jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 21 July 2013

ਕੇਂਦਰੀ ਸਿਹਤ ਰਾਜ ਮੰਤਰੀ ਵੱਲੋਂ ਫ਼ਰੀਦਕੋਟ ਵਿਖੇ ਕੈਂਸਰ ਮਰੀਜਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਲਦੀ ਪੁੱਜਣ ਦਾ ਭਰੋਸਾ

www.sabblok.blogspot.com
ਫ਼ਰੀਦਕੋਟ, 21 ਜੁਲਾਈ (ਗੁਰਭੇਜ ਸਿੰਘ ਚੌਹਾਨ ) – ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਸੀਨੀ: ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਿਚ ਕੇਂਦਰੀ ਸਿਹਤ ਰਾਜ ਮੰਤਰੀ ਸੰਤੋਖ ਚੌਧਰੀ ਨੂੰ ਨਿਰਮਾਣ ਭਵਨ ਨਵੀਂ ਦਿੱਲੀ ਵਿਖੇ ਕੈਂਸਰ ਮਰੀਜਾਂ ਦੀਆਂ ਮੁਸਕਲਾਂ ਸਬੰਧੀ ਮਿਲੇ। ਰਾਜ ਮੰਤਰੀ  ਨੇ ਵਫ਼ਦ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾ ਦੌਰਾ ਕਰਨ ਦਾ ਵਿਸ਼ਵਾਸ ਦਿੱਤਾ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਕੁਲਤਾਰ ਸਿੰਘ ਸੰਧਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਡੀਕਲ ਹਸਪਤਾਲ ਵਿਚ ਕੈਂਸਰ ਮਰੀਜਾਂ ਨੂੰ ਇਲਾਜ ਕਰਵਾਉਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵੱਲੋਂ ਕੈਂਸਰ ਮਰੀਜਾਂ ਨੂੰ ਸਸਤੀ ਦਵਾਈਆਂ ਮੁਹੱਈਆ ਕਰਵਾਉਣ ਲਈ  ਚੰਗੀਆਂ ਕੰਪਨੀਆਂ ਜਿਵੇਂ ਸਿਪਲਾ,ਐਮਕਿਉਰ ,ਐਲਕਮ, ਸਨ
ਇਕੋ ਦਿਨ ਦੇ ਦੋ ਬਿੱਲਾਂ ਦੀ ਕਾਪੀਆਂ  ਵਿਚ 2468 ਰੁਪਏ ਦਾ ਫ਼ਰਕ ਨਜਰ ਆਉਦਾ ਹੈ।
,ਰੈਨਬੈਕਸੀ, ਡਾਬਰ /ਫਰਿਜਨੈਸ ਕੈਬੀ,ਮਿਰਕਲੈਸ ਅਤੇ ਬੀ.ਐਮ.ਐਸ ਦੇ ਟੈਂਡਰ ਕੀਤੇ ਗਏ ਸਨ ਪਰ ਮੈਡੀਕਲ ਹਸਪਤਾਲ ਅੰਦਰ ਚਲ ਰਹੇ ਦਵਾਈਆਂ ਦੇ ਸਟੋਰਾਂ ਤੋਂ ਮਾੜੀ
ਕੰਪਨੀਆਂ ਦੀਆਂ  ਦਵਾਈਆਂ ਡਾਕਟਰਾਂ ਦੀ ਮਿਲੀ ਭੁਗਤ ਨਾਲ  ਵੱਧ ਮੁੱਲ ਤੇ ਵੇਚੀਆਂ ਜਾ ਰਹੀਆ ਹਨ। ਟੈਂਡਰ ਦੀਆਂ ਸ਼ਰਤਾਂ ਮੁਤਾਬਿਕ ਮਨਜੂਰ ਕੀਤੀਆਂ ਦਵਾਈਆਂ ਦੀ ਥਾਂ ਬੰਗਲੌਰ ਦੀ ਕੈਚ ਬਾਇਓਟੈਕ ਨਾਮ ਦੀ ਕੰਪਨੀ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਕੈਂਸਰ ਵਿਭਾਗ ਦੇ ਕੁਝ ਡਾਕਟਰ ਆਪਣੀ ਮਨਮਰਜੀ ਨਾਲ ਯੂਨੀਵਰਸਲ ਮੈਡੀਕਲ ਸਟੋਰ ਤੋਂ ਘਟੀਆਂ ਕਿਸਮ ਦੀਆਂ ਦਵਾਈਆਂ ਮਰੀਜਾਂ ਨੂੰ ਖਰੀਦਣ  ਲਈ ਮਜਬੂਰ ਕਰ ਰਹੇ ਹਨ । ਤਰਸ ਯੋਗ ਗੱਲ ਇਹ ਹੈ ਕਿ ਬਿੱਲ, ਟੈਂਡਰ ਵਿਚ ਦਰਜ ਦਵਾਈਆਂ ਦੇ  ਕੱਟੇ ਜਾ ਰਹੇ ਹਨ ਜਦੋ ਕਿ ਦਵਾਈਆਂ ਹੋਰ ਕਿਸੇ ਕੰਪਨੀ ਦੀਆਂ ਦਿੱਤੀਆਂ ਜਾ ਰਹੀਆ ਹਨ।  ਕੈਂਸਰ ਦੀਆਂ ਤਕਲੀਫਾਂ ਜਿਵੇ ਉਲੱਟੀਆਂ,ਦਰਦ, ਐਨਟੀਵੈਟਕ ਅਤੇ ਤਾਕਤ ਦੀਆਂ ਦਵਾਈਆਂ ਜਿਹੜੀਆਂ ਹਰੇਕ ਮਰੀਜਾਂ ਲਈ ਕਈ-ਕਈ ਦਿਨਾਂ ਲਈ ਵਰਤੀਆਂ ਜਾਂਦੀਆਂ  ਹਨ ਇਹ ਸਾਰੀਆਂ ਦਵਾਈਆਂ
ਐਮ.ਆਰ.ਪੀ ਰੇਟਾਂ ਤੇ ਵੇਚੀਆਂ ਜਾਂਦੀਆਂ ਹਨ ਜਦੋ ਕਿ ਟੈਂਡਰ ਵਿਚ 20 ਤੋਂ 30 ਪ੍ਰਤੀਸ਼ਤ ਰੇਟ ਮਨਜੂਰ ਹਨ। ਕਈ ਦਵਾਈਆਂ ਜਿਵੇ ਕੈਪਸੂਲ ਲੈਕੋਨੈਸ ਐਮ.ਆਰ.ਪੀ ਤੋਂ 10 ਤੋਂ 15 ਗੁਣਾਂ ਜਿਆਦਾ ਮੁੱਲ ਵਿਚ ਵੇਚੇ ਜਾ ਰਹੇ ਹਨ। ਡਾਕਟਰਾਂ ਵੱਲੋਂ ਮਰੀਜਾਂ ਨੂੰ 20 ਰੁਪਏ ਵਾਲੇ ਆਈ ਵੀ ਸੈਂਟ ਦੀ ਜਗ•ਾ 400 ਰੁਪਏ ਤੋਂ ਵੱਧ ਮੁੱਲ ਦੇ ਸੈਟ ਲਗਾਏ ਜਾ ਰਹੇ ਹਨ।  ਕੈਂਸਰ ਵਿਭਾਗ ਦੇ ਮੁੱਖੀ ਡਾ. ਐਚ.ਪੀ ਯਾਦਵ ਵੱਲੋਂ ਦਫਤਰੀ ਹੁਕਮ ਅਨੁਸਾਰ ਡਾਕਟਰਾਂ ਨੂੰ ਹੁਕਮ ਜਾਰੀ ਕੀਤੇ ਗਏ ਕਿ ਸਰਕਾਰ ਅਤੇ ਮੈਡੀਕਲ ਸੁਪਰਡੈਟ ਦਫਤਰ ਦੀਆਂ ਹਦਾਇਤਾਂ ਅਨੁਸਾਰ ਅੰਦਰਲੇ ਮੈਡੀਕਲ ਸਟੋਰਾਂ ਤੋਂ ਖਰੀਦੀਆਂ ਜਾਣ ਅਤੇ ਬਾਹਰਲੇ ਸਟੋਰਾਂ ਤੋਂ ਖਰੀਦੀਆਂ ਦਵਾਈਆਂ ਮਰੀਜਾਂ ਨੂੰ ਨਹੀ ਲਗਾਈ ਜਾਂਦੀਆ  ਅਤੇ ਉਨ•ਾਂ ਮਰੀਜਾਂ ਦੇ ਦਵਾਈਆਂ ਦੇ ਬਿੱਲ ਵੀ ਪਾਸ ਨਹੀ  ਕੀਤੇ ਜਾਂਦੇ। ਜਦੋ ਕਿ ਮਰੀਜਾਂ ਤੋਂ ਲਿਖਾਕੇ ਲਿਆ ਜਾਦਾ ਹੈ ਕਿ ਦਵਾਈ ਉਨ•ਾਂ ਨੇ ਆਪਣੀ ਮਰਜੀ ਨਾਲ ਖਰੀਦੀ ਹੈ। ਹਸਪਤਾਲ ਪ੍ਰਸ਼ਾਸਨ ਵੱਲੋ ਸਵੈ ਇੱਛਾ ਅਨੁਸਾਰ ਬਾਹਰਲੇ ਮੈਡੀਕਲ ਸਟੋਰ ਜਾਂ ਅੰਦਰਲੇ ਮੈਡੀਕਲ ਸਟੋਰ ਤੋਂ ਖਰੀਦਣ ਲਈ ਬੋਰਡ ਲਗਾਏ ਗਏ ਸਨ, ਪਰ ਕੈਂਸਰ ਵਿਭਾਗ ਦੇ ਮੁੱਖੀ ਵੱਲੋਂ ਕੈਂਸਰ ਬਿਲਡਿੰਗ ਵਿਚ ਲੱਗੇ ਬੋਰਡ ਉਤਾਰ ਦਿੱਤੇ ਗਏ ਹਨ ਅਤੇ ਜਦੋ ਕਿ ਬਾਕੀ ਹਸਪਤਾਲ ਵਿਚ ਬੋਰਡ ਲੱਗੇ ਹੋਏ ਹਨ। ਉਨ•ਾਂ ਕਿਹਾ ਕਿ ਕੈਂਸਰ ਮਰੀਜਾਂ ਨੂੰ ਕੈਸ਼ ਲੈਸ /ਮੁਫ਼ਤ ਕੈਂਸਰ ਦੇ ਇਲਾਜ ਲਈ ਮੈਡੀਕਲ ਸੁਪਰਡੈਟ/ਹਸਪਤਾਲ ਨੂੰ 10 ਲੱਖ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲੋ ਜਾਰੀ ਕੀਤੀ ਗਈ ਹੈ ਪਰ ਹਸਪਤਾਲ ਵੱਲੋਂ ਅਜੇ ਤੱਕ ਲਾਗੂ ਨਹੀ ਕੀਤੀ ਗਈ ਜਦੋ ਕਿ ਪਟਿਆਲਾ ਅਤੇ ਅਮ੍ਰਿਤਸਰ ਦੇ ਹਸਪਤਾਲਾਂ ਵਿਚ ਇਹ ਸਹੂਲਤ ਲਾਗੂ ਕੀਤੀ ਗਈ।  ਕੈਂਸਰ ਮਰੀਜਾਂ ਨੂੰ ਰੇਡੀਓਥ੍ਰੇਪੀ/ਸੇਕਿਆਂ ਲਈ ਕਈ ਕਈ ਮਹੀਨਿਆਂ ਦਾ ਇੰਤਜਾਰ ਕਰਨਾ ਪੈਦਾ ਹੈ ਜਿਸ ਨਾਲ  ਮਰੀਜ ਦੀ ਬਿਮਾਰੀ ਵੱਧ ਜਾਦੀ ਹੈ ਅਤੇ ਲਾਇਲਾਜ ਹੋ ਜਾਦੀ ਹੈ ਇਸ ਲਈ ਸਾਰੇ ਸਰਕਾਰੀ ਹਸਪਤਾਲਾਂ ਵਿਚ ਰੇਡਿਓਥ੍ਰੇਪੀ ਮਸ਼ੀਨਾਂ ਸਿਫਟਾਂ ਵਿਚ ਵੱਧ ਸਮੇਂ ਲਈ ਚਲਾਈਆਂ ਜਾਣ ਅਤੇ ਵੱਧ ਤੋਂ ਵੱਧ ਸੈਂਟਰਾਂ ਵਿਚ ਮਸ਼ੀਨਾਂ ਲਗਾਈਆਂ ਜਾਣ ਤਾਂ ਕਿ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਸੁਸਾਇਟੀ ਵੱਲੋਂ ਕੇਂਦਰੀ ਰਾਜ ਮੰਤਰੀ ਨੂੰ ਦਿੱਤੇ ਮੰਗ ਪੱਤਰ ਵਿਚ ਮਰੀਜਾਂ ਨੂੰ ਮੁਫ਼ਤ ਇਲਾਜ ,ਦੂਰ ਦੁਰਾਡੇ ਤੋਂ ਆਉਣ ਵਾਲੇ ਮਰੀਜਾਂ ਲਈ ਰਿਹਾਇਸ ਦਾ ਪ੍ਰਬੰਧ /ਸਰਾਂ , ਮੁਫ਼ਤ ਜਾਂ ਪੀ.ਜੀ.ਆਈ ਰੇਟਾਂ ਤੇ ਸੀ.ਟੀ ਸਕੈਨ ਦੀ ਸਹੂਲਤ ਅਤੇ ਕੈਂਸਰ ਮਰੀਜਾਂ ਦੇ ਬੱਚਿਆਂ ਲਈ ਮੁਫ਼ਤ ਵਿਦਿਆਂ ਦਾ ਪ੍ਰਬੰਧ ਕੀਤਾ ਜਾਵੇ।  ਕੈਂਸਰ ਮਰੀਜ ਮਨਜੀਤ ਕੌਰ ਵੱਲੋਂ  31 ਮਾਰਚ 2012 ਨੂੰ  9252 ਰੁਪਏ ਦੀ ਦਵਾਈ ਖਰੀਦੀ ਗਈ ਜਿਸ ਬਿੱਲ ਨੰਬਰ 29017 ਸੀ ਅਤੇ ਉਸੇ ਦਿਨ (31 ਮਾਰਚ  2013) ਨੂੰ ਬਿੱਲ ਨੰਬਰ 31485 ਰਾਹੀ ਦਵਾਈ 9742 ਰੁਪਏ ਖਰੀਦੀ ਗਈ ਸੀ ਇਕੋ ਤਰੀਕ ਵਿਚ ਦੋਨਾਂ ਬਿੱਲ 2468  ਸੀਰੀਅਲ ਨੰਬਰ ਦਾ ਫ਼ਰਕ ਪਾਇਆ ਗਿਆ ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰੇ ਬਿੱਲ ਸੀਨੀਅਰ ਡਾਕਟਰ ਵੱਲੋਂ ਸਾਈਨ ਕੀਤੇ ਗਏ ਹਨ। ਕੈਂਸਰ ਦੀ ਮਰੀਜ ਕੰਵਲਜੀਤ ਕੌਰ ਵਾਸੀ ਦਾਨ ਸਿੰਘ ਵਾਲਾ (ਬਠਿੰਡਾ) ਨੂੰ 1800 ਰੁਪਏ ਟੈਂਡਰ ਮੁੱਲ ਵਾਲੀ ਦਵਾਈ 7497 ਵਿਚ ਵਾਰ ਵਾਰ ਵੇਚੀ ਗਈ।  ਕੈਂਸਰ ਮਰੀਜਾਂ ਦੀ ਦਵਾਈਆਂ ਵਿਚ ਧੋਖਾ ਧੱੜੀ ਅਤੇ ਦਵਾਈਆਂ ਦੇ ਬਿੱਲ ਪਾਸ ਕਰਵਾਉਣ ਲਈ ਹੋ ਰਹੀ ਖੱਜਲ ਖੁਆਰੀ ਸਬੰਧੀ ਕੇਂਦਰੀ ਰਾਜ ਮੰਤਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ  ਫ਼ਰੀਦਕੋਟ ਦਾ ਦੋਰਾ ਕਰਨਗੇ। ਇਸ ਮੌਕੇ ਤੇ ਕਿਸਾਨ ਅਤੇ ਮਜਦੂਰ ਜੱਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ , ਮੁਲਾਜਮ ਅਤੇ ਪੀੜਤ ਕੈਂਸਰ ਮਰੀਜ ਕੇਂਦਰੀ ਮੰਤਰੀ ਨੂੰ ਮਿਲਣਗੇ। 

No comments: