jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 23 July 2013

ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਕਰਨ ਵਾਲੇ ਵਿਰੁੱਧ ਪੁਲਿਸ ਮੁਲਾਜਮ ਨੇ ਕਰਵਾਇਆ ਪਰਚਾ ਦਰਜ਼

www.sabblok.blogspot.com

ਭਦੌੜ/ਸ਼ਹਿਣਾ (ਸਾਹਿਬ ਸੰਧੂ) ਬੀਤੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਕਰ ਉਹਨਾਂ ਨੂੰ ਤੰਬਾਕੂਨੋਸ਼ੀ ਕਰਦੇ ਦਿਖਾਇਆ ਗਿਆ ਸੀ। ਜਿਸ ਬਾਰੇ ਸਿੱਖ ਆਗੂਆਂ ਜਾਂ ਹੋਰਾਂ ਜੱਥੇਬੰਦੀਆਂ ਵੱਲੋਂ ਸਿਰਫ ਅਖ਼ਬਾਰੀ ਬਿਆਨਬਾਜ਼ੀ ਹੀ ਕੀਤੀ ਜਾ ਸੀ ਸ੍ਰੋਮਣੀ ਕਮੇਟੀ ਜਾਂ ਹੋਰ ਕੋਈ ਸਿੱਖ ਆਗੂ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਅੱਗੇ ਨਹੀ ਆਇਆ ਤੇ ਇਸ ਘਟਨਾਂ ਨੂੰ ਫੇਸਬੁੱਕ ਜਾਂ ਇੱਕ ਸਿੱਖ ਹਿਤੈਸੀ ਅਖ਼ਬਾਰ ਨੇ ਹੀ ਲੋਕਾਂ ਸਾਹਮਣੇ ਲਿਆਂਦਾ ਸੀ ਤੇ ਇਸ ਤਰਾਂ ਦੀ ਤਸਵੀਰ ਨਾਲ ਕੌਝੀ ਹਰਕਤ ਦੇਖ਼ ਆਖ਼ਰ ਇੱਕ ਪੁਲਿਸ ਮੁਲਜਮ ਦਾ ਜਮੀਰ ਜਾਗਿਆ ਤੇ ਦੋਸ਼ੀਆਂ
ਵਿਰੁੱਧ ਕਾਰਵਾਈ ਲਈ ਅੱਗੇ ਆਇਆ।  ਜਿਸ ਦੇ ਮ¤ਦੇਨਜ਼ਰ ਬਰਨਾਲਾ ਪੁਲਸ ਦੇ ਸਬ ਇੰਸਪੈਕਟਰ ਜਸਵੰਤ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਥਾਣਾ ਕੋਤਵਾਲੀ ਬਰਨਾਲਾ ਵਿਖੇ ਐਫ਼. ਆਈ. ਆਰ ਨੰਬਰ 182 ਮਿਤੀ 15 ਜੁਲਾਈ 2013 ਧਾਰਾ 295 ਏ, ਆਈ.ਪੀ. ਸੀ. ਅਤੇ ਇੰਨਫੋਰਮੈਂਸ ਟੈਕਨੋਲਜੀ ਐਕਟ 66-ਏ ਤਹਿਤ ਅਣਪਛਾਤੇ ਦੋਸ਼ੀਆਂ ਦੇ ਖਿਲਾਫ਼ ਮੁਕ¤ਦਮਾ ਦਰਜ ਕਰਕੇ ਬਰਨਾਲਾ ਪੁਲਸ ਵ¤ਲੋਂ ਸ਼ਰਾਰਤੀ ਅਨਸਰਾਂ ਦੀ ਭਾਲ ਸੁਰੂ ਕੀਤੀ ਗਈ ਹੈ।

No comments: