jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 25 July 2013

ਪੰਜਾਬ ਅੰਦਰ ਵਿਕਾਸ ਦੀ ਪ੍ਰਚੰਡ ਲਹਿਰ ਜਾਰੀ ਰਹੇਗੀ—ਇਯਾਲੀ

www.sabblok.blogspot.com 

ਜਗਰਾਓਂ, 25 ਜੁਲਾਈ ( ਹਰਵਿੰਦਰ ਸੱਗੂ )—ਪੰਜਾਬ ਵਿਚ ਵਿਕਾਸ ਦੀ ਪ੍ਰਚੰਡ ਲਹਿਰ ਇਸੇ ਤਰ੍ਹਾਂ ਨਾਲ ਜਾਰੀ ਰਹੇਗੀ ਅਤੇ ਸਮੁੱਚੇ ਪੰਜਾਬ ਨੂੰ ਦੇਸ਼ ਅੰਦਰ ਇਕ ਮਾਡਲ ਸੂਬੇ ਵਜੋਂ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਥੋਂ ਲਾਗੇ ਪਿੰਡ ਕੋਠੇ ਪੋਨਾ ਵਿਖੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸੰਬੋਧਨ ਕਰਦਿਆਂ ਕਿਹਾ। ਇਸ ਮੌਕੇ ਵਿਧਾਇਕ ਇਯਾਲੀ ਕੋਠੇ ਪੋਨਾ ਦੀ ਨਵੀ ਚੁਣੀ ਗਈ ਪੰਚਾਇਤ ਵੱਲੋਂ ਅਕਾਲ ਪੁਰਖ ਦੇ ਸੁਕਰਾਨੇ ਲਈ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਸਮਾਗਮ ਵਿਚ ਸ਼ਮੂਲੀਅਤ ਲਈ ਪਹੁੰਚੇ ਹੋਏ ਸਨ। ਇਸ ਮੌਕੇ ਨਵੇਂ ਚੁਣੇ ਪੰਚਾਂ ਅਤੇ ਸਰਪੰਚ ਹਰਪਾਲ ਸਿੰਘ ਉਪਲ ਨੂੰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਇਯਾਲੀ ਨੇ ਸੰਬੋਧਨ ਕਰਦਿਆ ਕਿਹਾ ਕਿ ਹਲਕੇ ਦਾ ਵਿਕਾਸ ਲਈ ਪਿੰਡਾਂ ਨੂੰ ਗ੍ਰਾਟਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸਰਪੰਚ ਹਰਪਾਲ ਸਿੰਘ ਉਪਲ,ਸਰਕਲ ਪ੍ਰਧਾਨ ਸੁਰਜੀਤ ਸਿੰਘ ਢਿੱਲੋ,ਚੇਅਰਮੈਨ ਲਖਵਿੰਦਰ ਸਿੰਘ ਉਪਲ,ਚੇਅਰਮੈਨ ਤਰਸੇਮ ਸਿੰਘ ਚਚਰਾੜੀ,ਸਰਪੰਚ ਬਲਵੀਰ ਸਿੰਘ ਗਿੱਲ,ਬਲਦੇਵ ਸਿੰਘ ਬੀੜ ਮੈਂਬਰ ਬਲਾਕ ਸੰਮਤੀ,ਪੰਚ ਚਰਨਜੀਤ ਕੌਰ,ਪੰਚ ਕੁਲਦੀਪ ਕੌਰ,ਪੰਚ ਦਲਬਾਰਾ ਸਿੰਘ,ਰਾਮ ਆਸਰਾ ਮੈਂਬਰ ਬਲਾਕ ਸੰਮਤੀ,ਬਲਜੀਤ ਸਿੰਘ,ਭਾਗ ਸਿੰਘ,ਬਲਵੀਰ ਸਿੰਘ ਉਪਲ,ਜਗਤਾਰ ਸਿੰਘ ਢਿੱਲੋ,ਅਵਤਾਰ ਸਿੰਘ ਢਿੱਲੋ,ਮਾ: ਮਨਜੀਤ ਸਿੰਘ,ਮਹਿੰਦਰ ਪਾਲ ਸਿੰਘ,ਨੰਬਰਦਾਰ ਤੇਜਾ ਸਿੰਘ,ਗੁਰਮੁੱਖ ਸਿੰਘ ਪੂਨੀਆ,ਚਰਨ ਸਿੰਘ,ਅਰਸਦੀਪ ਸਿੰਘ ਉਪਲ,ਪਰਮਿੰਦਰ ਸਿੰਘ ਉਪਲ ਮੀਤ ਪ੍ਰਧਾਨ ਯੂਥ ਅਕਾਲੀ ਦਲ,ਪੰਚ ਸਿਮਰਨਜੀਤ ਸਿੰਘ ਬੀੜ ਗਗੜਾ,ਅਜੈਬ ਸਿੰਘ ਗਾਲਿਬ,ਅਵਤਾਰ ਸਿੰਘ,ਈਸਰ ਸਿੰਘ ਜਗਰਾਉਂ,ਸਾਬਕਾ ਚੇਅਰਮੈਨ ਹਰਪ੍ਰੀਤ ਸਿੰਘ ਧਾਲੀਵਾਲ,ਸਰਪੰਚ ਸਵਰਨ ਸਿੰਘ ਛੱਜਾਵਾਲ ਆਦਿ ਹਾਜ਼ਰ ਸਨ।

No comments: