www.sabblok.blogspot.com
ਲੁਧਿਆਣਾ ( ਸਤਪਾਲ ਸੋਨੀ ) ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ
ਤੇ ਇਸਦੀ ਮਜ਼ਬੂਤੀ ਲਈ ਪੂਰੀ ਤਰ•ਾਂ ਵਚਨਬੱਧ ਹੈ। ਅੱਜ ਲੁਧਿਆਣਾ ਜ਼ਿਲ•ੇ ਦੇ ਜਗਰਾਉਂ
ਵਿਧਾਨ ਸਭਾ ਹਲਕੇ ਦੇ ਪਿੰਡ ਡਾਂਗੀਆਂ ਵਿਖੇ ਦਿਹਾਤੀ ਸੜਕ ਦਾ ਨੀਂਹ ਪੱਥਰ ਰੱਖਣ ਮਗਰੋਂ
ਸਮਾਗਮ ਨੂੰ ਸੰਬੋਧਨ ਕਰਦਿਆਂ ਉਨ•ਾਂ ਨੇ ਕਿਹਾ ਕਿ ਇਸ ਲਈ ਪੇਂਡੂ ਬੁਨਿਆਦੀ ਢਾਂਚੇ ਦੇ
ਵਿਕਾਸ ਨੂੰ ਵੀ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ। ਉਨ•ਾਂ ਨੇ ਦੱਸਿਆ ਕਿ ਪਿਛਲੇ ਅੱਠ
ਵਰਿ•ਆਂ ’ਚ ਦਿਹਾਤੀ ਸੜਕਾਂ ਦੇ ਨੇਟਵਰਕ ਵਿੱਚ 2 ਲੱਖ ਕਿਲੋਮੀਟਰ ਹੋਰ ਨਵੀਆਂ ਦਿਹਾਤੀ
ਸੜਕਾਂ ਸ਼ਾਮਿਲ ਕੀਤੀਆਂ ਗਈਆਂ ਹਨ। ਬੀਤੇ ਮਾਲੀ ਵਰ•ੇ ਵਿੱਚ ਹੀ 6,450 ਕਰੋੜ ਰੁਪਏ ਦੀ
ਲਾਗਤ ਨਾਲ 20,100 ਕਿਲੋਮੀਟਰ ¦ਮੀਆਂ ਸਾਰੇ ਮੌਸਮਾਂ ’ਚ ਚੱਲਣ ਵਾਲੀਆਂ ਸੜਕਾਂ ਦਾ
ਨਿਰਮਾਣ ਤੇ ਵਿਸਥਾਰ ਕੀਤਾ ਗਿਆ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ 11ਵੀਂ ਪੰਜ ਸਾਲਾ
ਯੋਜਨਾ ਦੇ ਮੁਕਾਬਲੇ 12ਵੀਂ ਪੰਜ ਸਾਲਾ ਯੋਜਨਾ ਲਈ ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ
ਵਾਸਤੇ ਰੱਖੀ ਗਈ ਰਕਮ ਤਕਰੀਬਨ 88 ਫੀਸਦੀ ਵਧਾ ਕੇ 1,24,013 ਕਰੋੜ ਰੁਪਏ ਕੀਤੀ ਗਈ ਹੈ
ਤੇ ਇਸ ਨਾਲ ਦਿਹਾਤੀ ਸੰਪਰਕਤਾ ਵਧਾਉਣ ਵਿੱਚ ਮਦੱਦ ਮਿਲੇਗੀ। ਸ੍ਰੀ ਤਿਵਾੜੀ ਨੇ ਕਿਹਾ ਕਿ
ਪੰਜਾਬ ਨੂੰ ਹਰ ਵਰ•ੇ ਵਿਕਾਸ ਤੇ ਭਲਾਈ ਕਾਰਜਾਂ ਲਈ ਕੇਂਦਰ ਵੱਲੋਂ ਤਕਰੀਬਨ ਇਕ ਹਜ਼ਾਰ
ਕਰੋੜ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਉਨ•ਾਂ ਨੇ ਦੋਸ਼ ਲਗਾਇਆ ਕਿ ਇਸ ਰਕਮ ਦਾ ਪੂਰਾ
ਤੇ ਸਹੀ ਇਸਤੇਮਾਲ ਨਹੀਂ ਹੋ ਰਿਹਾ। ਕੌਮੀ ਖੁਰਾਕ ਸੁਰੱਖਿਆ ਆਰਡੀਨੈਂਸ ਦਾ ਜ਼ਿਕਰ ਕਰਦਿਆਂ
ਸ੍ਰੀ ਤਿਵਾੜੀ ਨੇ ਕਿਹਾ ਕਿ ਇਸ ਨਾਲ ਦੇਸ਼ ਦੀ 81 ਕਰੋੜ ਵਸੋਂ ਨੂੰ ਬਹੁਤ ਹੀ ਸਸਤੀਆਂ
ਦਰਾਂ ਉਪਰ ਅਨਾਜ਼ ਉਪਲਬਧ ਕਰਵਾਇਆ ਜਾਵੇਗਾ। ਇਨ•ਾਂ ਲਾਭਪਾਤਰੀਆਂ ਨੂੰ 3 ਰੁਪਏ
ਕਿਲੋਗ੍ਰਾਮ ਦੇ ਹਿਸਾਬ ਨਾਲ ਚੋਲ, 2 ਰੁਪਏ ਪ੍ਰਤੀ ਕਿਲੋ ਕਣਕ ਤੇ 1 ਰੁਪਏ ਪ੍ਰਤੀ ਕਿਲੋ
ਮੋਟਾ ਅਨਾਜ਼ ਉਪਲਬਧ ਕਰਵਾਇਆ ਜਾਵੇਗਾ। ਉਨ•ਾਂ ਆਸ ਪ੍ਰਗਟ ਕੀਤੀ ਕਿ ਪਾਰਲੀਮੈਂਟ ਦੇ
ਆਉਂਦੇ ਵਰਖਾ ਰੁੱਤ ਸਮਾਗਮ ਦੌਰਾਨ ਕੌਮੀ ਖੁਰਾਕ ਸੁਰੱਖਿਆ ਆਰਡੀਨੈਂਸ ਨੂੰ ਵੀ ਪ੍ਰਵਾਨਗੀ
ਮਿੱਲ ਜਾਵੇਗੀ। ਸ੍ਰੀ ਤਿਵਾੜੀ ਨੇ ਕਿਹਾ ਕਿ ਸਰਕਾਰ ਅਜਿਹੇ ਠੋਸ ਯਤਨ ਕਰ ਰਹੀ ਹੈ, ਜਿਸ
ਰਾਹੀਂ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੱਖ-ਵੱਖ ਵਿਕਾਸ ਤੇ ਭਲਾਈ ਸਕੀਮਾਂ ਦੇ ਫਾਇਦੇ ਯੋਗ
ਲਾਭਪਾਤਰੀਆਂ ਤੱਕ ਪਹੁੰਚਣ। ਉਨ•ਾਂ ਨੇ ਕਿਹਾ ਕਿ ਪ੍ਰਤੱਖ ਲਾਭ ਤਬਾਦਲਾ ਸਕੀਮ ਇਸ ਦਿਸ਼ਾ
ਵੱਲ ਇਕ ਇਤਿਹਾਸਿਕ ਕਦਮ ਹੈ, ਜਿਸ ਹੇਠ ਕੇਂਦਰ ਵੱਲੋਂ ਦਿੱਤੀ ਜਾਂਦੀ ਪੈਨਸ਼ਨ, ਵਜ਼ੀਫੇ
ਤੇ ਰੋਸਈ ਗੈਸ ਉ¤ਪਰ ਸਬਸਿਡੀ ਲਾਭਪਾਤਰੀਆਂ ਦੇ ਅਧਾਰ ¦ਿਕ ਬੈਂਕ ਖਾਤਿਆਂ ’ਚ ਜਮ•ਾ
ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ’ਤੇ ਡਾਂਗੀਆਂ ਪੰਚਾਇਤ ਵੱਲੋਂ ਸੂਚਨਾ ਤੇ
ਪ੍ਰਸਾਰਨ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ
ਤਿਵਾੜੀ ਨੇ ਡਾਂਗੀਆਂ ਤੋਂ ਕਾਉਂਕੇ ਕਲਾਂ ਤੱਕ ਜਾਣ ਵਾਲੀ 8 ਕਿਲੋਮੀਟਰ ¦ਬੀ ਸੜਕ ਦਾ
ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਹੇਠ ਬਣਾਈ ਜਾ ਰਹੀ ਇਸ ਸੜਕ
ਉ¤ਪਰ 4 ਕਰੋੜ 48 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਇਸਨੂੰ ਆਉਂਦੇ 9 ਮਹੀਨਿਆਂ ਵਿੱਚ
ਮੁਕੰਮਲ ਕੀਤਾ ਜਾਵੇਗਾ। ਸ੍ਰੀ ਤਿਵਾੜੀ ਨੇ ਦੱਸਿਆ ਕਿ ਉਨ•ਾਂ ਦੇ ਪਾਰਲੀਮਾਨੀ ਹਲਕੇ ਵਿੱਚ
ਇਸ ਯੋਜਨਾ ਹੇਠ ਪਹਿਲਾਂ ਹੀ 6 ਸੜਕਾਂ ਦੀ ਉਸਾਰੀ ਚੱਲ ਰਹੀ ਹੈ। ਜਿਨ•ਾਂ ’ਚੋਂ ਕੁਝ
ਸੜਕਾਂ ਜ਼ਲਦ ਹੀ ਮੁਕੰਮਲ ਹੋਣ ਵਾਲੀਆਂ ਹਨ। ਇਸ ਤੋਂ ਪਹਿਲਾਂ ਸ੍ਰੀ ਮਨੀਸ਼ ਤਿਵਾੜੀ ਨੇ
ਪਿੰਡ ਡਾਂਗੀਆਂ ਦੇ ਸਰਕਾਰੀ ਹਾਈ ਸਕੂਲ ਵਿੱਚ ਨਵੇਂ ਬਣਾਏ ਗਏ ਕਮਰਿਆਂ ਦਾ ਉਦਘਾਟਨ ਵੀ
ਕੀਤਾ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੰਤਰੀ ਸ੍ਰੀ ਈਸ਼ਰ ਸਿੰਘ
ਮੇਹਰਬਾਨ, ਸ੍ਰੀ ਮੇਜ਼ਰ ਸਿੰਘ ਭੈਣੀ, ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀ ਜਸਵੰਤ ਸਿੰਘ,
ਸਰਪੰਚ ਸ੍ਰੀਮਤੀ ਜਸਵਿੰਦਰ ਕੌਰ, ਸ੍ਰੀ ਜਗਦੀਸ਼ਰ ਸਿੰਘ, ਮੁੱਖ ਅਧਿਆਪਕ ਬਲਵਿੰਦਰ ਸਿੰਘ,
ਦਵਿੰਦਰ ਕਥੂਰੀਆ ਸਾਬਕਾ ਪ੍ਰਧਾਨ, ਅਜਮੇਰ ਸਿੰਘ ਸੀਬੀਆ, ਪੁਰਸ਼ੋਤਮ ਖਲੀਫਾ, ਕੁਲਦੀਪ
ਸਿੰਘ ਘਾਗੂ, ਦਰਸ਼ਨ ਲੱਖਾ, ਫਿਲੌਰ ਸਿੰਘ ਸੀਬੀਆ, ਜਗਦੀਸ਼ ਸਿੰਘ ਕਾਉਂਕੇ, ਗੋਪਾਲ
ਸ਼ਰਮਾ, ਵਰਿੰਦਰ ਸ਼ਰਮਾ, ਅਜਮੇਰ ਸਿੰਘ ਢੋਲਣ, ਭਜਨ ਸਵੱਦੀ, ਸੁਰੇਸ਼ ਸਿੰਘ ਗਿੱਦੜਵਿੰਡੀ,
ਸੁਖਦੇਵ ਸਿੰਘ ਸ਼ੇਰਪੁਰ, ਮਨਜਿੰਦਰ ਸਿੰਘ ਡੱਲਾ, ਪ੍ਰੀਤਮ ਅਖਾੜਾ, ਪੰਡਤ ਤੇਜ਼ ਪ੍ਰਕਾਸ਼
ਸਿੰਘ ¦ਮੇ, ਮਨਜੀਤ ਸਿੰਘ ਮੇਹਰਬਾਨ ਵੀ ਮੌਜ਼ੂਦ ਸਨ।
No comments:
Post a Comment