jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 21 July 2013

ਪੰਜ ਰੋਜ਼ਾ ਹੋਏਗਾ 'ਮੇਲਾ ਗ਼ਦਰ ਸ਼ਤਾਬਦੀ ਦਾ'

www.sabblok.blogspot.com
28 ਅਕਤੂਬਰ ਸ਼ਮਾ ਰੌਸ਼ਨ ਨਾਲ ਹੋਏਗਾ ਮੇਲੇ ਦਾ ਆਗਾਜ਼
ਇੱਕ ਨਵੰਬਰ ਝੰਡਾ ਲਹਿਰਾਉਣ ਦੀ ਰਸਮ ਅਤੇ ਗ਼ਦਰ ਸ਼ਤਾਬਦੀ ਮਾਰਚ
ਇੱਕ ਨਵੰਬਰ ਸਾਰੀ ਰਾਤ: ਨਾਟਕ 'ਤੇ ਗੀਤ ਸੰਗੀਤ
17 ਅਗਸਤ ਤੋਂ ਪੰਜਾਬ ਭਰ 'ਚ ਚੱਲੇਗਾ ਗ਼ਦਰ ਸ਼ਤਾਬਦੀ ਕਾਫ਼ਲਾ

ਜਲੰਧਰ, 19 ਜੁਲਾਈ :       ਅਜ਼ਾਦੀ ਸੰਗਰਾਮ ਵਿਚ ਵਿਲੱਖਣ ਅਤੇ ਇਨਕਲਾਬੀ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਪਾਰਟੀ ਦੇ ਸੌ ਵਰੇ• ਦਾ ਸਫ਼ਰ ਪੂਰਾ ਹੋਣ 'ਤੇ ਦੇਸ਼-ਵਿਦੇਸ਼ ਅੰਦਰ ਮਨਾਈ ਜਾ ਰਹੀ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੌਕੇ ਇਕ ਨਵੰਬਰ ਨੂੰ ਸਿਖਰਾਂ ਛੋਹੇਗਾ ਪੰਜ ਰੋਜ਼ਾ 'ਮੇਲਾ ਗ਼ਦਰ ਸ਼ਤਾਬਦੀ ਦਾ'।
28 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਇਹ ਮੇਲਾ 1 ਨਵੰਬਰ ਨੂੰ ਚਰਮਸੀਮਾ 'ਤੇ ਪਹੁੰਚੇਗਾ ਅਤੇ
2 ਨਵੰਬਰ ਸਰਘੀ ਵੇਲੇ ਪੂਰੇ ਜਲੌਅ 'ਤੇ ਪਹੁੰਚਕੇ ਕਾਮਾਗਾਟਾ ਮਾਰੂ ਸ਼ਤਾਬਦੀ (2014), ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹੀਦੀ ਸ਼ਤਾਬਦੀ (2015), ਸਾਕਾ ਬਰਮਾ ਸਾਜ਼ਿਸ਼ ਕੇਸ ਸ਼ਤਾਬਦੀ (2016) ਅਤੇ ਰੂਸੀ ਕ੍ਰਾਂਤੀ ਸ਼ਤਾਬਦੀ (2017) ਦੀ ਨਿਰੰਤਰ ਲੜੀ ਦਾ ਆਗਾਜ਼ ਕਰਨ ਦੇ ਐਲਾਨ ਨਾਲ ਸੰਪਨ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਬੋਰਡ ਆਫ਼ ਟਰੱਸਟ ਦੀ ਮੀਟਿੰਗ 'ਚ ਲਏ ਫੈਸਲੇ ਪ੍ਰੈਸ ਨਾਲ ਸਾਂਝੇ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਪਹਿਲੀ ਨਵੰਬਰ ਠੀਕ 10 ਵਜੇ ਗ਼ਦਰੀ ਝੰਡਾ ਲਹਿਰਾਉਣ, ਸੈਂਕੜੇ ਕਲਾਕਾਰਾਂ ਦੁਆਰਾ ਝੰਡੇ ਦਾ ਗੀਤ ਪੇਸ਼ ਕਰਨ, ਵੰਨ-ਸੁਵੰਨੀਆਂ ਕਲਾ-ਵੰਨਗੀਆਂ ਉਪਰੰਤ ਸ਼ਾਮ 3 ਵਜੇ ਜਲੰਧਰ ਸ਼ਹਿਰ ਅੰਦਰ ਲਾ-ਮਿਸਾਲ ਗ਼ਦਰ ਸ਼ਤਾਬਦੀ ਮਾਰਚ ਹੋਏਗਾ।
ਇਸ ਮਾਰਚ ਤੋਂ ਪਹਿਲਾਂ ਝੰਡੇ ਦੀ ਰਸਮ ਵੇਲੇ ਹੀ ਪੰਜਾਬ ਭਰ ਤੋਂ ਗ਼ਦਰ ਸ਼ਤਾਬਦੀ ਕਮੇਟੀਆਂ, ਜਨਤਕ ਜੱਥੇਬੰਦੀਆਂ ਅਤੇ ਗ਼ਦਰੀ ਤੇ ਕੌਮੀ ਮੁਕਤੀ ਲਹਿਰ ਦੇ ਸੰਗਰਾਮੀਆਂ ਦੇ ਪਿੰਡਾਂ 'ਚ ਬਣੀਆਂ ਕਮੇਟੀਆਂ, ਗ਼ਦਰ ਸ਼ਤਾਬਦੀ ਕਮੇਟੀਆਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ 'ਚ ਮੇਲੇ 'ਚ ਸ਼ਾਮਲ ਹੋਣ ਉਪਰੰਤ ਦੇਸ਼ ਭਗਤਾਂ ਦੀਆਂ ਤਸਵੀਰਾਂ ਅਤੇ ਝਲਕੀਆਂ ਨਾਲ ਗ਼ਦਰ ਸ਼ਤਾਬਦੀ ਮਾਰਚ ਵਿੱਚ ਸ਼ਾਮਲ ਹੋਣਗੀਆਂ।
ਇਸ ਉਪਰੰਤ ਪਹਿਲੀ ਨਵੰਬਰ ਸ਼ਾਮ ਠੀਕ 7 ਵਜੇ ਤੋਂ ਸਵੇਰੇ 5 ਵਜੇ ਤੱਕ ਨਾਟਕਾਂ ਅਤੇ ਗੀਤਾਂ ਭਰੀ ਰਾਤ ਹੋਏਗੀ।  ਜਿਸ ਵਿਚ ਜੁੜੇ ਵਡੇਰੇ ਇਕੱਠ ਨੂੰ ਮੱਦੇ ਨਜ਼ਰ ਰਖੱਦਿਆਂ ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਸ਼ਹੀਦ ਭਗਤ ਸਿੰਘ ਸਟੇਡੀਅਮ, ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ, ਗ਼ਦਰੀ ਬਾਬਾ ਗੁਰਮੁੱਖ ਸਿੰਘ ਹਾਲ ਅਤੇ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਵਿਚ ਵਿਸ਼ੇਸ਼ ਸਕਰੀਨਾਂ ਦੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
28 ਅਕਤੂਬਰ ਦਿਨੇ ਜੂਨੀਅਰ ਅਤੇ ਸੀਨੀਅਰ ਗਰੁੱਪਾਂ ਦੇ ਗਾਇਨ ਮੁਕਾਬਲੇ ਨਾਲ ਸ਼ਮ•ਾਂ ਰੌਸ਼ਨ ਕਰਕੇ ਹੋਏਗਾ ਮੇਲੇ ਦਾ ਆਗਾਜ਼।  ਮੇਲੇ ਦੇ ਇਸ ਪਹਿਲੇ ਦਿਨ ਦੀ ਸ਼ਾਮ ਹੋਏਗੀ ਕੋਰਿਓਗ੍ਰਾਫ਼ੀਆਂ ਦੇ ਨਾਮ।
ਦੂਜੇ ਦਿਨ 29 ਅਕਤੂਬਰ ਦੋ ਸੈਮੀਨਾਰ ਹੋਣਗੇ। ਪਹਿਲਾਂ ਸੈਮੀਨਾਰ ਚਲੀ ਆ ਰਹੀ ਮੇਲਿਆਂ ਦੀ ਲੜੀ ਵਜੋਂ ਅਤੇ ਦੂਜਾ ਵਿਸ਼ੇਸ਼ ਕਰਕੇ ਵੱਖ-ਵੱਖ ਮੁਲਕਾਂ ਅੰਦਰ ਗ਼ਦਰ ਸ਼ਤਾਬਦੀ ਸਮਾਗਮ ਕਰਕੇ ਆਏ ਅਤੇ ਕਿਸੇ ਨਾ ਕਿਸੇ ਰੂਪ 'ਚ ਲੜੀ ਨੂੰ ਅੱਗੇ ਤੋਰ ਰਹੀਆਂ ਉਹਨਾਂ ਮੁਲਕ 'ਚ ਸਰਗਰਮ ਕਮੇਟੀਆਂ/ਸੰਸਥਾਵਾਂ/ਵਿਅਕਤੀ ਇਸ ਸੈਮੀਨਾਰ 'ਚ ਹੋਣ ਵਾਲੀ ਵਿਚਾਰ-ਚਰਚਾ 'ਚ ਉਚੇਚੇ ਤੌਰ 'ਤੇ ਭਾਗ ਲੈਣਗੇ।
ਦੂਜੇ ਦਿਨ ਦੀ ਸ਼ਾਮ, ਕਵੀਸ਼ਰੀ ਅਤੇ ਢਾਡੀ ਰੰਗ ਦੇ ਨਾਮ ਹੋਏਗੀ।  ਇਸ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬ ਭਰ ਤੋਂ ਢਾਡੀ ਅਤੇ ਕਵੀਸ਼ਰੀ ਜੱਥੇ ਸ਼ਿਰਕਤ ਕਰਨਗੇ।
ਤੀਜੇ ਦਿਨ 30 ਅਕਤੂਬਰ ਦਿਨੇ ਨੌਜਵਾਨ ਲੜਕੀਆਂ ਅਤੇ ਲੜਕਿਆਂ ਦਾ ਭਾਸ਼ਣ ਮੁਕਾਬਲਾ ਹੋਏਗਾ ਅਤੇ ਸ਼ਾਮ ਨੂੰ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਏਗਾ।
ਚੌਥੇ ਦਿਨ 31 ਅਕਤੂਬਰ ਜੂਨੀਅਰ ਅਤੇ ਸੀਨੀਅਰ ਗਰੁੱਪਾਂ ਦਾ ਕੁਇਜ਼ ਮੁਕਾਬਲਾ, ਪੇਂਟਿੰਗ ਮੁਕਾਬਲਾ ਅਤੇ ਇਸ ਉਪਰੰਤ ਸ਼ਾਮ 4 ਵਜੇ ਕਵੀ ਦਰਬਾਰ ਹੋਏਗਾ।
ਜ਼ਿਕਰਯੋਗ ਹੈ ਕਿ ਗ਼ਦਰ ਸ਼ਤਾਬਦੀ ਮੇਲੇ ਨੂੰ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ 17 ਅਗਸਤ ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਨ 'ਤੇ ਦੇਸ਼ ਭਗਤ ਯਾਦਗਾਰ ਹਾਲ ਤੋਂ ਚੱਲਕੇ, ਅੰਮ੍ਰਿਤਸਰ ਅਤੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ ਪਿੰਡ ਭਕਨਾ ਤੋਂ ਵੱਖ-ਵੱਖ ਪੜਾਵਾਂ ਵਿੱਚ ਪੰਜਾਬ ਭਰ 'ਚ ਗ਼ਦਰ ਸ਼ਤਾਬਦੀ ਮਾਰਚ ਕੀਤਾ ਜਾਏਗਾ।  ਮਾਝਾ, ਮਾਲਵਾ ਅਤੇ ਦੁਆਬਾ ਦੇ ਵਿਸ਼ੇਸ਼ ਕਰਕੇ ਗ਼ਦਰੀ ਅਤੇ ਇਨਕਲਾਬੀ ਕੌਮੀ ਇਤਿਹਾਸ ਨਾਲ ਜੁੜੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚੀਂ ਹੁੰਦਾ ਹੋਇਆ ਇਹ ਕਾਫ਼ਲਾ, ਵੱਖ-ਵੱਖ ਥਾਵਾਂ 'ਤੇ ਪੜਾਅ ਕਰੇਗਾ।  ਰਾਤਾਂ ਨੂੰ ਪਿੰਡਾਂ 'ਚ ਵਿਸ਼ੇਸ਼ ਸਭਿਆਚਾਰਕ ਸਮਾਗਮ ਹੋਣਗੇ ਅਤੇ ਦਿਨੇ ਵੀ ਮਾਰਚ ਦੇ ਨਾਲ ਵਿਚਾਰ-ਚਰਚਾਵਾਂ ਤੋਂ ਇਲਾਵਾ ਗੀਤ, ਸੰਗੀਤ ਅਤੇ ਕੋਰਿਓਗ੍ਰਾਫ਼ੀਆਂ ਆਦਿ ਪੇਸ਼ ਹੋਣਗੀਆਂ।
ਪੰਜ ਰੋਜ਼ਾ ਮੇਲੇ 'ਚ ਯਾਦਗਾਰੀ ਪੁਸਤਕ ਪਰਦਰਸ਼ਨੀ ਹੋਏਗੀ।  ਪੰਜੇ ਦਿਨ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਹੋਏਗਾ।  ਇਨ•ਾਂ ਪ੍ਰਬੰਧਾਂ ਲਈ ਕਮੇਟੀ ਦੇ ਵਿਸ਼ੇਸ਼ ਫੰਡ ਮੁਹਿੰਮ ਦੀ ਅਪੀਲ ਵੀ ਜਾਰੀ ਕੀਤੀ ਹੈ।

No comments: