਅਤੀ ਸੰਵੇਦਨਸ਼ੀਲ ਸਥਾਨਾਂ ਧੁੱਲੇਵਾਲ, ਮੱਤੇਵਾੜਾ, ਜਮਾਲਪੁਰ ਲੇਲੀ, ਕਾਸਾਬਾਦ, ਸੀਡ ਫਾਰਮ-2, ਖੇਹਰਾਬੇਟ ਅਤੇ ਮਦੇਪੁਰ ਦਾ ਵਿਸੇਤੌਰ ਤੇ ਦੌਰਾ ਕੀਤਾ। ਉਹਨਾਂ ਮੌਕੇ ਤੇ ਡਰੇਨਜ਼ ਵਿਭਾਗ, ਸਿਹਤ, ਪਸੂ-ਪਾਲਣ, ਖੁਰਾਕ ਤੇ ਸਿਵਲ ਸਪਲਾਈ, ਬਿਜ਼ਲੀ ਅਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸੇ ਵੀ ਤਰ੍ਹਾਂ ਦੀ ਹੜ੍ਹਾਂ ਵਰਗੀ ਸਥਿਤੀ ਨਾਲ ਨਿਪਟਣ ਲਈ ਸਾਰੇ ਅਗੇਤੇ ਪ੍ਰਬੰਧ ਜੰਗੀ ਪੱਧਰ ਤੇ ਮੁਕੰਮਲ ਕੀਤੇ ਜਾਣ।
ਇਸ ਤੋਂ ਇਲਾਵਾ ਧੁੱਸੀ ਬੰਨ ਦੇ ਘੁਮਾਣਾ, ਸ਼ੇਰਗੜ੍ਹ, ਈਸਾਪੁਰ, ਸੀਡ ਫਾਰਮ-1, ਮਾਨੇਵਾਲ, ਹੁਜ਼ਰਾ, ਸ਼ੇਰੇਵਾਲ ਬਾਘੀਆ, ਮੰਡ ਚੌਤਾ ਅਤੇ ਰੌੜ ਸਥਾਨ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਸ੍ਰੀ ਤਿਵਾੜੀ ਨੇ ਧੁੱਸੀ ਬੰਨ ਦੇ ਨਾਲ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸ਼ਨ ਕਿਸੇ ਵੀ ਤਰ੍ਹਾਂ ਦੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਿਆਰ ਹੈ ਅਤੇ ਕਿਸੇ ਵੀ ਕੀਮਤ ਤੇ ਧੁੱਸੀ ਬੰਨ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ। ਤਿਵਾੜੀ ਨੇ ਦੱਸਿਆ ਕਿ ਸਤਲੁਜ਼ ਦਰਿਆ ਵਿੱਚ ਇਸ ਸਮੇਂ 15 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ ਅਤੇ ਇਸ ਸਮੇਂ ਕਿਸੇ ਵੀ ਤਰ੍ਹਾਂ ਦਾ ਹੜ੍ਹ ਆਉਣ ਦੀ ਸੰਭਾਵਨਾ ਨਹੀਂ ਹੈ। ਉਹਨਾਂ ਦੱਸਿਆ ਕਿ ਡਰੇਨਜ਼ ਵਿਭਾਗ ਵੱਲੋਂ ਧੁੱਸੀ ਬੰਨ ਦੇ ਅਤੀ ਸੰਵੇਦਨਸ਼ੀਲ ਕਿਨਾਰਿਆਂ ਨੂੰ ਮਜਬੂਤ ਕਰਨ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਉਹਨਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਤੀ ਸੰਵੇਦਨਸ਼ੀਲ ਸਥਾਨਾਂ ਤੇ 24 ਘੰਟੇ ਗਸ਼ਤ ਕਰਕੇ ਪੂਰੀ ਚੌਕਸੀ ਤੋਂ ਕੰਮ ਲਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਉਚਿਤ ਢੰਗ ਨਾਲ ਨਿਪਟਿਆ ਜਾ ਸਕੇ। ਉਹਨਾਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੂੰ ਹਦਾਇਤ ਕੀਤੀ ਕਿ ਆਰਮੀ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਰੱਖਿਆ ਜਾਵੇ ਤਾਂ ਜੋ ਲੋੜ ਪੈਣ ਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਆਰਮੀ ਨੂੰ ਬੁਲਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਸਮਰਾਲਾ ਸ੍ਰੀ ਘਣਸ਼ਿਆਮ ਥੋਰੀ, ਐਸ.ਡੀ.ਐਮ. ਪੂਰਬੀ ਲੁਧਿਆਣਾ ਸ੍ਰੀ ਅਜੈ ਸੂਦ ਅਤੇ ਐਸ.ਡੀ.ਐਮ. ਜਗਰਾਓ ਸ੍ਰ. ਗੁਰਮੀਤ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਅਤੀ ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਸਥਾਨਾਂ ਦੇ ਨੇੜੇ ਵਾਲੇ ਪਿੰਡਾਂ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਰੱਖਿਆ ਜਾਵੇ ਅਤੇ ਸੰਭਾਵੀਂ ਹੜ੍ਹਾਂ ਦੀ ਸਥਿਤੀ ਸਮੇਂ ਤੁਰੰਤ ਸੂਚਨਾ ਦੇਣ ਲਈ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਦੇ ਟੈਲੀਫੋਨ ਨੰਬਰਾਂ ਦੀ ਲਿਸਟ ਤਿਆਰ ਰੱਖੀ ਜਾਵੇ। ਇਸ ਤੋਂ ਇਲਾਵਾ ਸਕੂਲਾਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਸੁਰੱਖਿਅਤ ਥਾਵਾਂ ਦੀਆਂ ਲਿਸਟਾਂ ਵੀ ਤਿਆਰ ਰੱਖੀਆਂ ਜਾਣ, ਜਿੱਥੇ ਕਿ ਲੋੜ ਪੈਣ ਤੇ ਪਾਣੀ ਵਿੱਚ ਘਿਰਨ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਜਾ ਸਕੇ। ਉਹਨਾਂ ਦੱਸਿਆ ਕਿ ਕਿਸ਼ਤੀਆਂ, ਚੱਪੂ, ਰੱਸੇ ਅਤੇ ਹੋਰ ਲੋਂੜੀਦੇ ਸਮਾਨ ਦਾ ਪ੍ਰਬੰਧ ਮੁਕੰਮਲ ਕਰ ਲਿਆ ਗਿਆ ਹੈ। ਉਹਨਾਂ ਡਰੇਨਜ਼, ਪੀ.ਡਬਲਯੂ, ਸਿੰਚਾਈ, ਗਲਾਡਾ, ਇੰਮਪਰੂਵਮੈਂਟ ਟਰੱਸਟ, ਮੰਡੀ ਬੋਰਡ, ਪੰਚਾਇਤੀ ਰਾਜ ਦੇ ਕਾਰਜ਼ਕਾਰੀ ਇਜੰਨੀਅਰਾਂ ਨੂੰ ਨਿਰਦੇਸ਼ ਦਿੱਤੇ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਜੇ.ਸੀ.ਬੀ.ਮਸ਼ੀਨਾਂ, ਟਰੈਕਟਰ-ਟਰਾਲੀਆਂ ਅਤੇ ਮਜਦੂਰਾਂ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ। ਉਹਨਾਂ ਪਿੰਡਾਂ ਵਿੱਚ ਕੰਮ ਕਰਦੇ ਪਟਵਾਰੀਆਂ ਅਤੇ ਪੁਲਿਸ ਦੇ ਸਿਪਾਹੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਪੈਂਦੇ ਸਾਰੇ ਪਿੰਡਾਂ ਦੇ ਲੋਕਾਂ ਨਾਲ ਪੂਰਾ ਰਾਬਤਾ ਰੱਖਣ। ਉਹਨਾਂ ਸਾਰੇ ਐਸ.ਐਚ.ਓਜ਼ ਨੂੰ ਵੀ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿੱਚ ਰਹਿੰਦੇ ਗੋਤਾਖੋਰਾਂ ਦੀਆਂ ਲਿਸਟਾਂ ਬਣਾ ਕੇ ਤਿਆਰ ਰੱਖੀਆ ਜਾਣ। ਸ੍ਰੀ ਤਿਵਾੜੀ ਨੇ ਦੱਸਿਆ ਕਿ ਲੋੜ ਪੈਣ ਤੇ ਹੜ੍ਹਾਂ ਦੀ ਸਥਿਤੀ ਵਿੱਚ ਮੈਡੀਕਲ ਸੇਵਾਵਾਂ ਲਈ ਸਿਵਲ ਸਰਜ਼ਨ ਡਾ. ਸੁਭਾਸ਼ ਬੱਤਾ ਨੋਡਲ ਅਫਸਰ ਹੋਣਗੇ। ਉਹਨਾਂ ਸਿਵਲ ਸਰਜ਼ਨ ਨੂੰ ਹਦਾਇਤ ਕੀਤੀ ਕਿ ਉਹ ਲੋੜੀਦੀਆਂ ਮੈਡੀਕਲ ਟੀਮਾਂ ਦਾ ਗਠਨ ਕਰਕੇ ਜਿਲੇ ਦੇ ਸਾਰੇ ਸੰਵੇਦਨਸ਼ੀਲ ਸਥਾਨਾਂ ਤੇ ਕਲੋਰੀਨ ਦੀਆਂ ਗੋਲੀਆਂ, ਓ.ਆਰ.ਐਸ ਦੇ ਪੈਕਟ ਅਤੇ ਪਾਣੀ ਤੋਂ ਹੋਣ ਵਾਲੀਆਂ ਪੇਟ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਵੰਡਣੀਆ ਯਕੀਨੀ ਬਨਾਉਣ। ਉਹਨਾਂ ਜਿਲਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸੋਨਾ ਥਿੰਦ ਨੂੰ ਕਿਹਾ ਕਿ ਉਹ ਲੋੜ ਪੈਣ ਤੇ ਲੋੜੀਦੀ ਭੋਜ਼ਨ ਸਮੱਗਰੀ, ਮਿੱਟੀ ਦਾ ਤੇਲ ਅਤੇ ਤਰਪਾਲਾਂ ਦੇ ਅਗੇਤੇ ਪ੍ਰਬੰਧ ਯਕੀਨੀ ਬਨਾਉਣ। ਉਹਨਾਂ ਡਿਪਟੀ ਡਾਇਰੈਕਟਰ ਪਸ਼ੂ-ਪਾਲਣ ਵਿਭਾਗ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਵੀ ਪਸ਼ੂਆਂ ਦੀ ਸਹਾਇਤਾ ਲਈ ਲੋਂੜੀਦੀਆਂ ਦਵਾਈਆਂ, ਹਰਾ ਚਾਰਾ ਅਤੇ ਤੂੜੀ ਦੇ ਅਗੇਤੇ ਪ੍ਰਬੰਧ ਯਕੀਨੀ ਬਨਾਉਣ। ਉਹਨਾਂ ਬਿਜ਼ਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੜ੍ਹਾਂ ਦੀ ਸਥਿਤੀ ਵਿੱਚ ਪੂਰੀ ਚੌਕਸੀ ਤੋਂ ਕੰਮ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਬਾਰੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਲਈ ਮਿੰਨੀ ਸਕੱਤਰੇਤ ਵਿਖੇ ਜਿਲਾ ਮਾਲ ਅਫਸਰ ਦੇ ਦਫਤਰ ਜਿਲਾ ਪੱਧਰ ਦਾ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਫੋਨ ਨੰਬਰ 2400394, ਡਰੇਨਜ਼ ਵਿਭਾਗ ਦਾ ਫਲੱਡ ਕੰਟਰੋਲ ਰੂਮ ਦੁਗਰੀ ਫੇਸ-1 ਦਫਤਰ ਕਾਰਜ਼ਕਾਰੀ ਇੰਜਨੀਅਰ ਜਲ-ਨਿਕਾਸੀ ਵਿਭਾਗ ਲੁਧਿਆਣਾ ਦਾ ਫੋਨ ਨੰਬਰ 0161-2520232 ਅਤੇ ਨਗਰ-ਨਿਗਮ ਲੁਧਿਆਣਾ ਦਾ ਹੈਲਪ ਲਾਈਨ ਨੰਬਰ 2748412 ਅਤੇ ਜਿਲਾ ਸਿਹਤ ਵਿਭਾਗ ਦਾ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 2444193 ਹੋਵੇਗਾ ਜੋ ਕਿ 24 ਘੰਟੇ ਖੁੱਲੇ ਰਹਿਣਗੇ। ਇਸ ਮੌਕੇ ਉਹਨਾਂ ਦੇ ਨਾਲ ਕਾਰਜ਼ਕਾਰੀ ਇੰਜ਼ਨੀਅਰ ਡਰੇਨਜ਼ ਵਿਭਾਗ ਸ੍ਰ. ਬਰਿੰਦਰਪਾਲ ਸਿੰਘ, ਸਹਾਇਕ ਡਾਇਰੈਕਟਰ ਪਸੂ-ਪਾਲਣ ਡਾ. ਪਰਮਦੀਪ ਸਿੰਘ ਵਾਲੀਆ, ਸਹਾਇਕ ਕਾਰਜ਼ਕਾਰੀ ਇੰਜ਼ਨੀਅਰ ਪਾਵਰ ਕਾਰਪੋਰੇਸ਼ਨ ਸ੍ਰੀ ਬੀ.ਕੇ. ਗਰਗ, ਡਵੀਜ਼ਨਲ ਵਣ ਮੰਡਲ ਅਫਸਰ ਸ੍ਰ. ਦਲਜੀਤ ਸਿੰਘ ਬਰਾੜ ਤੋਂ ਇਲਾਵਾ ਹੋਰ ਉਚ ਅਧਿਕਾਰੀ ਵੀ ਮੌਜੂਦ ਸਨ।

No comments: