jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 29 July 2013

ਰਾਜ ਸਭਾ ਵਿਕਾਊ? ਇੱਕ-ਇੱਕ ਸੀਟ ਦਾ ਮੁੱਲ ਕਰੋੜਾਂ ਰੁਪਏ!

www.sabblok.blogspot.com

ਰਾਜ ਸਭਾ ਸੀਟ ਸਮਾਜ ਸੇਵਾ ਕਰਨ ਵਾਲਿਆਂ ਲਈ : ਪੁਨੀਆ  
ਮੈਂ ਅਜਿਹਾ ਕੁੱਝ ਨਹੀਂ ਕਿਹਾ ਮੀਡੀਆ ਨੇ ਮੇਰੇ ਬਿਆਨ ਨੂੰ ਵਿਗਾੜ ਕੇ ਪੇਸ਼ ਕੀਤਾ : ਬੀਰੇਂਦਰ
ਚੰਡੀਗੜ੍ਹ .-ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਤੇ ਪਿਛਲੇ ਦਿਨੀਂ ਰੇਲ ਮੰਤਰੀ ਬਣਦੇ-ਬਣਦੇ ਰਹਿ ਗਏ ਚੌਧਰੀ ਬੀਰੇਂਦਰ ਸਿੰਘ ਨੇ ਇਹ ਕਹਿਕੇ ਤਰਥੱਲੀ ਮਚਾ ਦਿਤੀ ਹੈ ਕਿ 100 ਕਰੋੜ ਰੁਪਏ ਖਰਚ ਕੇ ਕਾਂਗਰਸ ਚ ਕੋਈ ਵੀ ਰਾਜ ਸਭਾ ਐਮ ਪੀ ਬਣ ਸਕਦਾ ਹੈ। ਚੌ ਬੀਰੇਂਦਰ ਸਿੰਘ ਨੇ ਸੋਮਵਾਰ ਨੂੰ ਜੀਂਦ ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਹੈ ਕਿ ਕਾਂਗਰਸ ਚ 100-100 ਕਰੋੜ ਚ ਰਾਜ ਸਭਾ ਦੀ ਸੀਟ ਖਰੀਦ ਕੇ ਕੋਈ ਵੀ ਐਮ ਪੀ ਬਣ ਸਕਦਾ ਹੈ। ਇਹੀ ਨਹੀਂ ਉਨ੍ਹਾ ਇਹ ਵੀ ਕਿਹਾ ਸੀ ਕਿ ਉਹ ਅਜਿਹੇ ਵੀਹਾਂ (20) ਨਾਂ ਗਿਣਾ ਸਕਦੇ ਹਨ, ਜੋ 100 ਕਰੋੜ ਖਰਚ ਕੇ ਰਾਜ ਸਭਾ ਦੇ ਐਮ. ਪੀ. ਬਣੇ। ਪਰ ਉਨ੍ਹਾਂ ਇਸ ਗੱਲ ਤੇ ਖੁਸ਼ੀ ਵੀ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਨੇ ਰਾਜ ਸਭਾ ਐਮ ਪੀ ਸੀਟ 80 ਕਰੋੜ ’ਚ ਹੀ ਖਰੀਦ ਲਈ ਸੀ ਤੇ ਇਸ ਤਰਾਂ ਉਨ੍ਹਾਂ ਨੇ 20 ਕਰੋੜ ਰੁਪਏ ਬਚਾ ਲਏ। ਅੱਜ ਬੀਰੇਂਦਰ ਸਿੰਘ ਨੇ ਇਕ ਹੋਰ ਅਹਿਮ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਦੋਂ

ਪਵਨ ਬਾਂਸਲ ਤੋਂ ਰੇਲ ਮੰਤਰੀ ਵਜੋਂ ਅਸਤੀਫਾ ਲਿਆ ਗਿਆ ਸੀ ਤਾਂ ਉਨ੍ਹਾਂ ਨੂੰ ਰੇਲ ਮੰਤਰੀ ਬਣਾਉਣ ਲਈ ਪ੍ਰਧਾਨ ਮੰਤਰੀ ਦਫਤਰ (ਪੀਐਮਓ) ਤੋਂ ਚਿਠੀ ਆਈ ਸੀ ਤੇ ਉਹ ਦਿੱਲੀ ਮੰਤਰੀ ਵਜੋਂ ਸਹੁੰ ਚੁੱਕਣ ਲਈ ਪੁੱਜ ਵੀ ਗਏ ਸਨ ਪਰ ਐਨ ਮੌਕੇ ਤੇ ਪ੍ਰਧਾਨ ਮੰਤਰੀ ਵਲੋਂ ਉਨ੍ਹਾਂ ਨੂੰ ਮਿਲਕੇ ਆਪਣੀ ਮਜ਼ਬੂਰੀ ਦੱਸਦਿਆਂ ਰੇਲ ਮੰਤਰੀ ਬਣਾਉਣ ਤੋਂ ਇਨਕਾਰ ਕਰ ਦਿਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਮੀਡੀਆ ਦੇ ਕੁਝ ਹਿਸਿਆਂ ’ਚ

ਇਹ ਖਬਰਾਂ ਵੀ ਛਪ ਗਈਆਂ ਸਨ ਕਿ ਚੌਧਰੀ ਬੀਰੇਂਦਰ ਸਿੰਘ ਅਗਲੇ ਰੇਲ ਮੰਤਰੀ ਹੋਣਗੇ। ਪ੍ਰਧਾਨ ਮੰਤਰੀ ਦਫਤਰ ਤੋਂ ਬੀਰੇਂਦਰ ਨੂੰ ਮੰਤਰੀ ਬਣਾਉਣ ਸਬੰਧੀ ਚਿੱਠੀ ਵੀ ਆਈ ਸੀ। ਦੂਜੇ ਪਾਸੇ ਚੌਧਰੀ ਤੇ 100 ਕਰੋੜ ਵਾਲੇ ਬਿਆਨ ਨਾਲ ਜਦੋਂ ਸਿਆਸਤ ਗਰਮਾ ਗਈ ਤੇ ਵਿਰੋਧੀ ਧਿਰ ਭਾਜਪਾ ਵਲੋਂ ਵੀ ਇਸ ਨੂੰ ਉਛਾਲਿਆ ਗਿਆ ਤਾਂ ਉਨ੍ਹਾਂ ਆਪਣੇ ਸੁਰ ਕੁਝ ਬਦਲਦਿਆਂ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸ਼ਬਦਾਂ ਦਾ ਗਲਤ ਮਤਲਬ ਕੱਢਿਆ ਗਿਆ ਹੈ। ਉਹ ਤਾਂ ਇਹ ਕਹਿਣਾ ਚਾਹੁੰਦੇ ਸਨ ਕਿ ਅੱਜ ਲੋਕਤੰਤਰ ਚ ਪੈਸੇ ਵਾਲਿਆਂ ਦਾ ਬੋਲਬਾਲਾ ਹੈ ਤੇ ਆਮ ਲੋਕ ਚੋਣਾਂ ਨਹੀਂ ਜਿੱਤ ਸਕਦੇ। ੈਰ ਬੀਰੇਂਦਰ ਸਿੰਘ ਦੇ ਇਸ ਬਿਆਨ ਨਾਲ ਪੰਜਾਬ ਦੇ ਕੁਝ ਕਾਂਗਰਸੀਆਂ ਵਲੋਂ ਸਮੇਂ ਸਮੇਂ ਤੇ ਲਾਇਆ ਜਾਂਦਾ ਇਹ ਦੋਸ਼ ਹੋਰ ਪੁਖਤਾ ਹੋ ਗਿਆ ਹੈ ਕਿ ਪਾਰਟੀ ਚ ਸੀਟਾਂ ਦੀ ਵਿਕਰੀ ਹੁੰਦੀ ਹੈ। ਦੂਜੇ ਪਾਸੇ ਇਸ ਮਸਲੇ ਤੇ ਇਕ ਵਾਰ ਪ੍ਰਧਾਨ ਮੰਤਰੀ ਤੇ ਵੀ ਉਂਗਠ ਉਠ ਜਾਂਦੀ ਹੈ ਕਿ ਅਜਿਹੀ ਕਿਹੜੀ ਮਜਬੂਰੀ ਸੀ ਜਦੋਂ ਬੀਰੇਂਦਰ ਨੂੰ ਮੰਤਰੀ ਬਣਾਉਣ ਲਈ ਪੀਐਮਓ ਵਲੋਂ ਪਹਿਲਾਂ ਤਾਂ ਚਿੱਠੀ ਜਾਰੀ ਕਰ ਦਿਤੀ ਗਈ ਤੇ ਫਿਰ ਅਚਾਨਕ ਜਦੋਂ ਮੰਤਰੀ ਵਜੋਂ ਸਹੁੰ ਚੁੱਕਣ ਲਈ ਬੀਰੇਂਦਰ ਦਿੱਲੀ ਪਹੁੰਚ ਗਏ ਤਾਂ ਖੁਦ ਪ੍ਰਧਾਨ ਮੰਤਰੀ ਵਲੋਂ ਉਨ੍ਹਾਂ ਨੂੰ ਆਪਣੀ ਮਜਬੂਰੀ ਦੱਸਦਿਆਂ ਨਾਂਹ ਕਰ ਦਿਤੀ ਗਈ। ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਦੇ ਇਸ ਦਰਦ ਨੇ ਮਨਮੋਹਨ ਸਿੰਘ ਦੇ ਕੈਬਨਿਟ ਨੂੰ ਬਾਜ਼ਾਰ ‘ਚ ਖੜ੍ਹਾ ਮਾਲ ਬਣਾ ਦਿੱਤਾ ਹੈ ਬਸ ਖਰੀਦਦਾਰ ਚਾਹੀਦਾ ਹੈ। ਜੀਂਦ ‘ਚ 20 ਅਗਸਤ ਨੂੰ ਕਾਂਗਰਸ ਦੀ ਰੈਲੀ ਹੈ। ਰੈਲੀ ‘ਚ ਸੋਨੀਆ ਗਾਂਧੀ ਵੀ ਆਏ ਆਏਗੀ। ਸੋਨੀਆ ਆਏਗੀ ਤਾਂ ਭੁਪਿੰਦਰ ਸਿੰਘ ਹੁੱਡਾ ਖੜ੍ਹੇ ਰਹਿਣਗੇ। ਪਰ ਜਦੋਂ ਬਰਿੰਦਰ ਸਿੰਘ ਪੱਤਰਕਾਰਾਂ ਦੇ ਸਾਹਮਣੇ ਪਹੁੰਚੇ ਤਾਂ ਦਿਲ ਦਾ ਦਰਦ ਪਿਘਲ ਗਿਆ। ਰੇਲ ਮੰਤਰੀ ਲਈ ਖੁਦ ਨੂੰ ਸਭ ਤੋਂ ਕਾਬਿਲ ਦੱਸਣ ਵਾਲੇ ਬਰਿੰਦਰ ਸਿੰਘ ਦੇ ਇਸ ਦੋਸ਼ ਨੇ ਕਾਂਗਰਸ ਦੀ ਇਮਾਨਦਾਰੀ ਦੀ ਟੋਪੀ ਨੂੰ ਅਜਿਹਾ ਉਛਾਲਿਆ ਹੈ ਕਿ ਸੋਨੀਆ ਗਾਂਧੀ ਤੋਂ ਲੈ ਕੇ ਰਾਹੁਲ ਅਤੇ ਮਨਮੋਹਨ ਸਿੰਘ ਅੰਦਰ ਖਲਬਲੀ ਮਚ ਗਈ ਹੈ।
ਸੰਸਦ ਮੈਂਬਰ ਚੌਧਰੀ ਵਰਿੰਦਰ ਸਿੰਘ ਵੱਲੋਂ ਰਾਜ ਸਭਾ ਸੀਟ ਕਰੋੜਾਂ ਰੁਪਏ ਵਿੱਚ ਵਿਕਣ ਦੇ ਕੀਤੇ ਦਾਅਵੇ ਉੱਤੇ ਟਿੱਪਣੀ ਕਰਦਿਆਂ ਕਾਂਗਰਸੀ ਸੰਸਦ ਮੈਂਬਰ ਪੀ.ਐੱਲ.ਪੁਨੀਆ ਨੇ ਕਿਹਾ ਹੈ ਕਿ ਜੋ ਲੋਕ ਰਾਜ ਸਭਾ ਵਿੱਚ ਆਉਂਦੇ ਹਨ ਉਹ ਕਿਸੇ ਸਿਫਾਰਸ਼ ਜਾਂ ਪੈਸੇ ਦੇ ਜ਼ੋਰ ਤੇ ਨਹੀਂ, ਆਪਣੀ ਸਮਾਜ ਲਈ ਕੀਤੀ ਸੇਵਾ ਦੇ ਦਮ ਉੱਤੇ ਰਾਜ ਸਭਾ ਵਿੱਚ ਆਉਂਦੇ ਹਨ। ਸ੍ਰੀ ਪੁਨੀਆਂ ਨੇ ਇਹ ਵੀ ਕਿਹਾ ਹੈ ਕਿ ਰਾਜ ਸਭਾ ਵਿੱਚ ਆਉਣ ਵਾਲੇ ਇਨ੍ਹਾਂ ਲੋਕਾਂ ਵਿੱਚੋਂ ਕੁੱਝ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਕੋਲ ਕਰੋੜਾਂ ਤਾਂ ਕੀ ਇੱਕ ਲੱਖ ਰੁਪਏ ਤੱਕ ਵੀ ਪੈਸੇ ਨਹੀਂ ਹੁੰਦੇ। ਪੁਨੀਆਂ ਨੇ ਕਿਹਾ ਕਿ ਜੇ ਚੌਧਰੀ ਬੀਰੇਂਦਰ ਸਿੰਘ ਕੋਲ ਇਸ ਮਾਮਲੇ ਵਿੱਚ ਕੋਈ ਜਾਣਕਾਰੀ ਹੈ ਤਾਂ ਇਸ ਬਾਰੇ ਉਹ ਹੀ ਦੱਸ ਸਕਦੇ ਹਨ। ਇਸ ਮਾਮਲੇ ਵਿੱਚ ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਾਵੇਡਕਰ ਦਾ ਕਹਿਣਾ ਹੈ ਕਿ ਬੀਰੇਂਦਰ ਸਿੰਘ ਦੇ ਤਾਜਾ ਇੰਕਸ਼ਾਫ ਨਾਲ ਸਾਡੇ ਇਹ ਦਾਅਵੇ ਹੋਰ ਪੱਕੇ ਹੋ ਗਏ ਹਨ ਕਿ ਕਾਂਗਰਸ ਪੂਰੀ ਤਰ੍ਹਾਂ ਭਰਿਸ਼ਟਾਚਾਰ ਵਿੱਚ ਡੁੱਬੀ ਹੋਈ ਪਾਰਟੀ ਹੈ। ਇਸੇ ਦੌਰਾਨ ਇਹ ਵੀ ਖਬਰਾਂ ਹਨ ਕਿ ਮਾਮਲੇ ਨੂੰ ਵਧੇਰੇ ਵਿਗੜਦਿਆਂ ਵੇਖ ਚੌਧਰੀ ਬੀਰੇਂਦਰ ਸਿੰਘ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੋ ਮੀਡੀਆ ਵਿੱਚ ਮੇਰੇ ਬਿਆਨ ਨੂੰ ਪ੍ਰਚਾਰਿਆ ਜਾ ਰਿਹਾ ਹੈ, ਅਸਲ ਵਿੱਚ ਮੈਂ ਅਜਿਹਾ ਕੁੱਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਮੇਰੀਆਂ ਗੱਲਾਂ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ।

No comments: