jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 July 2013

ਹਵਾਈ ਸੈਨਾ ਨੇ ਸਚਿਨ ਤੋਂ ਕੈਪਟਨ ਦਾ ਰੈਂਕ ਖੋਹਿਆ

www.sabblok.blogspot.com

ਨਵੀਂ ਦਿੱਲੀ. ਏਜੰਸੀ
16 ਜੁਲਾਈ – ਭਾਰਤੀ ਹਵਾਈ ਸੈਨਾ ਨਵੇਂ ਟ੍ਰੇਨਿੰਗ ਜਹਾਦ ਪਾਇਲਟਾਂ ਨੇ ਮਾਸਟਰ ਬਲਾਸਟ ਅਤੇ ਗਰੁਪ ਕੈਪਟਨ ਸਚਿਨ ਤੇਂਦੁਲਕਰ ਤੋਂ ਵੀ ਭਾਰਤੀ ਹਵਾਈ ਸੈਨਾ ਦੇ ਬ੍ਰਾਂਡ ਐਂਬੈਸਡਰ ਦਾ ਅਹੁਦਾ ਖੋਹ ਲਿਆ ਹੈ। ਹਵਾਈ ਸੈਨਾ ਨੇ ਸਚਿਨ ਨੂੰ ਸਾਲ 2011 ‘ਚ ਗਰੁੱਪ ਕੈਪਟਨ ਦੇ ਰੈਂਕ ਨਾਲ ਸਨਮਾਨਿਤ ਕੀਤਾ ਸਾ ਅਤੇ ਉਸ ਤੋਂ ਬਾਅਧ ਨੌਜਵਾਨਾਂ ਨੂੰ ਪਾਇਲਟ ਬਣਨ ਅਤੇ ਹਵਾਈ ਸੈਨਾ ਵੱਲ ਆਕਰਸ਼ਿਤ ਕਰਨ ਲਈ ਉਸ ਦੇ ਪੋਸਟਰ ਲਗਾਏ ਗਏ ਸਨ। ਪਰ ਹੁਣ ਹਵਾਈ ਸੈਨਾ ਨੇ ਆਪਣੀ ਸਾਰੀ ਪ੍ਰਚਾਰ ਮੁਹਿੰਮ ‘ਚ ਸਚਿਨ ਨੂੰ ਹਟਾ ਕੇ ਉਸ ਦੀ ਥਾਂ ਇਹ ਦਰਜਾ ਬੇਸਿਕ ਟਰੇਨਰ ਪਿਲਾਟਸ ਨੂੰ ਦੇ ਦਿੱਤਾ ਹੈ। ਇਥੋਂ ਤੱਕ ਕਿ ਬ੍ਰਾਂਡ ਐਂਬੈਸਡਰ ਦੇ ਤੌਰ ‘ਤੇ ਹਵਾਈ ਸੈਨਿਕ ਦੀ ਵਰਦੀ ਪਾ ਕੇ ਲਗਾਈ ਗਈ ਸਚਿਨ ਦੀ ਫੋਟੋ ਵੀ ਹਟਾ ਦਿੱਤੀ ਹੈ ਅਤੇ ਉਸ ਦੀ ਥਾਂ ਨੀਲੇ ਰੰਗ ਦੇ ਜਹਾਜ ਦੀ ਫੋਟੋ ਲਗਾਈ ਹੈ। ਸੂਤਰਾਂ ਅਨੁਸਾਰ ਸਚਿਨ ਨੂੰ ਸਾਲ 2011 ਵਿਚ ਗਰੁਪ ਕੈਪਟਨ ਦਾ ਰੈਂਕ ਦਿੱਤਾ ਗਿਆ ਸੀ ਪਰ ਉਸ ਨੂੰ ਬ੍ਰਾਂਡ ਐਂਬੈਸਡਰ ਬਣਾਉਣ ਦਾ ਰਸਮੀ ਐਲਾਨ ਨਹੀਂ ਸੀ ਕੀਤਾ ਗਿਆ। ਉਸ ਸਮੇਂ ਹਵਾਈ ਸੈਨਾ ਦਾ ਅਧਿਕਾਰੀਆਂ ਦਾ ਸੋਚਣਾ ਸੀ ਕਿ ਸਚਿਨ ਦੀ ਫੋਟੋ ਨੂੰ ਪ੍ਰਚਾਰ ਸਮੱਗਰੀ ਦੇ ਤੌਰ ‘ਤੇ ਪੇਸ਼ ਕਰਨ ਨਾਲ ਨੌਜਵਾਨ ਹਵਾਈ ਸੈਨਾ ਪ੍ਰਤੀ ਆਕਰਸ਼ਿਤ ਹੋਣਗੇ। ਪਰ ਹੁਣ ਨਵੇਂ ਬੇਸਿਕ ਟਰੇਨਰ ਜਹਾਜ ਆਪਣੀ ਖੂਬਸੂਰਤ ਦਿੱਖ ਨਾਲ ਨੌਜਵਾਨਾਂ ਨੂੰ ਆਕਰਸ਼ਿਤ ਕਰ ਰਹੇ ਹਨ।

No comments: