www.sabblok.blogspot.com
ਪਟਿਆਲਾ, 22 ਜੁਲਾਈ (ਬਬ) : ਪਟਿਆਲਾ ਦੀ ਇੱਕ ਅਦਾਲਤ ਨੇ ਰਾਜਪੁਰਾ ਤਹਿਸੀਲ ਦੇ ਪਿੰਡ ਹਰਪਾਲਪੁਰ ਦੇ ਸਰਕਾਰੀ ਸਕੂਲ ਦੇ ਸਾਬਕਾ ਮੁਖੀ ਨੂੰ ਡੀ.ਡੀ.ਓ. ਸ਼ਕਤੀਆਂ ਦੀ ਗਲਤ ਵਰਤੋਂ ਕਰਨ ਅਤੇ ਸਰਕਾਰੀ ਫੰਡਾਂ 'ਚ ਘਪਲੇਬਾਜ਼ੀ ਦੇ ਦੋਸ਼ਾਂ ਹੇਠ ਦੋ ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਚੌਕਸੀ ਪੁਲਿਸ ਪਟਿਆਲਾ ਦੇ ਐਸ.ਐਸ.ਪੀ. ਸ. ਪ੍ਰੀਤਮ ਸਿੰਘ ਨੇ ਦੱਸਿਆ ਕਿ ਚੌਕਸੀ ਪੁਲਿਸ ਵੱਲੋਂ 2008 ਦੌਰਾਨ 30 ਅਪ੍ਰੈਲ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ 13(1) (ਡੀ), 13(2) 88 ਅਤੇ 409 ਤੇ 120-ਬੀ ਆਈ.ਪੀ.ਸੀ. ਤਹਿਤ ਵਿਜੀਲੈਂਸ ਬਿਉਰੋ ਦੇ ਫਸ-2 ਥਾਣਾ ਪਟਿਆਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਹਰਪਾਲਪੁਰ ਤਹਿਸੀਲ ਰਾਜਪੁਰਾ ਦੇ ਸਾਬਕਾ ਪ੍ਰਿੰਸੀਪਲ ਅਮਰਜੀਤ ਸਿੰਘ ਵਿਰੁੱਧ ਇੱਕ ਮਾਮਲਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਪਟਿਆਲਾ ਦੇ ਵਿਸ਼ੇਸ਼ ਜੱਜ ਸ੍ਰੀ ਐਨ.ਪੀ.ਐਸ. ਗਿੱਲ ਦੀ ਅਦਾਲਤ ਨੇ ਦੋਸ਼ੀ ਮੰਨਦਿਆਂ 02 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਅਮਰਜੀਤ ਸਿੰਘ ਨੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹੋਣ ਸਮੇਂ ਡੀ.ਡੀ.ਓ. ਸ਼ਕਤੀਆਂ ਦੀ ਗਲਤ ਵਰਤੋਂ ਕਰਦਿਆਂ ਸਕੂਲ ਦੇ ਸਰਕਾਰੀ ਫੰਡਾਂ 'ਚ ਘਪਲੇਬਾਜ਼ੀ ਕੀਤੀ ਅਤੇ ਮਿਤੀ 13-3-2002 ਨੂੰ ਤਿੰਨ ਲੱਖ ਰੁਪਏ ਆਪਣੇ ਜੀ.ਪੀ.ਐਫ਼. ਫ਼ੰਡ ਦੀ ਰਕਮ ਕਢਵਾ ਲਈ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰਿੰਸੀਪਲ ਨੇ ਦੁਬਾਰਾ ਫਿਰ ਜੀ.ਪੀ.ਐਫ. ਕਢਵਾਉਣ ਸਬੰਧੀ ਪਹਿਲਾਂ ਮਿਲੀ ਮੰਨਜ਼ੂਰੀ 'ਤੇ ਕਟਿੰਗ ਕਰਕੇ ਮੁੜ ਜਨਵਰੀ 2004 'ਚ ਇੱਕ ਜਾਅਲੀ ਬਿਲ ਤਿਆਰ ਕਰਕੇ ਜੀ.ਪੀ.ਐਫ. ਫੰਡ ਵਿੱਚੋਂ ਦੁਬਾਰਾ ਤਿੰਨ ਲੱਖ ਰੁਪਏ ਕਢਵਾ ਕੇ ਸਰਕਾਰ ਨਾਲ ਧੋਖਾਧੜੀ ਕੀਤੀ ਸੀ। ਇਸ ਮਾਮਲੇ ਦੀ ਪੜਤਾਲ ਵਿਜੀਲੈਂਸ ਪਟਿਆਲਾ ਵੱਲੋਂ ਕੀਤੀ ਗਈ ਸੀ
No comments:
Post a Comment