jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਘਰ ਵਾਲਿਆਂ ਦੀ ਹੁਸ਼ਿਆਰੀ ਨਾਲ ਦੋ ਠੱਗ ਕਾਬੂ

www.sabblok.blogspot.com

         ਅੰਗਹੀਣ ਨੂੰ ਸਹਾਇਤਾ ਦੇਣ ਦੇ ਨਾਂ ਤੇ ਆਏ ਸੀ ਠੱਗੀ ਮਾਰਨ
ਫਰੀਦਕੋਟ11 ਜੁਲਾਈ ( ਗੁਰਭੇਜ ਸਿੰਘ ਚੌਹਾਨ ) ਬੀਤੇ ਦਿਨ ਪਿੰਡ ਘੁਗਿਆਣਾ ਵਿਖੇ ਪ੍ਰਕਾਸ਼ ਸਿੰਘ ਹੌਲਦਾਰ ਜੋ ਆਰਮੀ ਵਿਚੋਂ ਪੈਨਸ਼ਨ ਆਏ ਹਨ ਦੇ ਘਰ ਦੋ ਠੱਗ ਨੋਜਵਾਨ ਮੋਟਰਸਾਈਕਲ ਤੇ ਆਏ ਅਤੇ ਕਿਹਾ ਕਿ ਤੁਹਾਡੀ ਅੰਗਹੀਣ ਪੋਤਰੀ ਕੈਮਨਪ੍ਰੀਤ ਦੇ ਨਾਂ ਤੇ 70 ਹਜ਼ਾਰ ਰੁਪਏ ਦਾ ਸਰਕਾਰ ਵੱਲੋਂ ਚੈੱਕ ਆਇਆ ਹੈ ਅਤੇ ਇਸ ਬਦਲੇ ਤੁਹਾਨੂੰ 5 ਹਜ਼ਾਰ ਰੁਪਏ ਸਾਨੂੰ ਦੇਣੇ ਪੈਣਗੇ ਅਤੇ ਅਸੀਂ ਤੁਹਾਨੂੰ 5 ਦਿਨ ਦੇ ਅੰਦਰ ਚੈੱਕ ਦੇ ਜਾਵਾਂਗੇ ਪਰ ਔਰਤਾਂ ਨੇ ਘਰ ਵਿਚ ਕੋਈ ਆਦਮੀ ਨਾਂ ਹੋਣ ਦੀ ਗੱਲ ਕਹੀ ਅਤੇ ਆਪਣਾ ਮੋਬਾਈਲ ਨੰਬਰ ਦੇਣ ਲਈ ਕਿਹਾ ਤਾਂ ਉਨ•ਾਂ ਨੇ ਆਪਣਾ ਮੋਬਾਈਲ ਨੰਬਰ 98556 62293 ਲਿਖਵਾਇਆ ਅਤੇ ਘਰ ਦੇ ਮਾਲਕ ਪ੍ਰਕਾਸ਼ ਸਿੰਘ ਦਾ ਨੰਬਰ ਲੈ ਕੇ ਉਨ•ਾਂ ਨੇ ਪ੍ਰਕਾਸ਼ ਸਿੰਘ ਨੂੰ ਫੋਨ ਕੀਤੇ ਅਤੇ ਕਿਹਾ ਕਿ 5000 ਰੁਪਏ ਲੈ ਕੇ ਸਾਦਿਕ ਚੌਕ ਵਿਚ ਆ ਜਾਉ। ਪ੍ਰਕਾਸ਼ ਸਿੰਘ ਨੇ ਸਮਝ ਲਿਆ ਕਿ ਇਹ ਕੋਈ ਠੱਗ ਹਨ ਅਤੇ ਉਸਨੇ ਤੁਰੰਤ ਥਾਣਾ ਸਿਟੀ ਫਰੀਦਕੋਟ ਨੂੰ ਇਸ ਸੰਬੰਧੀ ਸੂਚਿਤ ਕੀਤਾ ਅਤੇ ਸ਼ਵਿੰਦਰ ਸਿੰਘ ਹੌਲਦਾਰ ਦੀ ਅਗਵਾਈ ਚ ਪੁਲਿਸ ਪਾਰਟੀ ਸਾਦਿਕ ਚੌਕ ਵਿਚ ਭੇਜ ਦਿੱਤੀ ਗਈ। ਠੱਗ ਉੱਥੇ ਪ੍ਰਕਾਸ਼ ਸਿੰਘ ਫੌਜੀ ਨੂੰ ਪੈਸੇ ਲੈਣ ਲਈ ਉਡੀਕ ਰਹੇ ਸਨ। ਪ੍ਰਕਾਸ਼ ਸਿੰਘ ਨੇ ਜਿਉਂ ਹੀ ਉਨ•ਾਂ ਨੂੰ ਫੋਨ ਲਾਕੇ ਪੈਸੇ ਲੈਣ ਲਈ ਕਿਹਾ ਤਾਂ ਉਹ ਪ੍ਰਕਾਸ਼ ਸਿੰਘ ਦੀ ਕਾਰ ਨੇੜੇ ਆ ਗਏ ਤਦ ਤੱਕ ਪੁਲਿਸ ਪਾਰਟੀ ਵੀ ਪਹੁੰਚ ਗਈ। ਪ੍ਰਕਾਸ਼ ਸਿੰਘ ਨੇ ਇਕ ਵਾਰ ਪੈਸੇ ਵਿਖਾਕੇ ਉਨ•ਾਂ ਨੂੰ ਵਿਸ਼ਵਾਸ਼ ਦਿਵਾ ਦਿੱਤਾ ਅਤੇ ਜਿਉਂ ਹੀ ਉਹ ਪੈਸੇ ਫੜਨ ਲਈ ਨੇੜੇ ਆਏ ਤਾਂ ਪ੍ਰਕਾਸ਼ ਸਿੰਘ ਫੌਜੀ ਨੇ ਇਕ ਦੇ ਜੋਰ ਦੀ ਥੱਪੜ ਜੜਿਆ ਅਤੇ ਕਾਬੂ ਕਰ ਲਿਆ ਅਤੇ ਪੁਲਿਸ ਦੀ ਮਦਦ ਨਾਲ ਦੋਵੇਂ ਠੱਗ ਰੰਗੇ ਹੱਥੀਂ ਫੜ• ਲਏ। ਉਨ•ਾਂ ਨੇ ਆਪਣੇ ਆਪਨੂੰ ਪੁਲਿਸ ਕੋਲ ਨੋਨੀ ਮਾਨ ਸਪੁੱਤਰ ਜੋਰਾ ਸਿੰਘ ਮਾਨ ਐਮ ਪੀ ਦੇ ਬੰਦੇ ਦੱਸਿਆ। ਪੁਲਿਸ ਉਨ•ਾਂ ਨੂੰ ਪਕੜ ਕੇ ਥਾਣੇ ਲੈ ਗਈ ਅਤੇ ਜਾਮਾਂ ਤਲਾਸ਼ੀ ਕਰਨ ਤੇ ਉਨ•ਾਂ ਕੋਲੋਂ 10 ਰੁਪਏ ਹੀ ਨਿਕਲੇ ਅਤੇ ਮੋਟਰਸਾਈਕਲ ਦਾ ਕੋਈ ਕਾਗਜ਼ ਪੱਤਰ ਵੀ ਉਨ•ਾਂ ਕੋਲੋਂ ਨਹੀਂ ਮਿਲਿਆ ਅਤੇ ਨਾਂ ਹੀ ਉਹ ਮੋਟਰਸਾਈਕਲ ਦਾ ਨੰਬਰ ਹੀ ਦੱਸ ਸਕੇ, ਜਿਸਤੋਂ ਜਾਹਿਰ ਹੈ ਕਿ ਮੋਟਰਸਾਈਕਲ ਵੀ ਚੋਰੀ ਦਾ ਹੈ। ਪੁੱਛਗਿੱਛ ਕਰਨ ਤੇ ਇਨ•ਾਂ ਨੇ ਆਪਣੇ ਨਾਮ ਪੰਜੂ ਪੁੱਤਰ ਫੁੰਮਣ ਸਿੰਘ ਕੌਮ ਇਸਾਈ ਵਾਸੀ ਗੁਰੂਹਰਸਹਾਏ ਅਤੇ ਅਸ਼ੋਕ ਕੁਮਾਰ ਪੁੱਤਰ ਬਹਾਦਰ ਰਾਮ ਕੌਮ ਵਾਲਮੀਕੀ ਵਾਸੀ ਗੁਰੂ ਹਰਸਹਾਏ ਦੱਸੇ। ਪੁਲਿਸ ਇਨ•ਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਨ•ਾਂ ਕੋਲੋਂ ਹੋਰ ਵੀ ਅਜਿਹੇ ਠੱਗੀ ਅਤੇ ਚੋਰੀ ਆਦਿ ਦੇ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾਂ ਹੈ।   

No comments: