jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 July 2013

ਜਥੇਦਾਰ ਗੁਰਬਚਨ ਸਿੰਘ, ਜਥੇਦਾਰ ਅਵਤਾਰ ਸਿੰਘ ਅਤੇ ਗਿਆਨੀ ਜਸਵਿੰਦਰ ਸਿੰਘ ਵੀ ਫੇਸਬੁੱਕ ‘ਤੇ ਆਏ

www.sabblok.blogspot.com
 

ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 22 ਜੁਲਾਈ – ਦੇਸ਼ ਭਰ ਦੇ ਨੌਜਵਾਨ ਗੱਭਰੂ ਅਤੇ ਮੁਟਿਆਰਾਂ ਤਾਂ ਸ਼ੋਸ਼ਲ ਨੈਟਵਰਕਿੰਗ ਸਾਈਟ ‘ਫੇਸਬੁੱਕ’ ਪਿੱਛੇ ਦੀਵਾਨੇ ਹੋਏ ਹੀ ਸਨ, ਪਰ ਹੁਣ ਅਕਾਲੀ ਆਗੂਆਂ ਉਪਰ ਵੀ ਫੇਸਬੁੱਕ ਦਾ ਰੰਗ ਚੜ੍ਹਨ ਲੱਗ ਗਿਆ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਸਣੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਹੁਣ ਫੇਸਬੁੱਕ ‘ਤੇ ਹਨ | ਇਸੇ ਤਰ੍ਹਾਂ ਫੇਸਬੁੱਕ ‘ਤੇ ਅਕਾਊਾਟ ਬਣਾ ਕੇ ਕਰੋੜਾਂ ਫੇਸਬੁੱਕ ਯੂਸਰਜ਼ ‘ਚ ਆਪਣੀ ਹਾਜ਼ਰੀ ਲਵਾਉਣ ਵਿਚ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਵੀ ਪਿੱਛੇ ਨਹੀਂ ਰਹੇ |
ਇਸ ਤੋਂ ਇਲਾਵਾ ਜਥੇਦਾਰ ਸੇਵਾ ਸਿੰਘ ਸੇਖਵਾਂ, ਜਥੇਦਾਰ ਹੀਰਾ ਸਿੰਘ ਗਾਬੜੀਆ, ਜਥੇਦਾਰ ਸੰਤੋਖ ਸਿੰਘ (ਮੈਂਬਰ ਧਰਮ ਪ੍ਰਚਾਰ ਕਮੇਟੀ) ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸੁਖਦੇਵ ਸਿੰਘ ਭੌਰ (ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ), ਜਥੇਦਾਰ ਇੰਦਰਜੀਤ ਸਿੰਘ (ਮੁੱਖ ਜਥੇਦਾਰ ਮਿਸਲ ਰਾਮਗੜ੍ਹੀਆ ਤਰਨਾ ਦਲ), ਜਥੇਦਾਰ ਤੋਤਾ ਸਿੰਘ, ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ ਸਣੇ ਹੋਰ ਸੈਂਕੜੇ ਬਜ਼ੁਰਗ ਤੇ ਸੀਨੀਅਰ ਅਕਾਲੀ ਲੀਡਰ ਫੇਸਬੁੱਕ ‘ਤੇ ਹਨ | ਜਾਣਕਾਰੀ ਅਨੁਸਾਰ ਸੂਬੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਪੇਜ ਤਾਂ ਫੇਸ ਬੁੱਕ ‘ਤੇ ਬਣਾਇਆ ਜਾ ਚੁੱਕਾ ਹੈ, ਜਿਸ ਨੂੰ ਖੁਸ਼ ‘ਲਾਈਕ’ ਮਿਲਦੇ ਹਨ ਪਰ ਸ. ਬਾਦਲ ਦਾ ਫੇਸ ਬੁੱਕ ਅਕਾਊਾਟ ਅਜੇ ਤੱਕ ਨਹੀਂ ਬਣਿਆ | ਦੂਜੇ ਪਾਸੇ ਤੇਜ਼ ਤਰਾਰ ਅਤੇ ਹਾਈਟੈਕ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦਾ ਫੇਸਬੁੱਕ ਅਕਾਊਾਟ ਹੋਣਾ ਸੁਭਾਵਿਕ ਹੈ | ਛੋਟੇ ਬਾਦਲ ਸਾਰੇ ਜਥੇਦਾਰਾਂ, ਮੰਤਰੀਆਂ ਅਤੇ ਲੀਡਰਾਂ ਨਾਲੋਂ ਵੱਧ ਐਕਟਿਵ ਅਤੇ ਸਰਕਾਰਾਂ ਦੀਆਂ ਕੀਤੀਆਂ ਮੀਟਿੰਗਾਂ ਅਤੇ ਫੈਸਲਿਆਂ ਬਾਰੇ ਫੇਸਬੁੱਕ ‘ਤੇ ਅਪਡੇਟ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ | ਇਸ ਬਾਰੇ ਜਦੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਵਿਚਾਰ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ‘ਮੈਂ ਤਾਂ ਹੁਣ ਵੀ ਰੇਡੀਓ ਸੁਣਦਾ ਹਾਂ ਮੈਨੂੰ ਨਹੀਂ ਪਤਾ ਕਿ ਫੇਸਬੁੱਕ ‘ਤੇ ਕੋਈ ਕੀ ਕਰਦਾ ਹੈ |’ ਉਨ੍ਹਾਂ ਇਹ ਵੀ ਕਿਹਾ ਕਿ ਪੱਛਮੀ ਸੱਭਿਅਤਾ ਦੀ ਮਾਰ ਤਾਂ ਸਾਡੀ ਸੰਸਕ੍ਰਿਤੀ ‘ਤੇ ਪੈ ਹੀ ਰਹੀ ਹੈ ਪਰ ਫੇਸਬੁੱਕ ਵਰਗੇ ਸਾਧਨਾ ਦੀ ਵਰਤੋਂ ਜੇਕਰ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਇਹ ਠੀਕ ਹੈ |

No comments: